ਰੇਲਵੇ ''ਚ 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

Tuesday, Dec 10, 2024 - 10:43 AM (IST)

ਨਵੀਂ ਦਿੱਲੀ- ਰੇਲਵੇ 'ਚ ਸਰਕਾਰੀ ਨੌਕਰੀ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਨਵੀਂ ਭਰਤੀ ਆਈ ਹੈ। ਹਾਲ ਹੀ ਵਿਚ ਦੱਖਣ-ਪੂਰਬੀ ਰੇਲਵੇ ਨੇ ਵੱਖ-ਵੱਖ ਵਰਕਸ਼ਾਪਾਂ ਅਤੇ ਯੂਨਿਟਾਂ 'ਚ ਅਪ੍ਰੈਂਟਿਸਾਂ ਲਈ 1700 ਤੋਂ ਵੱਧ ਭਰਤੀਆਂ ਕੱਢੀਆਂ ਹਨ। ਇਸ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। 

ਆਖ਼ਰੀ ਤਾਰੀਖ਼

ਯੋਗ ਉਮੀਦਵਾਰ 27 ਦਸੰਬਰ 2024 ਸ਼ਾਮ 5 ਵਜੇ ਤੱਕ ਫਾਰਮ ਭਰ ਸਕਦੇ ਹਨ। ਇਹ ਹੀ ਬਿਨੈ-ਪੱਤਰ ਫੀਸ ਜਮ੍ਹਾ ਕਰਨ ਦੀ ਆਖਰੀ ਤਾਰੀਖ਼ ਵੀ ਹੈ।

ਭਰਤੀ ਡਿਟੇਲ 

ਉਨ੍ਹਾਂ ਉਮੀਦਵਾਰਾਂ ਲਈ ਇਕ ਵਧੀਆ ਮੌਕਾ ਹੈ ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣਾ ਕੈਰੀਅਰ ਸ਼ੁਰੂ ਕਰਨ ਲਈ ਕਿਸੇ ਚੰਗੀ ਥਾਂ 'ਤੇ ਅਪ੍ਰੈਂਟਿਸਸ਼ਿਪ ਕਰਨਾ ਚਾਹੁੰਦੇ ਹਨ। ਇਸ ਭਰਤੀ ਜ਼ਰੀਏ ਕੁੱਲ 1785 ਅਹੁਦੇ ਭਰੇ ਜਾਣਗੇ।

ਯੋਗਤਾ

ਰੇਲਵੇ ਅਪ੍ਰੈਂਟਿਸ ਦੀ ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸੰਬੰਧਿਤ ਵਪਾਰ/ਸ਼ਾਖਾ ਵਿਚ ITI ਸਰਟੀਫਿਕੇਟ ਹੋਣਾ ਵੀ ਜ਼ਰੂਰੀ ਹੈ।

ਉਮਰ ਹੱਦ

ਰੇਲਵੇ ਅਪ੍ਰੈਂਟਿਸ ਦੀ ਇਸ ਭਰਤੀ ਪ੍ਰਕਿਰਿਆ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 15 ਸਾਲ ਅਤੇ ਵੱਧ ਤੋਂ ਵੱਧ ਉਮਰ 24 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਉਮਰ ਦੀ ਗਣਨਾ 1 ਜਨਵਰੀ, 2024 ਦੇ ਆਧਾਰ 'ਤੇ ਕੀਤੀ ਜਾਵੇਗੀ। ਰਾਖਵੀਆਂ ਸ਼੍ਰੇਣੀਆਂ ਨੂੰ ਉਪਰਲੀ ਉਮਰ ਹੱਦ 'ਚ ਛੋਟ ਦਿੱਤੀ ਗਈ ਹੈ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਬਿਨਾਂ ਕਿਸੇ ਪ੍ਰੀਖਿਆ ਦੇ ਸਿੱਧੇ ਅੰਕਾਂ ਦੇ ਆਧਾਰ 'ਤੇ ਤਿਆਰ ਕੀਤੀ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ। ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ।

ਅਰਜ਼ੀ ਫੀਸ 

ਜਨਰਲ ਅਤੇ ਓ. ਬੀ. ਸੀ ਉਮੀਦਵਾਰਾਂ ਨੂੰ 100 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ SC, ST ਅਤੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਿਚ ਛੋਟ ਦਿੱਤੀ ਗਈ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ https://iroams.com/RRCSER24/applicationIndex 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News