ਆਬਕਾਰੀ ਘੋਟਾਲਾ ਮਾਮਲਾ:CM ਕੇਜਰੀਵਾਲ ED ਦੇ ਚੌਥੇ ਸੰਮਨ ਨੂੰ ਵੀ ਕਰਨਗੇ ਨਜ਼ਰਅੰਦਾਜ, ਗੋਆ ਲਈ ਹੋਣਗੇ ਰਵਾਨਾ

Thursday, Jan 18, 2024 - 02:21 PM (IST)

ਨਵੀਂ ਦਿੱਲੀ - ਆਬਕਾਰੀ ਘੋਟਾਲਾ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਚੌਥੀ ਵਾਰ ਸੰਮਨ ਜਾਰੀ ਕਰ ਪੁੱਛਗਿੱਛ ਲਈ ਬੁਲਾਇਆ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਹ ਪੇਸ਼ ਹੋਣ ਜਾਂ ਨਹੀਂ। ਕਿਉਂਕਿ ਉਹ 3 ਦਿਨਾਂ ਦੌਰੇ ਲਈ ਗੋਆ ਰਵਾਨਾ ਹੋਣ ਵਾਲੇ ਹਨ।

ਇਹ ਵੀ ਪੜ੍ਹੋ: ਹੁਣ ਫੈਸ਼ਨ ਲਈ ਮਾਡਲਾਂ ਦੀ ਥਾਂ ਲੈਣਗੇ AI ਅਵਤਾਰ, ਲੱਖਾਂ ਰੁਪਏ ਦੀ ਹੋਵੇਗੀ ਬਚਤ

ਮੁੱਖ ਮੰਤਰੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਦੱਸਿਆ, “ਅਰਵਿੰਦ ਕੇਜਰੀਵਾਲ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਅਨੁਸਾਰ ਵੀਰਵਾਰ ਨੂੰ ਗੋਆ ਲਈ ਰਵਾਨਾ ਹੋਣ ਵਾਲੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ, ਜੋ ਕਿ ਆਮ ਆਦਮੀ ਪਾਰਟੀ ਦੇ ਮੁਖੀ ਵੀ ਹਨ, ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸੂਬੇ ਵਿੱਚ ਪਾਰਟੀ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨਗੇ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸੀਐੱਮ ਕੇਜਰੀਵਾਲ ਨੇ ਕਿਹਾ, 'ਉਥੇ ਬਅਸੀਂ ਕਾਨੂੰਨ ਮੁਤਾਬਿਕ ਕੰਮ ਕਰਾਂਗੇ।'

ਇਹ ਵੀ ਪੜ੍ਹੋ: ਸਾਬਕਾ AIG ਦੇ ਵਾਇਸ ਰਿਕਾਰਡਰ ਤੋਂ ਮਿਲੀ ਕੋਰਟ ਦੀ ਰਿਕਾਰਡਿੰਗ, ਪੈਸੇ ਦੇ ਕੇ ਲਗਵਾਇਆ ਧਰਨਾ

ਬੀਜੇਪੀ ਨੇ ਲਾਇਆ ਟਾਲਮਟੋਲ ਕਰਨ ਦਾ ਦੋਸ਼ 
ਉਥੇ ਹੀ ਭਾਰਤੀ ਜਨਤਾ ਪਾਰਟੀ ਨੇ ਅਰਵਿੰਦ ਕੇਜਰੀਵਾਲ 'ਤੇ ਟਾਲਮਟੋਲ ਕਰਨ ਦਾ ਦੋਸ਼ ਲਾਇਆ। ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ, 'ਸੀਐਮ ਕੇਜਰੀਵਾਲ ਭਗੌੜੇ ਵਾਂਗ ਵਿਵਹਾਰ ਕਰ ਰਹੇ ਹਨ ਪਰ ਕਾਨੂੰਨ ਉਨ੍ਹਾਂ ਤੱਕ ਜਲਦੀ ਪਹੁੰਚ ਜਾਵੇਗਾ। ਜਿਸ ਦਿਨ ਈਡੀ ਉਸ ਦੇ ਟਾਲਮਟੋਲ ਵਿਹਾਰ ਦਾ ਨੋਟਿਸ ਲਵੇਗੀ ਅਤੇ ਮੁੱਖ ਮੰਤਰੀ ਵਿਰੁੱਧ ਸਖ਼ਤ ਕਾਰਵਾਈ ਕਰੇਗੀ, ਉਸ ਦਿਨ ਆਮ ਆਦਮੀ ਪਾਰਟੀ ਪੀੜਤ ਕਾਰਡ ਖੇਡਣਾ ਸ਼ੁਰੂ ਕਰ ਦੇਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Anuradha

Content Editor

Related News