ਜਲਵਾਯੁ ਤਬਦੀਲੀ ਨਾਲ ਘਟ ਸਕਦੀ ਹੈ ਇਨਸਾਨਾਂ ਦੀ ਲੰਬਾਈ ਅਤੇ ਸੁੰਘੜ ਸਕਦੈ ਦਿਮਾਗ

Sunday, Jul 11, 2021 - 02:26 AM (IST)

ਨਵੀਂ ਦਿੱਲੀ - ਵਿਗਿਆਨੀਆਂ ਨੇ ਜਲਵਾਯੁ ਤਬਦੀਲੀ ਦੇ ਇਕ ਨਵੇਂ ਖਤਰੇ ਦੀ ਪਛਾਣ ਕਰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜਲਵਾਯੁ ਤਬਦੀਲੀ ਇਨਸਾਨ ਦੀ ਲੰਬਾਈ ਅਤੇ ਦਿਮਾਗ ਨੂੰ ਛੋਟਾ ਕਰ ਸਕਦਾ ਹੈ। ਪਿਛਲੇ ਲੱਖਾਂ ਸਾਲਾਂ ਵਿਚ ਇਸਦਾ ਅਸਰ ਮਨੁੱਖਾਂ ਦੀ ਲੰਬਾਈ ਅਤੇ ਚੌੜਾਈ ’ਤੇ ਪਿਆ ਹੈ। ਇਸਦਾ ਸਿੱਧਾ ਸਬੰਧ ਤਾਪਮਾਨ ਨਾਲ ਹੈ। ਇਹ ਦਾਅਵਾ ਕੈਂਬ੍ਰਿਜ ਅਤੇ ਟੁਬਿਜੇਨ ਯੂਨੀਵਰਸਿਟੀਜ ਦੇ ਖੋਜਕਾਰਾਂ ਨੇ ਕੀਤਾ ਹੈ। ਸਾਲ-ਦਰ-ਸਾਲ ਜਿਸ ਤਰ੍ਹਾਂ ਨਾਲ ਤਾਪਮਾਨ ਅਤੇ ਗਰਮੀ ਵਧਦੀ ਜਾ ਰੀਹ ਹੈ, ਇਸ ’ਤੇ ਵਿਗਿਆਨੀਆਂ ਦੀ ਇਹ ਖੋਜ ਚੌਕਸ ਕਰਨ ਵਾਲੀ ਹੈ।

ਇਹ ਵੀ ਪੜ੍ਹੋ- ਇਸ ਦੇਸ਼ ਨੇ ਤਿਆਰ ਕੀਤਾ ਅਜਿਹਾ ਪੈਰਾਸ਼ੂਟ, ਕੁੱਤੇ ਵੀ ਹੈਲੀਕਾਪਟਰ ਤੋਂ ਮਾਰਣਗੇ ਛਾਲ

ਹਰ ਜੀਵਾਸ਼ਮ ਜਲਵਾਯੁ ਤਬਦੀਲੀ ਦੀ ਲਪੇਟ ’ਚ
ਖੋਜਕਾਰਾਂ ਨੇ ਦੁਨੀਆ ਭਰ ਦੇ ਮਨੁੱਖਾਂ ਦੇ 30 ਤੋਂ ਜ਼ਿਆਦਾ ਜੀਵਾਸ਼ਮ ਦੇਖੇ। ਉਨ੍ਹਾਂ ਦੇ ਸਰੀਰ ਅਤੇ ਦਿਮਾਗ ਦੇ ਕਾਰ ਦੀ ਜਾਂਚ ਕੀਤੀ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਜਲਵਾਯੁ ਤਬਦੀਲੀ ਦਾ ਅਸਰ ਇਨਸਾਨਾਂ ਦੇ ਹਰ ਜੀਵਾਸ਼ਮ ’ਤੇ ਪਿਆ ਹੈ। ਮਨੁੱਖੀ ਨਸਲ ਹੋਮਾ ਦੀ ਉਤਪਤੀ 3 ਮਿਲੀਅਨ ਸਾਲ ਪਹਿਲਾਂ ਅਫਰੀਕਾ ਵਿਚ ਹੋਈ ਸੀ, ਪਰ ਇਹ ਇਸ ਤੋਂ ਬਹੁਤ ਪੁਰਾਣੀ ਹੈ। ਇਸ ਵਿਚ ਮਨੁੱਖਾਂ ਦੀਆਂ ਹੋਰ ਨਸਲਾਂ ਵੀ ਸ਼ਾਮਲ ਸਨ, ਜਿਵੇਂ ਨਿਏਂਡਰਥਲ, ਹੋਮਾ ਇਰੈਕਟਸ, ਹੋਮੋ ਹੈਬਿਲਿਸ।

