ਮੁੱਖ ਮੰਤਰੀ ਨਿਤੀਸ਼ ਕੁਮਾਰ ਹੋਣਗੇ ਕੋਵਿੰਦ ਦੇ ਸਹੁੰ ਚੁੱਕ ਸਮਾਰੋਹ ''ਚ ਸ਼ਾਮਲ

07/21/2017 3:47:37 PM

ਬਿਹਾਰ—ਰਾਸ਼ਟਰਪਤੀ ਅਹੁਦੇ ਦੇ ਲਈ ਹੋਈਆਂ ਚੋਣਾਂ ਨੂੰ ਜਿੱਤ ਕੇ ਰਾਮਨਾਥ ਕੋਵਿੰਦ ਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸ਼ੁਰੂ ਤੋਂ ਹੀ ਰਾਮਨਾਥ ਕੋਵਿੰਦ ਨਾਲ ਵਧੀਆ ਸੰਬੰਧ ਰਹੇ ਹਨ। ਉਨ੍ਹਾਂ ਨੇ ਬਿਹਾਰ ਦੇ ਰਾਜਪਾਲ ਰਹੇ ਕੋਵਿੰਦ ਦਾ ਵਿਰੋਧੀ ਧਿਰ ਤੋਂ ਵਧ ਰਵੱਈਆ ਅਪਣਉਂਦੇ ਹੋਏ ਸਮਰਥਨ ਕੀਤਾ ਸੀ। ਨਤੀਜੇ ਘੋਸ਼ਿਤ ਹੋਣ ਦੇ ਬਾਅਦ ਨਿਤੀਸ਼ ਨੇ ਫੋਨ ਕਰਕੇ ਕੋਵਿੰਦ ਨੂੰ ਵਧਾਈ ਵੀ ਦਿੱਤੀ।
ਜਾਣਕਾਰੀ ਮੁਤਾਬਕ ਨਿਤੀਸ਼ ਕੁਮਾਰ 25 ਜੁਲਾਈ ਨੂੰ ਹੋ ਰਹੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣਗੇ। ਦਿੱਲੀ 'ਚ ਹੋਣ ਵਾਲੇ ਸਹੁੰ ਚੁੱਕ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸੂਬਿਆਂ ਦੇ ਮੁੱਖ ਮੰਤਰੀ ਅਤੇ ਕਈ ਨੇਤਾ ਵੀ ਸ਼ਾਮਲ ਹੋਣਗੇ। ਕੋਵਿੰਦ ਦੀ ਜਿੱਤ ਦੇ ਬਾਅਦ ਉਨ੍ਹਾਂ ਦੇ ਸਮਰਥਕਾਂ 'ਚ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਹੈ।


Related News