ਕੱਪੜੇ ਪ੍ਰੈੱਸ ਕਰਨ ਵਾਲੇ ਨੂੰ ਮਿਲਿਆ 598 ਕਰੋੜ ਰੁਪਏ ਦਾ ਇਨਕਮ ਟੈਕਸ ਨੋਟਿਸ
Wednesday, Apr 08, 2026 - 04:47 PM (IST)
ਅਜਮੇਰ- ਰਾਜਸਥਾਨ 'ਚ ਅਜਮੇਰ ਦੇ ਇਕ ਵਿਅਕਤੀ ਨੇ ਗੁਆਚੇ ਪੈਨ ਕਾਰਡ ਦੇ ਮਾਧਿਅਮ ਨਾਲ ਖੋਲ੍ਹੇ ਗਏ ਬੈਂਕ 'ਚ ਕਰੋੜਾਂ ਰੁਪਏ ਦੇ ਲੈਣ-ਦੇਣ ਦੇ ਮਾਮਲੇ 'ਚ ਇਨਕਮ ਟੈਕਸ ਵਿਭਾਗ ਦਾ 598 ਕਰੋੜ ਰੁਪਏ ਦਾ ਨੋਟਿਸ ਪ੍ਰਾਪਤ ਹੋਇਆ ਹੈ, ਜਿਸ ਨਾਲ ਸੰਬੰਧਤ ਵਿਅਕਤੀ ਅਤੇ ਉਸ ਦਾ ਪਰਿਵਾਰ ਸਦਮੇ 'ਚ ਹੈ। ਕੱਪੜੇ ਪ੍ਰੈੱਸ ਕਰਨ ਵਾਲੇ ਜਿਤੇਂਦਰ ਦਾ ਪੈਨ ਕਾਰਡ ਗੁਆਚ ਗਿਆ ਸੀ, ਇਸ ਪੈਨ ਕਾਰਡ ਦੀ ਗਲਤ ਵਰਤੋਂ ਕਰਦੇ ਹੋਏ ਸ਼ਤਰੁਘਨ ਸਿੰਘ ਨਾਮੀ ਨੌਜਵਾਨ ਨੇ ਸੂਰਤ 'ਚ ਕਿਊਰਾ ਵਿਆਸਾ ਬੈਂਕ 'ਚ ਖਾਤਾ ਖੋਲ੍ਹਿਆ ਅਤੇ ਤਿੰਨ ਮਹੀਨਿਆਂ 'ਚ 400 ਕਰੋੜ ਰੁਪਏ ਨਾਲ ਵੱਧ ਦਾ ਲੈਣ-ਦੇਣ ਕੀਤਾ।
ਸੂਰਤ 'ਚ ਹੀਰੇ-ਜਵਾਹਰਰਾਤ ਦਾ ਵਪਾਰੀ ਦੱਸਿਆ ਹੈ। ਇਨਕਮ ਟੈਕਸ ਵਿਭਾਗ ਦਾ 598 ਕਰੋੜ ਰੁਪਏ ਦਾ ਨੋਟਿਸ ਮਿਲਣ 'ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਪੈਨ ਕਾਰਡ ਦੀ ਗਲਤ ਵਰਤੋਂ ਕੀਤੀ ਗਈ ਹੈ। ਜਿਤੇਂਦਰ ਨੇ ਹੁਣ ਵਕੀਲ ਨਾਲ ਸੰਪਰਕ ਕਰ ਕੇ ਗੰਜ ਥਾਣੇ 'ਚ ਇਸ ਮਾਮਲੇ 'ਚ ਐੱਫਆਈਆਰ ਦਰਜ ਕਰਵਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
