PM ਮੋਦੀ ਤੋਂ ਵੀ ਜ਼ਿਆਦਾ ਹੈ ਇਨ੍ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਤਨਖਾਹ

11/02/2019 3:46:52 PM

ਲਖਨਊ/ਨਵੀਂ ਦਿੱਲੀ— ਭਾਰਤ ਦੇ ਪ੍ਰਧਾਨ ਮੰਤਰੀ, ਭਾਰਤ ਸਰਕਾਰ ਦਾ ਮੁਖੀਆ ਹੁੰਦੇ ਪਰ ਤਨਖਾਹ ਦੇ ਮਾਮਲੇ ਵਿਚ ਕਈ ਸੂਬਿਆਂ ਦੇ ਮੁੱਖ ਮੰਤਰੀ ਉਨ੍ਹਾਂ ਤੋਂ ਕਾਫੀ ਅੱਗੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ ਦੇ ਕੁਝ ਸੂਬਿਆਂ ਦੇ ਮੁੱਖ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਵੀ ਕਿਤੇ ਵੱਧ ਤਨਖਾਹ ਲੈਂਦੇ ਹਨ। ਤਾਜ਼ਾ ਅੰਕੜਿਆਂ ਦੇ ਹਿਸਾਬ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਨਖਾਹ 1 ਲੱਖ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। 
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਨ ਅਤੇ ਸਭ ਤੋਂ ਤਾਕਤਵਰ ਵਿਅਕਤੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੀ ਮੰਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇ ਹੱਥਾਂ ਵਿਚ ਪੂਰੇ ਦੇਸ਼ ਦੇ ਵਾਗਡੋਰ ਹੁੰਦੀ ਹੈ। ਸੰਵਿਧਾਨ ਮੁਤਾਬਕ ਭਾਰਤ ਦਾ ਪ੍ਰਧਾਨ ਮੰਤਰੀ- ਭਾਰਤ ਸਰਕਾਰ ਦਾ ਮੁਖੀਆ, ਭਾਰਤ ਦੇ ਰਾਸ਼ਟਰਪਤੀ ਦਾ ਮੁੱਖ ਸਲਾਹਕਾਰ, ਮੰਤਰੀ ਪਰੀਸ਼ਦ ਦਾ ਮੁਖੀਆ ਅਤੇ ਲੋਕ ਸਭਾ 'ਚ ਬਹੁਮਤ ਵਾਲੇ ਦਲ ਦਾ ਨੇਤਾ ਹੁੰਦਾ ਹੈ। ਭਾਰਤ ਦੇ ਸੰਵਿਧਾਨ ਦੀ ਧਾਰਾ-75 ਮੁਤਾਬਕ ਪ੍ਰਧਾਨ ਮੰਤਰੀ ਦੀ ਤਨਖਾਹ ਸੰਸਦ ਵਲੋਂ ਤੈਅ ਕੀਤੀ ਜਾਂਦੀ ਹੈ ਅਤੇ ਇਸ 'ਚ ਸਮੇਂ-ਸਮੇਂ 'ਤੇ ਸੋਧ ਹੁੰਦੀ ਰਹਿੰਦੀ ਹੈ। ਪ੍ਰਧਾਨ ਮੰਤਰੀ ਦੀ ਤਨਖਾਹ 31 ਜੁਲਾਈ 2012 ਨੂੰ 1 ਲੱਖ 60 ਹਜ਼ਾਰ ਰੁਪਏ ਤੈਅ ਕੀਤੀ ਗਈ ਸੀ। ਯਾਨੀ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇਕ ਮਹੀਨੇ 'ਚ ਸਿਰਫ 1 ਲੱਖ 60 ਹਜ਼ਾਰ ਰੁਪਏ ਤਨਖਾਹ ਲੈਂਦੇ ਹਨ। ਸੂਬਿਆਂ ਦੇ ਮੁੱਖ ਮੰਤਰੀਆਂ ਦੀ ਤਨਖਾਹ ਨਾਲ ਅਜਿਹੀ ਕੋਈ ਗੱਲ ਨਹੀਂ ਹੈ। ਮੁੱਖ ਮੰਤਰੀ ਦੀ ਤਨਖਾਹ ਉਸ ਸੂਬੇ ਦੀ ਆਰਥਿਕ ਹਾਲਤ 'ਤੇ ਨਿਰਭਰ ਕਰਦੀ ਹੈ। 
ਆਓ ਜਾਣਦੇ ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਤਨਖਾਹ ਬਾਰੇ—
—ਦੇਸ਼ ਵਿਚ ਸਭ ਤੋਂ ਵੱਧ ਤਨਖਾਹ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਸੀ. ਆਰ. ਨੂੰ ਮਿਲਦੀ ਹੈ, ਜੋ ਕਿ 4 ਲੱਖ 10 ਹਜ਼ਾਰ ਰੁਪਏ ਹੈ। 
— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਨਖਾਹ 3 ਲੱਖ 90 ਹਜ਼ਾਰ ਰੁਪਏ ਹੈ।
— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੀ ਤਨਖਾਹ 3 ਲੱਖ 65 ਹਜ਼ਾਰ ਰੁਪਏ ਹੈ।
— ਮਹਾਰਾਸ਼ਟਰ 'ਚ ਮੁੱਖ ਮੰਤਰੀ ਦੀ ਤਨਖਾਹ 3 ਲੱਖ 40 ਹਜ਼ਾਰ ਰੁਪਏ ਹੈ। 
— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀ ਤਨਖਾਹ 3 ਲੱਖ 35 ਹਜ਼ਾਰ ਰੁਪਏ ਹੈ।
— ਗੁਜਰਾਤ ਦੇ ਮੁੱਖ ਮੰਤਰੀ ਨੂੰ 3 ਲੱਖ 21 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ। 
— ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਤਨਖਾਹ, ਪੀ. ਐੱਮ. ਮੋਦੀ ਦੇ ਬਰਾਬਰ 1 ਲੱਖ 60 ਹਜ਼ਾਰ ਰੁਪਏ ਹੈ।

