CM ਸੁਵੇਂਦੂ ਅਧਿਕਾਰੀ ''ਤੇ ਆਤਮਘਾਤੀ ਹਮਲੇ ਦੀ ਧਮਕੀ, ਦੋਸ਼ੀ ਗ੍ਰਿਫ਼ਤਾਰ
Saturday, May 16, 2026 - 05:46 PM (IST)
ਕੋਲਕਾਤਾ- ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ 'ਤੇ ਅੱਤਵਾਦੀ ਸੰਗਠਨ 'ਅਲ-ਕਾਇਦਾ' ਦੀ ਮਦਦ ਨਾਲ ਆਤਮਘਾਤੀ ਹਮਲਾ ਕਰਨ ਦੀ ਧਮਕੀ ਦੇਣ ਦੇ ਦੋਸ਼ 'ਚ ਕੋਲਕਾਤਾ ਦੇ ਗਾਰਡਨ ਰੀਚ ਇਲਾਕੇ ਤੋਂ ਇਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੋਲਕਾਤਾ ਪੁਲਸ ਦੇ ਸਾਈਬਰ ਸੈੱਲ ਅਤੇ ਵਿਸ਼ੇਸ਼ ਕਾਰਜ ਫ਼ੋਰਸ (ਐੱਸਟੀਐੱਫ) ਵਲੋਂ ਕੀਤੀ ਗਈ ਸੰਯੁਕਤ ਜਾਂਚ ਤੋਂ ਬਾਅਦ ਹਸਨੈਨ ਇਕਬਾਲ (27) ਨੂੰ ਫੜਿਆ ਗਿਆ। ਕੋਲਕਾਤਾ ਪੁਲਸ ਦੇ ਐਡੀਸ਼ਨਲ ਸੀਪੀ-4 ਸੋਲੋਮਨ ਨੇਸਾਕੁਮਾਰ ਨੇ ਕਿਹਾ ਕਿ ਉਸ ਨੇ ਭਵਾਨੀਪੁਰ ਥਾਣੇ ਨੂੰ ਈ-ਮੇਲ ਰਾਹੀਂ ਮੁੱਖ ਮੰਤਰੀ ਖ਼ਿਲਾਫ਼ ਧਮਕੀ ਦਿੱਤੀ ਸੀ।
ਜਾਂਚ ਦੌਰਾਨ ਪਤਾ ਲੱਗਾ ਕਿ ਇਹ ਈ-ਮੇਲ ਗਾਰਡਨ ਰੀਚ ਦੇ ਗੁਲਾਮ ਅੱਬਾਸ ਲੇਨ 'ਚ ਰਹਿਣ ਵਾਲੇ ਹਸਨੈਨ ਇਕਬਾਲ ਨੇ ਭੇਜਿਆ ਸੀ। ਪੁਲਸ ਨੇ ਕਿਹਾ ਕਿ ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਈ-ਮੇਲ ਭੇਜਣ ਦੀ ਗੱਲ ਸਵੀਕਾਰ ਕੀਤੀ। ਪੁਲਸ ਨੇ ਕਿਹਾ,''ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਕਿ ਜਿਸ ਔਰਤ ਦੇ ਨਾਂ ਨਾਲ ਈ-ਮੇਲ ਭੇਜਿਆ ਗਿਆ, ਉਹ ਦੋਸ਼ੀ ਦੀ ਰਿਸ਼ਤੇਦਾਰ ਹੈ। ਸਾਨੂੰ ਲੱਗਦਾ ਹੈ ਕਿ ਔਰਤ ਨੂੰ ਪਰੇਸ਼ਾਨ ਕਰਨ ਅਤੇ ਉਸ ਦੇ ਪਰਿਵਾਰ ਨੂੰ ਫਸਾਉਣ ਲਈ ਅਜਿਹਾ ਕੀਤਾ ਗਿਆ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
