ਹਰਿਆਣਾ ''ਚ ਜਲਦ ਬੰਦ ਹੋਣਗੇ 8 ਟੋਲ ਪਲਾਜ਼ਾ, CM ਖੱਟੜ ਨੇ ਕੀਤਾ ਐਲਾਨ

Thursday, Dec 14, 2023 - 05:02 PM (IST)

ਹਰਿਆਣਾ ''ਚ ਜਲਦ ਬੰਦ ਹੋਣਗੇ 8 ਟੋਲ ਪਲਾਜ਼ਾ, CM ਖੱਟੜ ਨੇ ਕੀਤਾ ਐਲਾਨ

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੱਡਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਪ੍ਰਦੇਸ਼ ਦੇ 8 ਟੋਲ ਪਲਾਜ਼ਾ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਖੱਟੜ ਸਰਕਾਰ ਦੇ ਇਸ ਕਦਮ ਤੋਂ ਆਮ ਜਨਤਾ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਖੱਟੜ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਹਾਈਵੇਅਜ਼ 'ਤੇ ਸਥਿਤ 8 ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ-  ਭਰਾ ਨੇ ਭੈਣ ਦਾ ਗਲਾ ਵੱਢ ਕੇ ਕੀਤਾ ਕਤਲ, ਫੇਸਬੁੱਕ 'ਤੇ ਪਾਈ ਹੈਰਾਨ ਕਰਨ ਵਾਲੀ ਪੋਸਟ

ਇਹ ਟੋਲ ਪਲਾਜ਼ਾ ਹੋਣਗੇ ਬੰਦ

ਪਿਹਵਾ ਪਟਿਆਲਾ ਰੋਡ, ਕਿਓਡਕ ਨੇੜੇ ਹਾਈਵੇਅ ਨੰਬਰ-9 'ਤੇ ਟੋਲ ਪਲਾਜ਼ਾ ਬੰਦ ਹੋਣਗੇ।
ਹੋਡਲ-ਨੂਹ ਰੋਡ 'ਤੇ ਪਟੌਦੀ ਕੋਲ 3 ਟੋਲ ਪਲਾਜ਼ਾ ਬੰਦ ਹੋਣਗੇ।
ਨਾਰਾ ਬਹਾਦੁਰਗੜ੍ਹ ਰੋਡ 'ਤੇ ਦੋ ਟੋਲ ਬੰਦ ਹੋਣਗੇ।
ਪੁਨਹਾਨਾ ਜੋਰਹੇੜਾ ਰੋਡ, ਰਾਜਸਥਾਨ ਬਾਰਡਰ 'ਤੇ ਪਿੰਡ ਸੁਨਹੇੜਾ ਕੋਲ ਟੋਲ ਪਲਾਜ਼ਾ ਹੋਵੇਗਾ ਬੰਦ।
ਹੋਡਲ-ਨੂਹ ਪਟੌਦੀ ਰੋਡ 'ਤੇ ਜਾਟੌਲੀ ਕੋਲ ਬਣਿਆ ਟੋਲ ਹੋਵੇਗਾ ਬੰਦ।
ਮੁੱਖ ਮੰਤਰੀ ਨੇ ਦੱਸਿਆ ਕਿ ਪਿਹੋਵਾ-ਪਟਿਆਲਾ ਰੋਡ 'ਤੇ ਟੋਲ ਬੰਦ ਹੋਵੇਗਾ। ਇਸ ਨਾਲ 1 ਕਰੋੜ 41 ਲੱਖ ਦੀ ਵਸੂਲੀ ਹੁੰਦੀ ਸੀ। ਉੱਥੇ ਹੀ ਹੋਡਲ, ਨੂਹ, ਪਾਟੌਦੀ ਰੋਡ 'ਤੇ 3 ਟੋਲ ਪਲਾਜ਼ਾ ਬੰਦ ਹੋਣਗੇ। ਇਨ੍ਹਾਂ ਤੋਂ 22 ਕਰੋੜ 48 ਲੱਖ ਰੁਪਏ ਦੀ ਵਸੂਲੀ ਹੁੰਦੀ ਸੀ।

ਇਹ ਵੀ ਪੜ੍ਹੋ- ਹਰਿਆਣਾ 'ਚ ਬਦਮਾਸ਼ਾਂ ਨੇ ਸਰਪੰਚ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ ਦਾ ਮਾਹੌਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News