ਦਿੱਲੀ ''ਚ ਸ਼ੁਰੂ ਹੋਇਆ ਪੱਤਰਕਾਰਾਂ ਦਾ ਕੋਰੋਨਾ ਟੈਸਟ, CM ਕੇਜਰੀਵਾਲ ਨੇ ਦਿੱਤਾ ਇਹ ਸੰਦੇਸ਼

Wednesday, Apr 22, 2020 - 11:45 AM (IST)

ਦਿੱਲੀ ''ਚ ਸ਼ੁਰੂ ਹੋਇਆ ਪੱਤਰਕਾਰਾਂ ਦਾ ਕੋਰੋਨਾ ਟੈਸਟ, CM ਕੇਜਰੀਵਾਲ ਨੇ ਦਿੱਤਾ ਇਹ ਸੰਦੇਸ਼

ਨਵੀਂ ਦਿੱਲੀ-ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਦਿੱਲੀ ਸਰਕਾਰ ਨੇ ਕੋਰੋਨਾਵਾਇਰਸ ਨਾਲ ਜੁੜੀ ਕਵਰੇਜ 'ਚ ਸ਼ਾਮਲ ਸਾਰੇ ਪੱਤਰਕਾਰਾਂ ਦਾ ਕੋਰੋਨਾ ਟੈਸਟ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਵ ਬੁੱਧਵਾਰ ਸਵੇਰਸਾਰ ਟਵੀਟ ਰਾਹੀ ਪੱਤਰਕਾਰਾਂ ਨੂੰ ਸੰਦੇਸ਼ ਦਿੱਤਾ ਹੈ। ਸੀ.ਐੱਮ ਨੇ ਟਵੀਟ 'ਚ ਲਿਖਿਆ ਹੈ, "ਪਿਆਰੇ ਦੋਸਤ ਪੱਤਰਕਾਰਾਂ ਲਈ ਕੋਵਿਡ ਟੈਸਟ ਸੈਂਟਰ 'ਚ ਟੈਸਟ ਸ਼ੁਰੂ ਹੋ ਗਏ ਹਨ। ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।"

PunjabKesari

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕਈ ਪੱਤਰਕਾਰ ਕੋਰੋਨਾਵਾਇਰਸ ਪਾਜ਼ੀਟਿਵ ਮਿਲੇ ਹਨ, ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ ਵੀ ਪੱਤਰਕਾਰਾਂ ਦਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ। ਬੀਤੇ ਦਿਨ ਮੁੰਬਈ 'ਚ 50 ਤੋਂ ਜ਼ਿਆਦਾ ਪੱਤਰਕਾਰ ਕੋਰੋਨਾਵਾਇਰਸ ਪਾਜ਼ੀਟਿਵ ਮਿਲੇ ਹਨ। ਇਸ ਤੋਂ ਇਲਾਵਾ ਚੇੱਨਈ 'ਚ ਇਕ ਚੈਨਲ ਦੇ 25 ਕਰਮਚਾਰੀ ਵੀ ਕੋਰੋਨਾ ਪਾਜ਼ੀਟਿਵ ਮਿਲੇ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦਿੱਲੀ 'ਚ ਅੱਜ ਭਾਵ ਬੁੱਧਵਾਰ ਸਵੇਰਸਾਰ ਤੱਕ 2156 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 47 ਲੋਕਾਂ ਦੀ ਹੁਣ ਤੱਕ ਜਾਨ ਵੀ ਜਾ ਚੁੱਕੀ ਹੈ। 


author

Iqbalkaur

Content Editor

Related News