CAA ਤੋਂ ਧਿਆਨ ਹਟਾਉਣ ਲਈ ਚੁੱਕਿਆ ਜਾ ਰਿਹਾ ਬੱਚਿਆਂ ਦੀ ਮੌਤ ਦਾ ਮੁੱਦਾ : ਗਹਿਲੋਤ

01/02/2020 9:03:39 PM

ਜੈਪੁਰ — ਰਾਜਸਥਾਨ ਦੇ ਕੋਟਾ ਸਥਿਤ ਜੇਕੇਲੋਨ ਹਸਪਤਾਲ 'ਚ 100 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਨੂੰ ਲੈ ਕੇ ਸੂਬੇ ਦੀ ਗਹਿਲੋਤ ਸਰਕਾਰ ਵਿਰੋਧੀ ਦੇ ਨਿਸ਼ਾਨੇ 'ਤੇ ਹੈ। ਬੀਜੇਪੀ ਅਤੇ ਮਾਇਆਵਤੀ ਨੇ ਇਸ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਥੇ ਹੀ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਨਵਜੰਮੇ ਬੱਚਿਆਂ ਦੀ ਮੌਤ ਨੂੰ ਲੈ ਕੇ ਰਾਜਨੀਤੀ ਨਹੀਂ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਸਾਲ ਪਿਛਲੇ ਪੰਜ ਸਾਲ ਦੀ ਤੁਲਨਾ 'ਚ ਮੌਤ ਦੀ ਗਿਣਤੀ 'ਚ ਕਮੀ ਆਈ ਹੈ।

ਮੀਡੀਆ ਨਾਲ ਗੱਲ ਕਰਦੇ ਹੋਏ ਗਹਿਲੋਤ ਨੇ ਕਿਹਾ, 'ਕੁਝ ਲੋਕ ਜਾਣਬੁੱਝ ਕੇ ਕੁਝ ਲੋਕ ਅਣਜਾਨੇ 'ਚ ਜਿਸ ਤਰ੍ਹਾਂ ਦੀ ਵੀਡੀਓ ਦਿਖਾ ਰਹੇ ਹਨ ਉਹੋ ਜਿਹਾ ਕੁਝ ਨਹੀਂ ਹੈ। ਮੈਂ ਅੱਜ ਕੇਂਦਰੀ ਸਿਹਤ ਮੰਤਰੀ ਨਾਲ ਗੱਲ ਕੀਤੀ ਅਤੇ ਕਿਹਾ ਕਿ ਤੁਸੀਂ ਖੁਦ ਇਥੇ ਆਓ ਅਤੇ ਆਉਂਦੇ ਹੀ ਸਮਝ ਜਾਓਗੇ ਕੀ ਸਥਿਤੀ ਕਿਹੋ ਜਿਹੀ ਹੈ। ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਪਿਛਲੇ 5-6 ਸਾਲਾਂ ਦੇ ਅੰਦਰ ਸਭ ਤੋਂ ਘੱਟ ਅੰਕੜੇ ਇਸ ਬਾਰ ਆ ਰਹੇ ਹਨ। ਇੰਨੀ ਸ਼ਾਨਦਾਰ ਵਿਵਸਥਾ ਕੀਤੀ ਗਈ ਹੈ ਉਥੇ। ਫਿਰ ਵੀ ਉਥੇ ਇਕ ਵੀ ਬੱਚਾਂ ਜਾਂ ਮਾਂ ਕਿਉ ਮਰੇ, ਇਸ ਲਈ ਅਸੀਂ ਇਸ ਨੂੰ ਰੋਕਣ ਲਈ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਥੇ ਜੋ ਆਈ.ਸੀ.ਯੂ. ਬਣੇ ਹਨ ਉਹ ਅਸੀਂ 2012-13 'ਚ ਬਣਾਏ। ਅਸੀਂ ਸ਼ੁਰੂਆਤ ਤੋਂ ਹੀ ਇਸ 'ਚ ਕੋਈ ਸਿਆਸਤ ਨਹੀਂ ਕੀਤੀ।'


Related News