ਕੇਜਰੀਵਾਲ ਬੋਲੇ- ਦਿੱਲੀ ਵਾਸੀ ਆਪਣੇ ਘਰਾਂ ’ਤੇ ਜ਼ਰੂਰੀ ਲਹਿਰਾਉਣ ਰਾਸ਼ਟਰੀ ਝੰਡਾ, ਤਿਰੰਗਾ ਸਾਡੀ ਸ਼ਾਨ ਹੈ

Saturday, Aug 13, 2022 - 05:50 PM (IST)

ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਯਾਨੀ ਕਿ ਅੱਜ ਤੋਂ ਸ਼ੁਰੂ ਹੋਈ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਦਿੱਲੀ ਵਾਸੀਆਂ ਨੂੰ ਆਪਣੇ ਘਰਾਂ ’ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਤਿਰੰਗਾ ਦੇਸ਼ ਦਾ ਸਨਮਾਨ ਅਤੇ ਮਾਣ ਹੈ। ਕੇਜਰੀਵਾਲ ਸਰਕਾਰ ਨੇ ਰਾਜਧਾਨੀ ਦੇ ਹਰ ਹਿੱਸੇ ’ਚ ਸਕੂਲ ਦੇ ਬੱਚਿਆਂ ਅਤੇ ਲੋਕਾਂ ਵਿਚਾਲੇ 25 ਲੱਖ ਤਿਰੰਗੇ ਵੰਡਣ ਅਤੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਕਈ ਹੋਰ ਦੇਸ਼ ਭਗਤੀ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ।

ਕੇਜਰੀਵਾਲ ਨੇ ਟਵੀਟ ਕੀਤਾ ਕਿ ਤਿਰੰਗਾ ਸਾਡੀ ਸ਼ਾਨ ਹੈ, ਤਿਰੰਗਾ ਸਾਡੀ ਜਾਨ ਹੈ। ਅੱਜ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ ਹੋ ਰਹੀ ਹੈ। ਤੁਸੀਂ ਵੀ ਮਾਣ ਨਾਲ ਆਪਣੇ ਘਰ ਤਿਰੰਗਾ ਜ਼ਰੂਰ ਲਗਾਓ। ਕੇਂਦਰ ਨੇ ਖ਼ਾਸ ਮੌਕੇ ਨੂੰ ਮਨਾਉਣ ਲਈ ਹਰ ਘਰ ਤਿਰੰਗਾ ਮੁਹਿੰਮ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਲੋਕਾਂ ਨੂੰ ਸੋਸ਼ਲ ਮੀਡੀਆ ਅਕਾਊਂਟ ’ਤੇ ਤਿਰੰਗੇ ਨੂੰ ਆਪਣੀ ‘ਡਿਸਪਲੇ ਪਿਕਚਰ’ (DP) ਲਗਾਉਣ ਦੀ ਅਪੀਲ ਕੀਤੀ ਸੀ।

ਕੇਜਰੀਵਾਲ ਸਰਕਾਰ ਵੀ ‘ਹਰ ਹੱਥ ਤਿਰੰਗਾ’ ਨਾਲ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ ਮਨਾਏਗੀ। ਮੁੱਖ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਦੇ ਸਹਿਯੋਗੀ 14 ਅਗਸਤ ਦੀ ਸ਼ਾਮ ਤਿਰੰਗੇ ਨੂੰ ਹੱਥ ’ਚ ਫੜ ਕੇ ਰਾਸ਼ਟਰੀ ਗੀਤ ’ਚ ਲੋਕਾਂ ਨਾਲ ਸ਼ਾਮਲ ਹੋਣਗੇ। ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਆਜ਼ਾਦੀ ਦਿਹਾੜੇ ਨੂੰ ਪੂਰੇ ਉਤਸ਼ਾਹ ਨਾਲ ਮਨਾਓ। ਆਓ ਅਸੀਂ ਸਾਰੇ 14 ਅਗਸਤ ਨੂੰ ਸ਼ਾਮ 5 ਵਜੇ ਇਕੱਠੇ ਆਪਣੇ ਹੱਥਾਂ ’ਚ ਤਿਰੰਗਾ ਅਤੇ ਦਿਲਾਂ ’ਚ ਦੇਸ਼ ਭਗਤੀ ਲੈ ਕੇ ਰਾਸ਼ਟਰ ਗੀਤ ਗਾਈਏ।


Tanu

Content Editor

Related News