ਪੰਜਾਬ ਨੈਸ਼ਨਲ ਬੈਂਕ ''ਚ ਨਿਕਲੀ ਭਰਤੀ, ਜਲਦੀ ਕਰੋ ਅਪਲਾਈ

Friday, Dec 13, 2024 - 05:25 PM (IST)

ਨਵੀਂ ਦਿੱਲੀ- ਬੈਂਕ 'ਚ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਪੰਜਾਬ ਨੈਸ਼ਨਲ ਬੈਂਕ (PNB) ਵਿਚ ਨਵੀਂ ਭਰਤੀ ਨਿਕਲੀ ਹੈ। PNB 'ਚ ਸਾਈਕੋਲਾਜਿਸਟ (ਮਨੋਵਿਗਿਆਨੀ) ਦੇ ਅਹੁਦੇ 'ਤੇ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਜਿਸ ਵਿਚ ਯੋਗ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਅਸਾਮੀ ਵਿਚ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 16 ਦਸੰਬਰ ਹੈ। 

ਪੰਜਾਬ ਨੈਸ਼ਨਲ ਬੈਂਕ ਦੀ ਇਹ ਭਰਤੀ ਟੈਲੀਕੰਸਲਟੈਂਟ ਦੇ ਤੌਰ 'ਤੇ ਸਾਈਕੋਲੋਜਿਸਟ ਦੇ ਅਹੁਦੇ ਲਈ ਹੈ। ਇਸ 'ਚ ਇਕ ਪੋਸਟ ਸਾਰੇ ਕਰਮੀਆਂ ਲਈ ਮਨੋਵਿਗਿਆਨੀ ਟੈਲੀਕੰਸਲਟੈਂਟ ਲਈ ਹੈ ਅਤੇ ਦੂਜੀ ਪੋਸਟ ਫੀਮੇਲ ਸਾਈਕੋਲੋਜਿਸਟ ਟੈਲੀਕੰਸਲਟੈਂਟ ਲਈ ਹੈ।

ਯੋਗਤਾ
ਇਸ ਅਹੁਦੇ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ, ਕਾਲਜ ਅਤੇ ਸੰਸਥਾ ਤੋਂ ਕਾਉਂਸਲਿੰਗ ਮਨੋਵਿਗਿਆਨ ਵਿਚ ਪੋਸਟ ਗ੍ਰੈਜੂਏਸ਼ਨ  ਡਿਗਰੀ ਹੋਣੀ ਚਾਹੀਦੀ ਹੈ। ਮਨੋਵਿਗਿਆਨ ਕਾਉਂਸਲਿੰਗ ਵਿਚ ਪੋਸਟ ਗ੍ਰੈਜੂਏਸ਼ਨ ਤੋਂ ਇਲਾਵਾ ਇਸ ਵਿਸ਼ੇ 'ਚ ਪੀ. ਐਚ. ਡੀ/ਐਮ.ਫਿਲ ਬਿਨੈਕਾਰਾਂ ਨੂੰ ਇਸ ਪੋਸਟ ਲਈ ਤਰਜੀਹ ਦਿੱਤੀ ਜਾਵੇਗੀ। ਉਮੀਦਵਾਰਾਂ ਨੂੰ ਮਨੋਵਿਗਿਆਨ ਕਾਉਂਸਲਿੰਗ 'ਚ ਘੱਟੋ-ਘੱਟ 10 ਸਾਲਾਂ ਦਾ ਤਜਰਬਾ ਹੋਣਾ ਵੀ ਜ਼ਰੂਰੀ ਹੈ।

ਉਮਰ ਹੱਦ
PNB ਦੀ ਇਸ ਭਰਤੀ ਪ੍ਰਕਿਰਿਆ ਵਿਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 69 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਮਰ ਦੀ ਗਣਨਾ 1 ਜਨਵਰੀ 2025 ਨੂੰ ਕੀਤੀ ਜਾਵੇਗੀ।

ਤਨਖਾਹ
ਮਨੋਵਿਗਿਆਨੀ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ 1,00,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ
ਇਸ ਅਹੁਦੇ ਲਈ ਉਮੀਦਵਾਰਾਂ ਦੀ ਚੋਣ ਸ਼ਾਰਟਲਿਸਟਿੰਗ ਅਤੇ ਨਿੱਜੀ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਵਧੇਰੇ ਜਾਣਕਾਰੀ ਲਈ ਪੰਜਾਬ ਨੈਸ਼ਨਲ ਬੈਂਕ ਦੇ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News