ਮੈਡੀਕਲ ਅਫਸਰ ਲਈ ਨਿਕਲੀਆਂ ਅਸਾਮੀਆਂ, ਜਾਣੋ ਪੂਰਾ ਵੇਰਵਾ
Monday, Dec 09, 2024 - 05:32 PM (IST)
ਨਵੀਂ ਦਿੱਲੀ- ਮੈਡੀਕਲ ਖੇਤਰ 'ਚ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਢੇਰ ਸਾਰੀਆਂ ਅਸਾਮੀਆਂ ਨਿਕਲੀਆਂ ਹਨ। ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL) ਨੇ ਵੱਖ-ਵੱਖ ਵਿਭਾਗਾਂ 'ਚ ਸੀਨੀਅਰ ਮੈਡੀਕਲ ਅਫਸਰ ਅਤੇ ਮੈਡੀਕਲ ਅਫਸਰ ਦੀਆਂ ਅਸਾਮੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ ਅਧਿਕਾਰਤ ਵੈੱਬਸਾਈਟ 'ਤੇ ਵੀ ਚੱਲ ਰਹੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਆਖਰੀ ਤਾਰੀਖ਼ 21 ਦਸੰਬਰ 2024 ਤੱਕ ਅਪਲਾਈ ਕਰ ਸਕਦੇ ਹਨ।
ਖਾਲੀ ਥਾਂ ਦੇ ਵੇਰਵੇ
ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL) ਭਾਰਤ ਸਰਕਾਰ ਦੀ ਇਕ ਮਹਾਰਤਨ ਕੰਪਨੀ ਹੈ। ਜਿਸ 'ਚ ਮੈਡੀਕਲ ਅਫਸਰ ਬਣਨ ਦਾ ਇਹ ਸੁਨਹਿਰੀ ਮੌਕਾ ਹੈ। ਕੁੱਲ 7 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਯੋਗਤਾ
ਹਿੰਦੁਸਤਾਨ ਏਅਰੋਨਾਟਿਕਸ ਦੀਆਂ ਇਨ੍ਹਾਂ ਖਾਲੀ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ MBBS ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ MS/DNB/DLO ਨਾਲ ਸਬੰਧਤ ਵਿਸ਼ੇ 'ਚ ENT/ਮੈਡੀਸਨ/ਆਰਥੋ/ਜਨਰਲ ਡਿਊਟੀ/ਜੀਰੀਆਟ੍ਰਿਕ ਦਾ ਪੀਜੀ ਡਿਪਲੋਮਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ।
ਉਮਰ ਹੱਦ-
HAL ਗ੍ਰੇਡ II ਮੈਡੀਕਲ ਅਫਸਰ ਦੇ ਅਹੁਦੇ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 30 ਸਾਲ ਅਤੇ ਗ੍ਰੇਡ III ਦੇ ਅਹੁਦੇ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 35 ਸਾਲ ਹੋਣੀ ਚਾਹੀਦੀ ਹੈ। ਉਮਰ ਹੱਦ ਦੀ ਗਣਨਾ 1 ਨਵੰਬਰ 2024 ਦੇ ਆਧਾਰ 'ਤੇ ਕੀਤੀ ਜਾਵੇਗੀ। ਜਦੋਂ ਕਿ ਰਾਖਵੀਆਂ ਸ਼੍ਰੇਣੀਆਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਦਿੱਤੀ ਗਈ ਹੈ।
ਤਨਖਾਹ-
ਸੀਨੀਅਰ ਮੈਡੀਕਲ ਅਫਸਰ ਗਰੇਡ-III ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ 50,000-1,60,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਜਦੋਂ ਕਿ ਗ੍ਰੇਡ II ਮੈਡੀਕਲ ਅਫਸਰ ਨੂੰ 40,000-1,40,000 ਰੁਪਏ ਤਨਖਾਹ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ-
ਉਮੀਦਵਾਰਾਂ ਦੀ ਚੋਣ ਐੱਮ.ਬੀ.ਬੀ.ਐੱਸ. ਵਿਚ ਅੰਕਾਂ ਦੀ ਫੀਸਦੀ ਦੇ ਆਧਾਰ 'ਤੇ ਸ਼ਾਰਟਲਿਸਟਿੰਗ, ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਅਰਜ਼ੀ ਫੀਸ-
ਉਮੀਦਵਾਰਾਂ ਨੂੰ ਅਰਜ਼ੀ ਦੌਰਾਨ 500 ਰੁਪਏ ਅਰਜ਼ੀ ਫੀਸ ਅਦਾ ਕਰਨੀ ਪਵੇਗੀ। SC, ST, PWD ਵਰਗ ਦੇ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੈ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।