ਸੀ.ਐੱਮ. ਕੁੱਟਮਾਰ ਮਾਮਲੇ 'ਚ ਪੁੱਛਗਿਛ ਦੀ ਵੀਡੀਓ ਰਿਕਾਰਡਿੰਗ ਚਾਹੁੰਦੇ ਕੇਜਰੀਵਾਲ

05/18/2018 12:31:42 PM

ਨਵੀਂ ਦਿੱਲੀ— ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ 'ਤੇ ਹੋਏ ਕਥਿਤ ਹਮਲੇ 'ਚ ਪੁੱਛਗਿਛ ਦਾ ਨੋਟਿਸ ਮਿਲਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੁਲਸ ਜਾਂਚ 'ਚ ਸਹਿਯੋਗ ਕਰਨ 'ਤੇ ਸਹਿਮਤੀ ਪ੍ਰਗਟ ਕਰਦੇ ਪੁੱਛਗਿਛ ਦੀ ਵੀਡੀਓ ਰਿਕਾਰਡਿੰਗ ਕੀਤੇ ਜਾਣ ਦੀ ਮੰਗ ਕੀਤੀ ਹੈ। ਪੁਲਸ ਨੂੰ ਲਿਖੀ ਜਵਾਬੀ ਚਿੱਠੀ 'ਚ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਹਿਲਾਂ ਤੋਂ ਬਣੇ ਸ਼ਡਿਊਲ ਮੁਤਾਬਕ, ਕੁਝ ਕੰਮ ਤੈਅ ਹਨ। ਇਸ ਲਈ ਉਹ ਸ਼ੁੱਕਰਵਾਰ ਸਵੇਰੇ 11 ਵਜੇ ਨਹੀਂ ਮਿਲ ਸਕਦੇ। ਉਹ ਸ਼ਾਮ 5 ਵਜੇ ਉਨ੍ਹਾਂ ਦੇ ਕੈਂਪ ਦਫ਼ਤਰ ਆ ਜਾਣਗੇ।
ਕੇਜਰੀਵਾਲ ਨੇ ਕਿਹਾ, ''ਮੈਂ ਚਾਹੁੰਦਾ ਹਾਂ ਕਿ ਪੁੱਛਗਿਛ ਦੌਰਾਨ ਪੂਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਹੋਵੇ। ਜੇਕਰ ਪੁਲਸ ਨੂੰ ਇਸ 'ਚ ਕੋਈ ਪਰੇਸ਼ਾਨੀ ਹੈ ਤਾਂ ਆਪਣੇ ਪੱਧਰ 'ਤੇ ਇਸ ਦਾ ਪ੍ਰਬੰਧ ਕਰ ਲੈਣ ਅਤੇ ਪੁੱਛਗਿਛ ਤੋਂ ਬਾਅਦ ਇਕ ਕਾਪੀ ਮੈਨੂੰ ਵੀ ਮੁਹੱਈਆ ਕਰਵਾ ਦੇਣ।''
ਵੀਡੀਓ ਰਿਕਾਰਡਿੰਗ ਤਾਂ ਹੋਵੇਗੀ ਪਰ ਕਾਪੀ ਨਹੀਂ ਮਿਲੇਗੀ
ਮੁੱਖ ਮੰਤਰੀ ਨਾਲ ਸ਼ੁੱਕਰਵਾਰ ਸ਼ਾਮ ਨੂੰ ਹੋਣ ਵਾਲੀ ਪੁਲਸ ਦੀ ਪੁੱਛਗਿਛ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ। ਪੁਲਸ ਸੂਤਰਾਂ ਨੇ ਦੱਸਿਆ ਕਿ ਕੇਜਰੀਵਾਲ ਦਾ ਬਿਆਨ ਸੀ.ਆਰ.ਪੀ.ਸੀ. ਦੇ ਸੈਕਸ਼ਨ 161 (3) ਦੇ ਤਹਿਤ ਦਰਜ ਦਿੱਤਾ ਜਾਵੇਗਾ, ਜਿਸ 'ਚ ਇਹ ਪ੍ਰਬੰਧ ਹੈ ਕਿ ਲਿਖਤੀ 'ਚ ਬਿਆਨ ਦਰਜ ਕਰਨ ਦੇ ਨਾਲ-ਨਾਲ ਜੇਕਰ ਪੁਲਸ ਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਉਹ ਪੁੱਛਗਿਛ ਦੀ ਪ੍ਰਕਿਰਿਆ ਦੀ ਵੱਖਰੀ ਵੀਡੀਓ ਰਿਕਾਰਡਿੰਗ ਕਰ ਸਕਦੀ ਹੈ।
ਪੁਲਸ ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਸੀ.ਐੈੱਮ. ਭਾਵੇਂ ਇਸ ਮਾਮਲੇ 'ਚ ਸਿੱਧੇ ਤੌਰ 'ਤੇ ਦੋਸ਼ੀ ਨਾ ਹੋਣ ਪਰ ਜਿਵੇਂ ਕਿ ਪੂਰੀ ਘਟਨਾਕ੍ਰਮ ਉਨ੍ਹਾਂ ਦੀ ਮੌਜ਼ੂਦਗੀ ਅਤੇ ਉਨ੍ਹਾਂ ਦੇ ਘਰ 'ਚ ਹੋਈ ਹੈ। ਇਸ ਲਈ ਪੁੱਛਗਿਛ ਲਈ ਇਸ ਪ੍ਰਕਿਰਿਆ ਦੀ ਆਪਣੇ ਪੱਧਰ 'ਤੇ ਵੀਡੀਓ ਰਿਕਾਰਡਿੰਗ ਕਰਵਾਉਣ ਲਈ ਉਹ ਸਹਿਮਤ ਨਹੀਂ ਹਨ ਅਤੇ ਨਾ ਹੀ ਪੁਲਸ ਇਸ ਦੀ ਆਗਿਆ ਦੇਵੇਗੀ। ਇਸ ਤੋਂ ਇਲਾਵਾ ਸੂਤਰਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਸੀ.ਆਰ.ਪੀ.ਸੀ. ਦੀ ਵਿਵਸਥਾ ਦੇ ਤਹਿਤ ਦਰਜ ਕੀਤੇ ਗਏ ਬਿਆਨ ਜਾਂ ਵੀਡੀਓ ਦੀ ਕਾਪੀ ਉਨ੍ਹਾਂ ਨੂੰ ਦੇਣੀ ਜ਼ਰੂਰੀ ਨਹੀਂ ਹੈ।


Related News