ਪਿਸ਼ਾਬ ਮਾਮਲਾ : ਪੀੜ੍ਹਤ ਨੂੰ ਮਿਲੀ 6.5 ਲੱਖ ਦੀ ਸਹਾਇਤਾ ਰਕਮ
Saturday, Jul 08, 2023 - 12:27 PM (IST)
ਸੀਧੀ, (ਯੂ. ਐੱਨ. ਆਈ.)- ਮੱਧ ਪ੍ਰਦੇਸ਼ ਸਰਕਾਰ ਨੇ ਪਿਸ਼ਾਬ ਮਾਮਲੇ ਦੇ ਪੀੜ੍ਹਤ ਇਕ ਆਦਿਵਾਸੀ ਲਈ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਹੈ। ਨਾਲ ਹੀ ਉਸ ਦੇ ਘਰ ਦੀ ਉਸਾਰੀ ਲਈ 1.5 ਲੱਖ ਰੁਪਏ ਦੀ ਵਾਧੂ ਰਾਸ਼ੀ ਪ੍ਰਦਾਨ ਕੀਤੀ ਹੈ। ਇੰਝ ਉਸ ਨੂੰ ਕੁਲ 6.5 ਲੱਖ ਰੁਪਏ ਦੀ ਮਦਦ ਮਿਲੀ ਹੈ।
ਇਹ ਮਦਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਭੋਪਾਲ ਸਥਿਤ ਆਪਣੀ ਰਿਹਾਇਸ਼ ਵਿਖੇ ਪੀੜਤ ਦਸ਼ਮਤ ਰਾਵਤ ਦੇ ਪੈਰ ਧੋਣ ਅਤੇ ਅਪਮਾਨਜਨਕ ਘਟਨਾ ਲਈ ਉਸ ਕੋਲੋਂ ਮੁਆਫੀ ਮੰਗਣ ਤੋਂ ਇਕ ਦਿਨ ਬਾਅਦ ਆਈ ਹੈ।
ਸੂਬੇ ਦੇ ਸੀਧੀ ਜ਼ਿਲੇ ’ਚ ਪ੍ਰਵੇਸ਼ ਸ਼ੁਕਲਾ ਨਾਂ ਦੇ ਨੌਜਵਾਨ ਨੇ ਰਾਵਤ ’ਤੇ ਪਿਸ਼ਾਬ ਕਰ ਦਿੱਤਾ ਸੀ, ਜਿਸ ਦੀ ਵੀਡੀਓ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਸ਼ੁਕਲਾ ਖਿਲਾਫ ਮਾਮਲਾ ਦਰਜ ਕਰ ਕੇ ਬੁੱਧਵਾਰ ਉਸ ਨੂੰ ਗ੍ਰਿਫਤਾਰ ਕਰ ਲਿਆ।