''ਗੋਲੀਬਾਰੀ ਕਰਨ ਵਾਲੇ ਸ਼ੱਕੀ ਕੋਲ ਸਨ ਘਾਤਕ ਹਥਿਆਰ'', ਪ੍ਰੈੱਸ ਕਾਫਰੰਸ ਦੌਰਾਨ ਬੋਲੇ ਟਰੰਪ

Sunday, Apr 26, 2026 - 09:19 AM (IST)

''ਗੋਲੀਬਾਰੀ ਕਰਨ ਵਾਲੇ ਸ਼ੱਕੀ ਕੋਲ ਸਨ ਘਾਤਕ ਹਥਿਆਰ'', ਪ੍ਰੈੱਸ ਕਾਫਰੰਸ ਦੌਰਾਨ ਬੋਲੇ ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਦੇ ਨਿਵਾਸ ਵ੍ਹਾਈਟ ਹਾਊਸ ਵਿੱਚ ਸ਼ਨੀਵਾਰ ਰਾਤ ਨੂੰ ਪੱਤਰਕਾਰਾਂ ਦੇ ਡਿਨਰ ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸ਼ੱਕੀ ਕੋਲ ਕਈ ਘਾਤਕ ਹਥਿਆਰ ਸਨ। ਵ੍ਹਾਈਟ ਹਾਊਸ ਵਿਖੇ ਰਾਤ ਦੇ ਖਾਣੇ ਦੌਰਾਨ ਗੋਲੀਬਾਰੀ ਤੋਂ ਬਾਅਦ ਟਰੰਪ ਅਤੇ ਹੋਰ ਚੋਟੀ ਦੇ ਅਮਰੀਕੀ ਨੇਤਾਵਾਂ ਨੂੰ ਬਾਹਰ ਕੱਢਿਆ ਗਿਆ। ਘਟਨਾ ਤੋਂ ਬਾਅਦ ਸਥਿਤੀ ਨੂੰ ਦੇਖਦੇ ਹੋਏ ਸਮਾਗਮ ਰੱਦ ਕਰ ਦਿੱਤਾ ਗਿਆ, ਜੋ ਕੁਝ ਦਿਨਾਂ ਬਾਅਦ ਮੁੜ ਤੋਂ ਆਯੋਜਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ - DA Hike : ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ DA 'ਚ 2% ਦਾ ਵਾਧਾ, ਸਰਕਾਰ ਨੇ ਕਰ 'ਤਾ ਐਲਾਨ

ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਟਰੰਪ ਨੇ ਕਿਹਾ ਕਿ ਸ਼ੱਕੀ ਕੋਲ ਕਈ ਹਥਿਆਰ ਸਨ। ਇੱਕ ਸੀਕ੍ਰੇਟ ਸਰਵਿਸ ਅਫਸਰ ਨੂੰ ਨੇੜੇ ਤੋਂ ਘਾਤਕ ਹਥਿਆਰ ਨਾਲ ਗੋਲੀ ਮਾਰ ਦਿੱਤੀ ਗਈ ਸੀ ਪਰ ਬੁਲੇਟਪਰੂਫ ਵੈਸਟ ਕਾਰਨ ਉਸਦੀ ਜਾਨ ਬਚ ਗਈ। ਅਮਰੀਕੀ ਰਾਸ਼ਟਰਪਤੀ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ਵਿੱਚ ਸ਼ੱਕੀ ਨੂੰ ਸੁਰੱਖਿਆ ਬੈਰੀਅਰ ਵੱਲ ਭੱਜਦੇ ਦੇਖਿਆ ਜਾ ਸਕਦਾ ਹੈ, ਜਿਸ ਨੂੰ ਸੀਕ੍ਰੇਟ ਸਰਵਿਸ ਦੇ ਕੁਝ ਬਹਾਦਰ ਮੈਂਬਰਾਂ ਨੇ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਸ਼ੂਟਰ ਦੀ ਪਛਾਣ ਕੈਲੀਫੋਰਨੀਆ ਦੇ ਰਹਿਣ ਵਾਲੇ 31 ਸਾਲਾ ਕੋਲ ਥਾਮਸ ਐਲਨ ਵਜੋਂ ਹੋਈ ਹੈ। ਸੁਰੱਖਿਆ ਏਜੰਸੀਆਂ ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ। ਉਸ ਕੋਲ ਕਈ ਹਥਿਆਰ ਸਨ।

ਇਹ ਵੀ ਪੜ੍ਹੋ - 30 ਅਪ੍ਰੈਲ ਤੱਕ ਸਕੂਲ ਬੰਦ, ਭਿਆਨਕ ਗਰਮੀ ਨੂੰ ਲੈ ਕੇ MP ਪ੍ਰਸ਼ਾਸਨ ਦਾ ਵੱਡਾ ਫੈਸਲਾ

ਅਧਿਕਾਰੀਆਂ ਅਨੁਸਾਰ, ਇਹ ਘਟਨਾ ਬਾਲਰੂਮ ਦੇ ਬਾਹਰ ਵਾਪਰੀ, ਜਿੱਥੇ ਟਰੰਪ ਅਤੇ ਹੋਰ ਮਹਿਮਾਨ ਮੌਜੂਦ ਸਨ। ਹਾਲਾਂਕਿ, ਘਟਨਾ ਦੇ ਸਹੀ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਕੈਲੀਫੋਰਨੀਆ ਦੇ ਰਹਿਣ ਵਾਲੇ 31 ਸਾਲਾ ਹਮਲਾਵਰ ਨੂੰ ਸੀਕ੍ਰੇਟ ਸਰਵਿਸ ਨੇ ਫੜ ਲਿਆ ਹੈ।

ਇਹ ਵੀ ਪੜ੍ਹੋ - ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਹਾਈਕਰੋਟ ਦਾ ਵੱਡਾ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News