ਹਿਮਾਚਲ ਦੇ CM ਸੁਖਵਿੰਦਰ ਸਿੰਘ ਸੁੱਖੂ ਨੇ ਸਾਲ 2023 ਲਈ ਜਾਰੀ ਕੀਤਾ ਸਰਕਾਰੀ ਕੈਲੰਡਰ

Thursday, Dec 29, 2022 - 06:06 PM (IST)

ਹਿਮਾਚਲ ਦੇ CM ਸੁਖਵਿੰਦਰ ਸਿੰਘ ਸੁੱਖੂ ਨੇ ਸਾਲ 2023 ਲਈ ਜਾਰੀ ਕੀਤਾ ਸਰਕਾਰੀ ਕੈਲੰਡਰ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਾਲ 2023 ਲਈ ਸਰਕਾਰੀ ਕੈਲੰਡਰ ਜਾਰੀ ਕੀਤਾ ਹੈ। ਇਸ ਕੈਲੰਡਰ 'ਚ ਸ਼ਿਮਲਾ ਦੇ ਇਤਿਹਾਸਕ ਰਿੱਜ ਮੈਦਾਨ 'ਤੇ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਰੋਹ ਦੀ ਤਸਵੀਰ ਅਤੇ ਜੀ-20 ਲੋਗੋ ਥੀਮ ਵੀ ਉਕੇਰੀ ਗਈ ਹੈ।

ਇਹ ਵੀ ਪੜ੍ਹੋ- ‘ਨਵਾਂ ਸਾਲ ਨਵੇਂ ਸੰਕਲਪ’ ਥੀਮ ਵਾਲਾ 2023 ਦਾ ਕੈਲੰਡਰ ਜਾਰੀ, 13 ਭਾਸ਼ਾਵਾਂ ’ਚ ਮਿਲੇਗਾ

ਇਹ ਕੈਲੰਡਰ ਹਿਮਾਚਲ ਪ੍ਰਦੇਸ਼ ਦੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਧਾਨ ਸਲਾਹਕਾਰ ਮੀਡੀਆ ਨਰੇਸ਼ ਚੌਹਾਨ, ਵਿਧਾਇਕ ਸੰਜੇ ਅਵਸਥੀ, ਕੰਟਰੋਲਰ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਪ੍ਰਭਾ ਰਾਜੀਵ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।


author

Tanu

Content Editor

Related News