ਉੱਤਰਾਖੰਡ ਦੇ ਟਿਹਰੀ ''ਚ ਫੱਟਿਆ ਬੱਦਲ, ਕਈ ਪਿੰਡਾਂ ''ਚ ਨੁਕਸਾਨ ਹੋਣ ਦਾ ਡਰ

Wednesday, Aug 21, 2024 - 03:43 PM (IST)

ਉੱਤਰਾਖੰਡ ਦੇ ਟਿਹਰੀ ''ਚ ਫੱਟਿਆ ਬੱਦਲ, ਕਈ ਪਿੰਡਾਂ ''ਚ ਨੁਕਸਾਨ ਹੋਣ ਦਾ ਡਰ

ਟਿਹਰੀ/ਦੇਹਰਾਦੂਨ/ਨੈਨੀਤਾਲ - ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੀ ਤਹਿਸੀਲ ਘਨਸਾਲੀ 'ਚ ਮੰਗਲਵਾਰ ਰਾਤ ਨੂੰ ਬੱਦਲ ਫੱਟਣ ਕਾਰਨ ਕਈ ਪਿੰਡਾਂ 'ਚ ਨੁਕਸਾਨ ਹੋਣ ਦਾ ਖਦਸ਼ਾ ਹੈ। ਇੱਥੇ ਦੋ ਘਰ ਨੁਕਸਾਨੇ ਗਏ ਹਨ, ਜਦੋਂਕਿ ਕਈ ਰਿਹਾਇਸ਼ੀ ਮਕਾਨਾਂ ਨੂੰ ਖ਼ਤਰਾ ਹੈ। ਕੁਝ ਪਸ਼ੂ ਮਲਬੇ ਹੇਠ ਜ਼ਿੰਦਾ ਦੱਬੇ ਹੋਏ ਹਨ। ਪ੍ਰਸ਼ਾਸਨ ਇਸ ਘਟਨਾ ਕਾਰਨ ਹੋਈ ਨੁਕਸਾਨ ਦਾ ਜਾਇਜ਼ਾ ਲੈਣ 'ਚ ਲੱਗਾ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਭਾਰੀ ਮੀਂਹ ਕਾਰਨ ਘੰਟਾ ਘਰ ਦਾ ਮਾਲ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।

ਇਹ ਵੀ ਪੜ੍ਹੋ ਵੱਡੀ ਖ਼ਬਰ : ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ 'ਚ 21 ਅਗਸਤ ਨੂੰ 'ਭਾਰਤ ਬੰਦ'

ਇਥੇ ਪਿੰਡ ਰਾਨੀਡਾਂਗ, ਜੋਗੀਆਣਾ, ਭਟਗਾਂਵ, ਘੁੱਟੂ, ਭੀਲਾਂਗ, ਸਮਾਨਗਾਂਵ, ਵੀਣਾ, ਦੇਵਲਾਂਗ ਅਤੇ ਕੰਡਾ ਪਿੰਡਾਂ ਵਿੱਚ ਵੀ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਦੋ ਘਰ ਅਤੇ ਤਿੰਨ ਗਊਸ਼ਾਲਾ ਮਲਬੇ ਕਾਰਨ ਤਬਾਹ ਹੋ ਗਈਆਂ, ਜਦਕਿ ਸੱਤ ਪਸ਼ੂ ਜ਼ਿੰਦਾ ਦੱਬ ਗਏ। ਇੱਥੇ ਕਈ ਪੈਦਲ ਰਾਸਤੇ ਅਤੇ ਖੇਤ ਵੀ ਵਹਿ ਗਏ। ਪਿੰਡ ਰਾਣੀਡਾਂਗ ਵਿੱਚ ਕਮਲ ਸਿੰਘ ਰਾਵਤ ਅਤੇ ਮਹਾਂਵੀਰ ਸਿੰਘ ਦੇ ਮਕਾਨ ਮਲਬੇ ਕਾਰਨ ਨੁਕਸਾਨੇ ਗਏ। ਪ੍ਰਭਾਵਿਤ ਪਰਿਵਾਰਾਂ ਨੂੰ ਸਰਕਾਰੀ ਅੰਤਰ ਕਾਲਜ ਅਤੇ ਨਵਜੀਵਨ ਆਸ਼ਰਮ ਵਿੱਚ ਠਹਿਰਾਇਆ ਗਿਆ ਹੈ।

ਇਹ ਵੀ ਪੜ੍ਹੋ ਯੌਨ ਸ਼ੋਸ਼ਣ ਮਾਮਲੇ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੌਰਾਨ ਇੰਟਰਨੈੱਟ ਤੇ ਸਕੂਲ ਬੰਦ

ਇਸ ਤੋਂ ਇਲਾਵਾ ਮੇਂਦੂ, ਸਿੰਦਵਾਲ, ਗਵਾਨਾ ਮੱਲਾ, ਕੰਡਾਰ ਪਿੰਡ, ਦੇਵਲਿੰਗ, ਸਤਿਆਲਾ, ਬਗਰ, ਚਕਰਗਾਓਂ ਅਤੇ ਹਿੰਦ ਕੁਡਾ ਵਿੱਚ ਵੀ ਬੱਦਲ ਫਟਣ ਦੀ ਸੂਚਨਾ ਮਿਲੀ ਹੈ। ਇੱਥੇ ਅਜੇ ਤੱਕ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਲੀਆ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਭੇਜਿਆ ਗਿਆ ਹੈ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਇਹ ਵੀ ਪੜ੍ਹੋ ਭਾਰੀ ਬਾਰਿਸ਼ ਦੇ ਮੱਦੇਨਜ਼ਰ ਸਕੂਲ ਬੰਦ ਕਰਨ ਦੇ ਹੁਕਮ, ਐਡਵਾਈਜ਼ਰੀ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News