ਸੀ.ਐੱਮ ਡਾ. ਸਰਮਾ ਨੂੰ 'ਲੀ ਕੁਆਨ ਯੂ ਐਕਸਚੇਂਜ' ਫੈਲੋਸ਼ਿਪ ਨਾਲ ਕੀਤਾ ਜਾਵੇਗਾ ਸਨਮਾਨਿਤ
Monday, Sep 18, 2023 - 04:48 PM (IST)
ਨਵੀਂ ਦਿੱਲੀ- ਅਸਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੂੰ ਸਿੰਗਾਪੁਰ ਦੀ 'ਲੀ ਕੁਆਨ ਯੂ ਐਕਸਚੇਂਜ ਫੈਲੋਸ਼ਿਪ' ਨਾਲ ਸਨਮਾਨਿਤ ਕੀਤਾ ਜਾਵੇਗਾ। ਐਤਵਾਰ ਨੂੰ ਇੱਕ ਅਧਿਕਾਰਤ ਰਿਲੀਜ਼ ਦੁਆਰਾ ਇਸਦੀ ਪੁਸ਼ਟੀ ਕੀਤੀ ਗਈ। ਇਸ ਵਿੱਚ ਕਿਹਾ ਗਿਆ ਕਿ ਫੈਲੋਸ਼ਿਪ ਦੇ ਹਿੱਸੇ ਵਜੋਂ ਅਸਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੂੰ ਜਨਤਕ ਕੰਮਾਂ ਅਤੇ ਵਿਕਾਸ ਵਿੱਚ ਉਨ੍ਹਾਂ ਦੀ ਸਮਰਪਿਤ ਅਗਵਾਈ ਲਈ ਸੱਦਾ ਭੇਜਿਆ ਗਿਆ ਹੈ। ਉਨ੍ਹਾਂ ਨੂੰ ‘ਲੀ ਕੁਆਨ ਯੂ ਐਕਸਚੇਂਜ ਫੈਲੋਸ਼ਿਪ’ ਰਾਹੀਂ ਸਿੰਗਾਪੁਰ ਆਉਣ ਦਾ ਸੱਦਾ ਦਿੱਤਾ ਗਿਆ ਹੈ।
ਰਿਲੀਜ਼ ਰਾਹੀਂ ਦਿੱਤੀ ਜਾਣਕਾਰੀ
ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ, "ਸਰਮਾ ਨੂੰ ਵਿਕਾਸ ਅਤੇ ਅੰਤਰਰਾਸ਼ਟਰੀ ਸਦਭਾਵਨਾ ਦੇ ਉਦੇਸ਼ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੀ ਮਹਾਨ ਭੂਮਿਕਾ ਲਈ ਪੁਰਸਕਾਰ ਲਈ ਚੁਣਿਆ ਗਿਆ ਹੈ,"। ਇਹ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਉਹ ਅਸਮ ਦੇ ਪਹਿਲੇ ਮੁੱਖ ਮੰਤਰੀ ਬਣ ਗਏ ਹਨ।
ਇਨ੍ਹਾਂ ਵਿਅਕਤੀਆਂ ਦੀ ਸੂਚੀ ਵਿੱਚ ਹੋਏ ਸ਼ਾਮਲ
ਇਸ ਪ੍ਰਾਪਤੀ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੋਂਟੇਕ ਸਿੰਘ ਆਹਲੂਵਾਲੀਆ ਦੀ ਸੂਚੀ ਵਿਚ ਅਸਮ ਦੇ ਮੁੱਖ ਮੰਤਰੀ ਸਰਮਾ ਵੀ ਸ਼ਾਮਲ ਹੋ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ: PM ਟਰੂਡੋ ਵੱਲੋਂ ਬਣਾਈ ਸੰਸਦੀ ਸਕੱਤਰਾਂ ਦੀ ਨਵੀਂ ਟੀਮ 'ਚ ਦੋ ਪੰਜਾਬੀ ਸੰਸਦ ਮੈਂਬਰ ਸ਼ਾਮਲ
ਜਾਣੋ 'ਲੀ ਕੁਆਨ ਯੂ ਐਕਸਚੇਂਜ ਫੈਲੋਸ਼ਿਪ' ਬਾਰੇ
ਤੁਹਾਨੂੰ ਦੱਸ ਦੇਈਏ ਕਿ ਇਹ ਫੈਲੋਸ਼ਿਪ ਵਿਅਕਤੀਆਂ ਨੂੰ ਉਨ੍ਹਾਂ ਦੇ ਰਾਸ਼ਟਰ ਦੇ ਵਿਕਾਸ ਅਤੇ ਸਿੰਗਾਪੁਰ ਦੇ ਨਾਲ ਦੁਵੱਲੇ ਸਬੰਧਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਦਿੱਤੀ ਜਾਂਦੀ ਹੈ। ਫੈਲੋਸ਼ਿਪ ਦੀ ਸ਼ੁਰੂਆਤ ਸਿੰਗਾਪੁਰ ਦੇ ਸੰਸਥਾਪਕ ਪ੍ਰਧਾਨ ਮੰਤਰੀ ਲੀ ਕੁਆਨ ਯਿਊ ਨੂੰ ਰਾਸ਼ਟਰ ਲਈ ਉਨ੍ਹਾਂ ਦੇ ਯੋਗਦਾਨ ਲਈ ਸ਼ਰਧਾਂਜਲੀ ਵਜੋਂ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।