ਅਲਮਾਟੀ ਬੰਨ੍ਹ ਤੋਂ ਪਾਣੀ ਛੱਡਣ ''ਤੇ CM ਯੇਦੀਯੁਰੱਪਾ ਨੇ ਫੜਨਵੀਸ ਨਾਲ ਜਤਾਈ ਸਹਿਮਤੀ

Thursday, Aug 08, 2019 - 04:51 PM (IST)

ਅਲਮਾਟੀ ਬੰਨ੍ਹ ਤੋਂ ਪਾਣੀ ਛੱਡਣ ''ਤੇ CM ਯੇਦੀਯੁਰੱਪਾ ਨੇ ਫੜਨਵੀਸ ਨਾਲ ਜਤਾਈ ਸਹਿਮਤੀ

ਨਵੀਂ ਦਿੱਲੀ—ਪੱਛਮੀ ਬੰਗਾਲ 'ਚ ਆਏ ਭਿਆਨਕ ਹੜ੍ਹ ਦੀ ਸਥਿਤੀ ਦਾ ਮੱਦੇਨਜ਼ਰ ਕਰਨਾਟਕ ਨੇ ਮਦਦ ਦਾ ਹੱਥ ਵਧਾਇਆ ਹੈ। ਕਰਨਾਟਕ ਨੇ ਕੋਹਲਾਪੁਰ ਅਤੇ ਸਾਂਗਲੀ ਜ਼ਿਲਿਆਂ 'ਚ ਹੜ੍ਹ ਦਾ ਪਾਣੀ ਘੱਟ ਕਰਨ ਲਈ ਅਲਮਾਟੀ ਬੰਨ੍ਹ ਤੋਂ 5 ਲੱਖ ਕਿਊਸਿਕ ਪਾਣੀ ਛੱਡਣ 'ਤੇ ਸਹਿਮਤੀ ਜਤਾਈ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀਰਵਾਰ ਨੂੰ ਕਰਨਾਟਕ ਦੇ ਸਾਹਮਣੇ ਬੀ. ਐੱਸ. ਯੇਦੀਯੁਰੱਪਾ ਨਾਲ ਗੱਲਬਾਤ ਕੀਤੀ। ਦੋਵਾਂ ਮੁੱਖ ਮੰਤਰੀਆਂ ਨੇ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਯੇਦੀਯੁਰੱਪਾ ਨੇ ਅਲਮਾਟੀ ਬੰਨ੍ਹ ਤੋਂ 5 ਲੱਖ ਕਿਊਸਿਕ ਪਾਣੀ ਛੱਡਣ ਦੀ ਸਹਿਮਤੀ ਜਤਾਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪੱਛਮੀ ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਦਾ ਪੱਧਰ ਘੱਟ ਹੋਣ 'ਚ ਮਦਦ ਮਿਲੇਗੀ।

PunjabKesari


author

Iqbalkaur

Content Editor

Related News