ਉਡੀਕ ਖ਼ਤਮ! ਦਿੱਲੀ ’ਚ ਇਸ ਦਿਨ ਦਸਤਕ ਦੇਵੇਗਾ ਮਾਨਸੂਨ, ਗਰਮੀ ਤੋਂ ਮਿਲੇਗੀ ਰਾਹਤ
Tuesday, Jun 28, 2022 - 12:33 PM (IST)
ਨਵੀਂ ਦਿੱਲੀ– ਰਾਸ਼ਟਰੀ ਰਾਜਧਾਨੀ ’ਚ ਮੰਗਲਵਾਰ ਸਵੇਰ ਵੀ ਗਰਮ ਰਹੀ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਦਰਜ ਕੀਤਾ ਗਿਆ। ਹਾਲਾਂਕਿ ਮੌਸਮ ਵਿਭਾਗ ਨੇ ਸ਼ਾਮ ਤੱਕ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੰਗਲਵਾਰ ਸਵੇਰੇ ਦਿੱਲੀ 'ਚ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 30.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਦੇ ਮੌਸਮ ਵਿਭਾਗ (IMD) ਦੇ ਇਕ ਅਧਿਕਾਰੀ ਨੇ ਕਿਹਾ, "ਰਾਸ਼ਟਰੀ ਰਾਜਧਾਨੀ ’ਚ ਮੰਗਲਵਾਰ ਨੂੰ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਆਸਮਾਨ 'ਚ ਬੱਦਲ ਛਾਏ ਰਹਿਣਗੇ।’’
ਇਹ ਵੀ ਪੜ੍ਹੋ- ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ ਝੀਲ, ਜਿੱਥੇ ਤੈਰਦੇ ਹਨ ਨੋਟ ਅਤੇ ਦਿੱਸਦਾ ਹੈ ਖ਼ਜ਼ਾਨਾ!
ਮੌਸਮ ਵਿਗਿਆਨੀਆਂ ਮੁਤਾਬਕ 29 ਜੂਨ ਤੋਂ ਦਿੱਲੀ 'ਚ ਮੀਂਹ ਪਵੇਗਾ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਮਾਨਸੂਨ ਦਿੱਲੀ ਤੋਂ ਕੁਝ ਦਿਨ ਦੂਰ ਹੈ ਅਤੇ ਪਹਿਲੇ 10 ਦਿਨਾਂ ’ਚ ਚੰਗੀ ਮੀਂਹ ਪੈਣ ਦੀ ਉਮੀਦ ਹੈ। IMD ਅਧਿਕਾਰੀ ਨੇ ਕਿਹਾ ਕਿ ਦਿਨ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹੇਗਾ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਵੱਧ ਹੈ।
ਇਹ ਵੀ ਪੜ੍ਹੋ- ਰਾਸ਼ਟਰਪਤੀ ਉਮੀਦਵਾਰ ਦ੍ਰੌਪਦੀ ਮੁਰਮੂ ਦੇ ਪਿੰਡ ਅੱਜ ਤੱਕ ਨਹੀਂ ਪਹੁੰਚੀ ਬਿਜਲੀ, ਹੁਣ ਐਕਸ਼ਨ ’ਚ ਆਈ ਸਰਕਾਰ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ) ਦੇ ਅੰਕੜਿਆਂ ਅਨੁਸਾਰ ਮੰਗਲਵਾਰ ਸਵੇਰੇ 8:05 ਵਜੇ ਰਾਜਧਾਨੀ ਦੀ ਹਵਾ ਦੀ ਗੁਣਵੱਤਾ (AQI) 126 ਦਰਜ ਕੀਤੀ ਗਈ, ਜੋ ਮੱਧਮ ਸ਼੍ਰੇਣੀ ਵਿਚ ਆਉਂਦੀ ਹੈ। ਦੱਸ ਦੇਈਏ ਕਿ ਜ਼ੀਰੋ ਅਤੇ 50 ਦੇ ਵਿਚਕਾਰ AQI ਨੂੰ ਚੰਗਾ, 51 ਅਤੇ 100 ਨੂੰ ਤਸੱਲੀਬਖਸ਼, 101 ਅਤੇ 200 ਨੂੰ ਦਰਮਿਆਨਾ, 201 ਅਤੇ 300 ਨੂੰ ਮਾੜਾ, 301 ਅਤੇ 400 ਬਹੁਤ ਮਾੜਾ ਅਤੇ 401 ਅਤੇ 500 ਨੂੰ ਗੰਭੀਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ- ਬਿਹਾਰ ’ਚ ਸ਼ੂਗਰ ਫਰੀ ਅੰਬ ਬਟੋਰ ਰਿਹਾ ਖੂਬ ਸੁਰਖੀਆਂ, 16 ਵਾਰ ਬਦਲਦਾ ਹੈ ਰੰਗ