ਵੱਡਾ ਦਾਅਵਾ: ਧਰਤੀ ਨੇੜੇ ਇਸ ਗ੍ਰਹਿ 'ਤੇ ਮਿਲੇ ਜੀਵਨ ਦੇ ਸੰਕੇਤ

09/15/2020 3:46:54 AM

ਨਵੀਂ ਦਿੱਲੀ - ਧਰਤੀ ਨੇੜੇ ਅਤੇ ਆਪਣੇ ਸੌਰ ਮੰਡਲ 'ਚ ਇੱਕ ਅਜਿਹਾ ਗ੍ਰਹਿ ਵੀ ਹੈ ਜਿੱਥੇ ਜੀਵਨ ਦੇ ਲੱਛਣ ਦਿਖਾਈ ਦਿੱਤੇ ਹਨ। ਉਹ ਵੀ ਉਸ ਗ੍ਰਹਿ ਦੇ ਬੱਦਲਾਂ 'ਚ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਗ੍ਰਹਿ ਨੂੰ ਤੁਸੀਂ ਆਪਣੀ ਖੁੱਲ੍ਹੀ ਅੱਖਾਂ ਨਾਲ ਰਾਤ ਨੂੰ ਦੇਖ ਸੱਕਦੇ ਹੋ। ਇੰਨਾ ਹੀ ਨਹੀਂ ਇਸ ਗ੍ਰਹਿ 'ਤੇ 37 ਸਰਗਰਮ ਜਵਾਲਾਮੁਖੀ ਵੀ ਹਨ ਜੋ ਦਿਨ-ਰਾਤ ਫੱਟ ਰਹੇ ਹਨ। ਅਜਿਹੇ 'ਚ ਉਸ ਗ੍ਰਹਿ ਦੇ ਬੱਦਲਾਂ 'ਚ ਜੀਵਨ ਦੇ ਅੰਸ਼ ਲੱਭਣਾ ਇੱਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ।

ਇਸ ਗ੍ਰਹਿ ਦਾ ਨਾਮ ਹੈ ਸ਼ੁੱਕਰ (Venus)। ਇਸ ਗ੍ਰਹਿ ਦੇ ਸੰਘਣੇ ਬੱਦਲਾਂ 'ਚ ਵਿਗਿਆਨੀਆਂ ਨੂੰ ਜੀਵਨ ਦੇ ਅੰਸ਼ ਮਿਲੇ ਹਨ। ਵਿਗਿਆਨੀਆਂ ਨੇ ਇਨ੍ਹਾਂ ਬੱਦਲਾਂ 'ਚ ਇੱਕ ਅਜਿਹੇ ਗੈਸ ਦੀ ਖੋਜ ਕੀਤੀ ਹੈ ਜੋ ਧਰਤੀ 'ਤੇ ਜੀਵਨ ਦੀ ਸ਼ੁਰੂਆਤ ਨਾਲ ਸਬੰਧਿਤ ਹਨ। ਇਸ ਗੈਸ ਦਾ ਨਾਮ ਹੈ ਫਾਸਫੀਨ (Phosphine)। ਹਾਲਾਂਕਿ, ਸ਼ੁੱਕਰ ਗ੍ਰਹਿ ਦੇ ਮਾਹੌਲ 'ਚ ਕਿਸੇ ਜੀਵਨ ਦਾ ਹੋਣਾ ਲੱਗਭੱਗ ਅਸੰਭਵ ਹੈ ਅਜਿਹੇ 'ਚ ਫਾਸਫੀਨ ਗੈਸ ਦਾ ਮਿਲਣਾ ਆਪਣੇ ਆਪ 'ਚ ਇੱਕ ਹੈਰਾਨ ਕਰਨ ਵਾਲੀ ਘਟਨਾ ਹੈ।

ਮੈਸਾਚਿਊਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (MIT) ਦੀ ਐਸਟ੍ਰੋਬਾਇਓਲੋਜਿਸਟ ਯਾਨੀ ਆਕਾਸ਼ ਜੀਵ ਵਿਗਿਆਨੀ ਸਾਰਾ ਸੀਗਰ ਨੇ ਦੱਸਿਆ ਕਿ ਸਾਡੇ ਇਸ ਖੋਜ ਦੀ ਰਿਪੋਰਟ ਨੇਚਰ ਐਸਟਰੋਨਾਮੀ 'ਚ ਪ੍ਰਕਾਸ਼ਿਤ ਹੋਈ ਹੈ। ਅਸੀਂ ਉਸ 'ਚ ਲਿਖਿਆ ਹੈ ਕਿ ਸ਼ੁੱਕਰ ਗ੍ਰਹਿ ਦੇ ਮਾਹੌਲ 'ਚ ਧਰਤੀ ਤੋਂ ਵੱਖ-ਵੱਖ ਪ੍ਰਕਾਰ ਦੇ ਜੀਵਨ ਦੀ ਸੰਭਾਵਨਾ ਹੈ। ਸੀਗਰ ਨੇ ਦੱਸਿਆ ਕਿ ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਇਸ ਗ੍ਰਹਿ 'ਤੇ ਜੀਵਨ ਹੈ ਪਰ ਜੀਵਨ ਦੀ ਸੰਭਾਵਨਾ ਹੋ ਸਕਦੀ ਹੈ ਕਿਉਂਕਿ ਉੱਥੇ ਇੱਕ ਖਾਸ ਗੈਸ ਮਿਲੀ ਹੈ ਜੋ ਜੀਵਾਂ ਦੀ ਵਜ੍ਹਾ ਨਾਲ ਉਤਸਰਜਿਤ ਹੁੰਦੀ ਹੈ।

