''''ਬਿਲਕੁਲ ਨਹੀਂ ਕਰਾਂਗੇ ਬਰਦਾਸ਼ਤ..!'''' CM ਵਿਜੇ ਨੇ ਆਪਣੇ ਹੀ ਪਾਰਟੀ ਵਰਕਰਾਂ ਨੂੰ ਦੇ''ਤੀ ਸਖ਼ਤ ਚਿਤਾਵਨੀ

Tuesday, May 12, 2026 - 03:54 PM (IST)

''''ਬਿਲਕੁਲ ਨਹੀਂ ਕਰਾਂਗੇ ਬਰਦਾਸ਼ਤ..!'''' CM ਵਿਜੇ ਨੇ ਆਪਣੇ ਹੀ ਪਾਰਟੀ ਵਰਕਰਾਂ ਨੂੰ ਦੇ''ਤੀ ਸਖ਼ਤ ਚਿਤਾਵਨੀ

ਨੈਸ਼ਨਲ ਡੈਸਕ- ਤਾਮਿਲਨਾਡੂ 'ਚ 51 ਸਾਲ ਪੁਰਾਣੀ ਰਿਵਾਇਤ ਤੋੜ ਪਹਿਲੀ ਵਾਰ 'ਚ ਹੀ ਸਰਕਾਰ ਬਣਾਉਣ ਵਾਲੇ ਵਿਜੇ ਸਿਆਸੀ ਗਲਿਆਰਿਆਂ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਨ੍ਹਾਂ ਦੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਤੋਂ ਲੈ ਕੇ ਮੁੱਖ ਮੰਤਰੀ ਬਣ ਜਾਣ ਤੋਂ ਬਾਅਦ ਦੇ ਫੈਸਲੇ ਵੀ ਜਨਤਾ ਵੱਲੋਂ ਕਾਫ਼ੀ ਸਮਰਥਨ ਮਿਲ ਰਿਹਾ ਹੈ। 

ਇਸੇ ਦੌਰਾਨ ਪਾਰਟੀ 'ਤਮਿਲਗਾ ਵੇਤਰੀ ਕਜ਼ਗਮ' (TVK) ਨੇ ਮੰਗਲਵਾਰ ਨੂੰ ਆਪਣੇ ਵਰਕਰਾਂ ਲਈ ਨਵੀਂ ਗਾਈਡਲਾਈਨ ਜਾਰੀ ਕਰਦਿਆਂ ਜਨਤਕ ਥਾਵਾਂ 'ਤੇ ਪਾਰਟੀ ਦੇ ਬੈਨਰ ਅਤੇ ਪੋਸਟਰ ਲਗਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ- 'ਪੇਪਰ ਨਾ ਦੇਣਾ ਮਨਜ਼ੂਰ, ਪਰ ਕਿਰਪਾਨ ਨਹੀਂ ਉਤਾਰਾਂਗਾ..!' ਕੈਨੇਡਾ ਪੁਲਸ ਦੀ ਪ੍ਰੀਖਿਆ ਛੱਡ ਆਇਆ ਸਿੱਖ ਨੌਜਵਾਨ

ਨਵੀਆਂ ਗਾਈਡਲਾਈਨਜ਼ ਮੁਤਾਬਕ, ਲੀਡਰਸ਼ਿਪ ਨੇ ਅਜਿਹੀਆਂ ਜਨਤਕ ਥਾਵਾਂ 'ਤੇ ਪਾਰਟੀ ਦੇ ਬੈਨਰ, ਪੋਸਟਰ ਜਾਂ ਹੋਰ ਪ੍ਰਮੋਸ਼ਨਲ ਸਮੱਗਰੀ ਲਗਾਉਣ 'ਤੇ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ, ਜਿੱਥੇ ਇਸ ਨਾਲ ਆਮ ਲੋਕਾਂ ਨੂੰ ਅਸੁਵਿਧਾ ਹੁੰਦੀ ਹੋਵੇ ਜਾਂ ਟ੍ਰੈਫਿਕ ਵਿੱਚ ਵਿਘਨ ਪੈਂਦਾ ਹੋਵੇ।

ਪਾਰਟੀ ਦੇ ਜਨਰਲ ਸਕੱਤਰ ਅਤੇ ਮੰਤਰੀ ਐੱਨ. ਆਨੰਦ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਵਰਕਰ ਹੁੱਲੜਬਾਜ਼ੀ ਕਰਦਾ ਹੈ ਜਾਂ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਖ਼ਿਲਾਫ਼ ਪਾਰਟੀ ਵੱਲੋਂ 'ਸਖ਼ਤ ਅਨੁਸ਼ਾਸਨੀ ਕਾਰਵਾਈ' ਕੀਤੀ ਜਾਵੇਗੀ। ਪਾਰਟੀ ਨੇ ਕਿਹਾ ਕਿ ਇਹ ਫੈਸਲਾ ਜਨਤਕ ਹਿੱਤਾਂ ਅਤੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ। ਇਸ ਹੁਕਮ ਨੂੰ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਵਿਜੇ ਦੀ ਸਪੱਸ਼ਟ ਮਨਜ਼ੂਰੀ ਪ੍ਰਾਪਤ ਹੈ।

ਇਹ ਵੀ ਪੜ੍ਹੋ- ਆਟੋ 'ਚ ਬੰਬ ! ਆਤਮਘਾਤੀ ਹਮਲੇ 'ਚ ਗਈ 8 ਲੋਕਾਂ ਦੀ ਜਾਨ, KPK ਦੇ ਹਸਪਤਾਲਾਂ 'ਚ ਐਮਰਜੈਂਸੀ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News