 

ਉੱਤਰ-ਪੂਰਬ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਤਨਖਾਹ ਪ੍ਰਧਾਨ ਮੰਤਰੀ ਤੋਂ ਘੱਟ ਹੈ—
— ਮੇਘਾਲਿਆ ਦੇ ਮੁੱਖ ਮੰਤਰੀ ਨੂੰ 1 ਲੱਖ 50 ਹਜ਼ਾਰ।
— ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ 1 ਲੱਖ 33 ਹਜ਼ਾਰ।
— ਆਸਾਮ ਦੇ ਮੁੱਖ ਮੰਤਰੀ 1 ਲੱਖ 25 ਹਜ਼ਾਰ।
— ਮਣੀਪੁਰ ਦੇ ਮੁੱਖ ਮੰਤਰੀ ਨੂੰ 1 ਲੱਖ 20 ਹਜ਼ਾਰ। 
ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ, ਗੋਆ, ਬਿਹਾਰ, ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਦੀ ਤਨਖਾਹ ਪ੍ਰਧਾਨ ਮੰਤਰੀ ਤੋਂ ਵੱਧ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਨਖਾਹ ਦਾਨ ਕਰ ਦਿੰਦੇ ਹਨ, ਉਹ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਵੀ ਅਜਿਹਾ ਹੀ ਆ ਰਹੇ ਕਰਦੇ ਹਨ। ਉਨ੍ਹਾਂ ਨੇ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਿਆ ਸੀ, ਤਾਂ ਉਨ੍ਹਾਂ ਨੇ 21 ਲੱਖ ਰੁਪਏ ਗੁਜਰਾਤ ਦੀਆਂ ਧੀਆਂ ਦੇ ਨਾਂ ਕਰ ਦਿੱਤੇ ਸਨ।


Tanu

Content Editor

Related News