ਤੁਹਾਨੂੰ ਦੱਸ ਦਈਏ ਕਿ ਫਾਸਫੀਨ (Phosphine) ਗੈਸ ਦੇ ਕਣ ਪਿਰਾਮਿਡ ਦੇ ਆਕਾਰ ਦੇ ਹੁੰਦੇ ਹਨ। ਇਸ 'ਚ ਫਾਸਫੋਰਸ ਦਾ ਇਕਲੌਤਾ ਕਣ ਉੱਪਰ ਅਤੇ ਹੇਠਾਂ ਤਿੰਨ ਹਾਈਡ੍ਰੋਜਨ ਦੇ ਕਣ ਹੁੰਦੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪਥਰੀਲੇ ਗ੍ਰਹਿ 'ਤੇ ਇਸ ਗੈਸ ਦਾ ਨਿਰਮਾਣ ਕਿਵੇਂ ਹੋਇਆ। ਕਿਉਂਕਿ ਫਾਸਫੋਰਸ ਅਤੇ ਹਾਈਡ੍ਰੋਜਨ ਦੇ ਕਣਾਂ ਨੂੰ ਜੁੜਣ ਲਈ ਕਾਫ਼ੀ ਜ਼ਿਆਦਾ ਮਾਤਰਾ 'ਚ ਦਬਾਅ ਅਤੇ ਤਾਪਮਾਨ ਚਾਹੀਦਾ ਹੈ। ਬੱਦਲਾਂ ਦੀਆਂ ਇਹ ਤਸਵੀਰਾਂ ਯੂਰਪੀਅਨ ਦੱਖਣੀ ਪ੍ਰਯੋਗਸ਼ਾਲਾ (ESO) ਅਤੇ ਅਲਮਾ ਟੈਲੀਸਕੋਪ (ALMA) ਟੈਲੀਸਕੋਪ ਰਾਹੀਂ ਲਈਆਂ ਗਈਆਂ ਹਨ।

ਤੁਹਾਨੂੰ ਦੱਸ ਦਈਏ ਕਿ ਸ਼ੁੱਕਰ ਗ੍ਰਹਿ 'ਤੇ 37 ਜਵਾਲਾਮੁਖੀ ਸਰਗਰਮ ਹਨ। ਇਹ ਹਾਲ ਹੀ 'ਚ ਫਟੇ ਵੀ ਸਨ। ਇਨ੍ਹਾਂ 'ਚੋਂ ਕੁੱਝ ਥੋੜ੍ਹੇ-ਥੋੜ੍ਹੇ ਅੰਤਰ 'ਤੇ ਹੁਣ ਵੀ ਫਟ ਰਹੇ ਹਨ। ਇਹ ਗ੍ਰਹਿ ਭੂਗੋਲਿਕ ਰੂਪ ਨਾਲ ਬੇਹੱਦ ਅਸਥਿਰ ਹੈ। ਇਹ ਗ੍ਰਹਿ ਜ਼ਿਆਦਾ ਦੇਰ ਤੱਕ ਸ਼ਾਂਤ ਨਹੀਂ ਰਹਿ ਸਕਦਾ। ਇਸ 'ਚ ਅਕਸਰ ਕਿਸੇ ਨਹੀਂ ਕਿਸੇ ਤਰ੍ਹਾਂ ਦੀ ਗਤੀਵਿਧੀ ਹੁੰਦੀ ਰਹਿੰਦੀ ਹੈ। ਯੂਨੀਵਰਸਿਟੀ ਆਫ ਮੈਰੀਲੈਂਡ ਦੇ ਵਿਗਿਆਨੀਆਂ ਨੇ ਇਨ੍ਹਾਂ ਸਰਗਰਮ ਜਵਾਲਾਮੁਖੀਆਂ ਦੀ ਖੋਜ ਕੀਤੀ ਸੀ।


Inder Prajapati

Content Editor

Related News