ਮਨੁੱਖ ਦੇ ਵਿਕਾਸ ’ਤੇ ਨਜ਼ਰ ਮਾਰੀਏ ਤਾਂ ਉਸਦੇ ਸਰੀਰ ਅਤੇ ਦਿਮਾਗ ਦਾ ਆਕਾਰ ਵਧਦਾ ਜਾ ਰਿਹਾ ਹੈ। ਹੋੋਮੋ ਹੈਬਿਲਿਸ 50 ਗੁਣਾ ਜ਼ਿਆਦਾ ਵਿਸ਼ਾਲ ਸੀ ਅਤੇ ਉਸਦਾ ਦਿਮਾਗ ਮੌਜੂਦਾ ਮਨੁੱਖ ਤੋਂ 3 ਗੁਣਾ ਵੱਡਾ ਸੀ।

ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਨਾਲ ਗੰਭੀਰ ਹੋ ਸਕਦੈ ਕੋਰੋਨਾ

ਤਾਪਮਾਨ ਨਾਲ ਸਰੀਰ ਖੁਦ ਨੂੰ ਐਡਜਸਟ ਕਰਦੈ
ਕੈਂਬ੍ਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਡ੍ਰਿਆ ਮੈਨਿਕਾ ਕਹਿੰਦੇ ਹਨ, ਸਾਡੀ ਖੋਜ ਤੋਂ ਸੰਕੇਤ ਮਿਲਦਾ ਹੈ ਕਿ ਲੱਖਾਂ ਸਾਲਾਂ ਤੋਂ ਸਰੀਰ ਦੇ ਆਕਾਰ ਨੂੰ ਬਦਲਣ ਵਿਚ ਤਾਪਮਾਨ ਇਕ ਅਹਿਮ ਕਾਰਕ ਰਿਹਾ ਹੈ। ਜਿਸ ਤਰ੍ਹਾਂ ਅੱਜ ਮਨੁੱਖੀ ਸਰੀਰ ਠੰਡੀ ਜਲਵਾਯੁ ਵਾਲੇ ਸਥਾਨਾਂ ਵਿਚ ਵਧਦਾ ਹੈ ਅਤੇ ਗਰਮ ਤਾਪਮਾਨ ਵਾਲੇ ਖੇਤਰਾਂ ਵਿਚ ਰਹਿਣ ਵਾਲਿਆਂ ਦਾ ਸਰੀਰ ਛੋਟਾ ਹੁੰਦਾ ਹੈ, ਉਸੇ ਤਰ੍ਹਾਂ ਜਲਵਾਯੁ ਤਬਦੀਲੀ ਨੇ ਹਮੇਸ਼ਾ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕੀਤਾ ਹੈ।

ਨੇਚਰ ਕਮਿਊਨੀਕੇਸ਼ਨ ਜਰਨਲ ਨੇ ਪ੍ਰਕਾਸ਼ਿਤ ਖੋਜ ਮੁਤਾਬਕ ਮਨੁੱਖੀ ਸਰੀਰ ਖੁਦ ਨੂੰ ਵੱਖ-ਵੱਖ ਤਰ੍ਹਾਂ ਦੇ ਤਾਪਮਾਨ ਦੇ ਹਿਸਾਬ ਨਾਲ ਐਡਜਸਟ ਕਰ ਲੈਂਦਾ ਹੈ। ਲਗਭਗ 11,650 ਸਾਲ ਪਹਿਲਾਂ ਮਨੁੱਖੀ ਦਿਮਾਗ ਸੁੰਘੜਨ ਲੱਗਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News