ਉਤਰਾਖੰਡ ਦੇ ਚਮੋਲੀ ''ਚ ਫਟਿਆ ਬੱਦਲ, ਢਹਿ-ਢੇਰੀ ਹੋਏ ਮਕਾਨ, ਕਈ ਲੋਕ ਲਾਪਤਾ (ਵੀਡੀਓ)
Thursday, Sep 18, 2025 - 08:17 AM (IST)

ਉਤਰਾਖੰਡ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਇਲਾਕੇ ਵਿੱਚ ਬੁੱਧਵਾਰ ਦੇਰ ਰਾਤ ਬੱਦਲ ਫਟਣ ਨਾਲ ਭਾਰੀ ਤਬਾਹੀ ਮਚ ਗਈ। ਦੇਰ ਰਾਤ ਨੰਦਪ੍ਰਯਾਗ ਨੇੜੇ ਨੰਦਾਨਗਰ ਨਗਰ ਪੰਚਾਇਤ ਵਿੱਚ ਦੋ ਥਾਵਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਦਾ ਪਤਾ ਲੱਗਾ ਹੈ। ਇਸ ਕਹਿਰ ਕਾਰਨ ਕੁੰਤਰੀ ਲਾਗਾਫਲੀ ਅਤੇ ਧੁਰਮਾ ਵਾਰਡਾਂ ਵਿੱਚ ਛੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ ਪੰਜ ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਹੈ।
ਇਹ ਵੀ ਪੜ੍ਹੋ : SBI ਬੈਂਕ ਵਿੱਚ ਡਾਕਾ, ਲੈ ਗਏ 1 ਕਰੋੜ ਕੈਸ਼, 20 ਕਿਲੋ ਸੋਨਾ
उत्तराखंड: चमोली के ज़िलाधिकारी संदीप तिवारी ने ANI को बताया, "चमोली ज़िले के नंदानगर घाट क्षेत्र में बुधवार रात बादल फटने से भारी नुकसान हुआ। नंदानगर के कुंत्री लंगाफली वार्ड में छह घर मलबे में दब गए। ज़िलाधिकारी ने बताया कि 7 लोग लापता हैं, जबकि 2 को बचा लिया गया है। राहत और… pic.twitter.com/7fiw5eJAAq
— ANI_HindiNews (@AHindinews) September 18, 2025
ਇਸ ਦੌਰਾਨ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ, ਜਿਸ ਨੇ ਰਾਹਤ ਅਤੇ ਬਚਾਅ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਬਚਾਅ ਕਾਰਜਾਂ ਵਿਚ ਲੱਗੀਆਂ ਟੀਮਾਂ ਨੇ ਪੰਜ ਲਾਪਤਾ ਲੋਕਾਂ ਵਿੱਚੋਂ ਦੋ ਲੋਕਾਂ ਨੂੰ ਬਚਾ ਲਿਆ ਹੈ, ਜਦਕਿ ਬਾਕੀ ਤਿੰਨ ਦੀ ਭਾਲ ਜਾਰੀ ਹੈ। ਇਸ ਆਫ਼ਤ ਤੋਂ ਬਾਅਦ ਸਿਹਤ ਵਿਭਾਗ ਨੇ ਸਥਿਤੀ ਨੂੰ ਹੱਲ ਕਰਨ ਲਈ ਤੁਰੰਤ ਕਾਰਵਾਈ ਕੀਤੀ। ਆਫ਼ਤ ਪ੍ਰਬੰਧਨ ਵਿਭਾਗ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਐਨਡੀਆਰਐਫ ਅਤੇ ਐਸਡੀਆਰਐਫ ਟੀਮਾਂ ਨੂੰ ਵੀ ਤਾਇਨਾਤ ਕੀਤਾ ਹੈ। ਇਸ ਦੌਰਾਨ ਮੋਕਸ਼ ਨਦੀ ਦਾ ਪਾਣੀ ਦਾ ਪੱਧਰ ਖ਼ਤਰਨਾਕ ਤੌਰ 'ਤੇ ਵੱਧ ਗਿਆ ਹੈ।
ਇਹ ਵੀ ਪੜ੍ਹੋ : SSP ਦੀ ਵੱਡੀ ਕਾਰਵਾਈ: SHO ਸਣੇ ਪੂਰੀ ਪੁਲਸ ਚੌਕੀ ਦੇ ਕਰਮਚਾਰੀ ਸਸਪੈਂਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।