ਨੌਕਰੀ ਦਾ ਸੁਨਹਿਰੀ ਮੌਕਾ; ਕਲਰਕ ਅਤੇ ਡਰਾਈਵਰਾਂ ਦੀ ਨਿਕਲੀ ਬੰਪਰ ਭਰਤੀ

Thursday, Oct 03, 2024 - 05:40 PM (IST)

ਨਵੀਂ ਦਿੱਲੀ- ਇਲਾਹਾਬਾਦ ਹਾਈ ਕੋਰਟ ਨੇ 3 ਹਜ਼ਾਰ ਤੋਂ ਵੱਧ ਅਸਾਮੀਆਂ 'ਤੇ ਗਰੁੱਪ ਸੀ ਅਤੇ ਗਰੁੱਪ ਡੀ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਰਾਹੀਂ ਉੱਤਰ ਪ੍ਰਦੇਸ਼ ਦੀਆਂ ਜ਼ਿਲ੍ਹਾ ਅਦਾਲਤਾਂ 'ਚ ਕੇਂਦਰੀਕ੍ਰਿਤ ਭਰਤੀ ਕੀਤੀ ਜਾਵੇਗੀ। ਹਾਈ ਕੋਰਟ ਨੇ ਆਪਣੀ ਅਧਿਕਾਰਤ ਵੈੱਬਸਾਈਟ https://www.allahabadhighcourt.in/ 'ਤੇ ਇਸ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਰਜ਼ੀ ਦੀ ਪ੍ਰਕਿਰਿਆ 04 ਅਕਤੂਬਰ 2024 ਤੋਂ ਸ਼ੁਰੂ ਹੋ ਰਹੀ ਹੈ। ਇਸ ਭਰਤੀ ਵਿਚ ਉਮੀਦਵਾਰ ਆਖਰੀ ਤਾਰੀਖ਼ 24 ਅਕਤੂਬਰ 2024 ਤੱਕ ਅਰਜ਼ੀ ਫਾਰਮ ਭਰ ਸਕਦੇ ਹਨ।

ਭਰਤੀ ਦਾ ਵੇਰਵਾ

ਇਲਾਹਾਬਾਦ ਹਾਈ ਕੋਰਟ ਅਧੀਨ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਾ ਅਦਾਲਤਾਂ 'ਚ ਸਿੱਧੀ ਭਰਤੀ ਹੋਣੀ ਹੈ। ਉਮੀਦਵਾਰ ਇਕ ਤੋਂ ਵਧੇਰੇ ਅਹੁਦੇ ਲਈ ਵੀ ਅਪਲਾਈ ਕਰ ਸਕਦੇ ਹਨ। ਕੁੱਲ 3306 ਅਹੁਦੇ ਭਰੇ ਜਾਣਗੇ।

ਵਿੱਦਿਅਕ ਯੋਗਤਾ

ਇਨ੍ਹਾਂ ਅਹੁਦਿਆਂ ਲਈ 6ਵੀਂ ਜਮਾਤ ਤੋਂ ਲੈ ਕੇ ਜੂਨੀਅਰ ਹਾਈ ਸਕੂਲ (8ਵੀਂ)/10ਵੀਂ/12ਵੀਂ/ਗ੍ਰੈਜੂਏਟ ਤੱਕ ਦੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਜੂਨੀਅਰ ਸਹਾਇਕ ਲਈ, ਉਮੀਦਵਾਰਾਂ ਦੀ ਹਿੰਦੀ ਟਾਈਪਿੰਗ ਸਪੀਡ 25 ਸ਼ਬਦ ਪ੍ਰਤੀ ਮਿੰਟ ਅਤੇ ਅੰਗਰੇਜ਼ੀ ਟਾਈਪਿੰਗ ਸਪੀਡ 30 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ CCC ਪ੍ਰੀਖਿਆ ਪਾਸ ਕਰਨਾ ਵੀ ਜ਼ਰੂਰੀ ਹੈ।

ਉਮਰ ਹੱਦ

ਇਸ ਭਰਤੀ ਵਿਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੀਆਂ ਸ਼੍ਰੇਣੀਆਂ ਨੂੰ ਉਪਰਲੀ ਉਮਰ ਹੱਦ ਵਿਚ ਛੋਟ ਦਿੱਤੀ ਗਈ ਹੈ। ਉਮਰ ਦੀ ਗਣਨਾ 1 ਜੁਲਾਈ 2024 ਨੂੰ ਕੀਤੀ ਜਾਵੇਗੀ।

ਤਨਖਾਹ

ਚੁਣੇ ਗਏ ਉਮੀਦਵਾਰਾਂ ਨੂੰ ਪੋਸਟ ਮੁਤਾਬਕ 5200-20200 ਰੁਪਏ, ਗ੍ਰੇਡ ਪੇ- 2800 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਆਫਲਾਈਨ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਇਸ ਤੋਂ ਬਾਅਦ ਉਮੀਦਵਾਰਾਂ ਲਈ ਟਾਈਪਿੰਗ ਟੈਸਟ/ਸਟੈਨੋਗ੍ਰਾਫਰ ਟੈਸਟ/ਡਰਾਈਵਿੰਗ ਟੈਸਟ ਲਿਆ ਜਾਵੇਗਾ।

ਅਰਜ਼ੀ ਫੀਸ

ਉਮੀਦਵਾਰਾਂ ਲਈ ਅਹੁਦਿਆਂ ਦੇ ਕ੍ਰਮ ਅਨੁਸਾਰ ਅਰਜ਼ੀ ਫੀਸ ਤੈਅ ਕੀਤੀ ਗਈ ਹੈ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

 


Tanu

Content Editor

Related News