ਭਾਰਤੀ ਹਵਾਈ ਫ਼ੌਜ ''ਚ ''ਅਗਨੀਵੀਰ'' ਲਈ ਨਿਕਲੀ ਭਰਤੀ, ਇੰਝ ਕਰੋ ਅਪਲਾਈ
Friday, Dec 20, 2024 - 10:11 AM (IST)
ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ 'ਚ 'ਅਗਨੀਵੀਰ' ਲਈ ਭਰਤੀ ਨਿਕਲੀ ਹੈ। ਇਸ ਦਾ ਰਜਿਸਟਰੇਸ਼ਨ 7 ਜਨਵਰੀ 2025 ਤੋਂ ਸ਼ੁਰੂ ਹੋਵੇਗਾ।
ਅਹੁਦਿਆਂ ਦਾ ਵੇਰਵਾ
ਭਾਰਤੀ ਹਵਾਈ ਫ਼ੌਜ 'ਚ ਅਗਨੀਵੀਰ ਵਾਯੂ ਦੇ ਅਹੁਦੇ 'ਤੇ ਭਰਤੀ ਕੀਤੀ ਜਾਵੇਗੀ। ਫਿਲਹਾਲ ਅਹੁਦਿਆਂ ਦੀ ਗਿਣਤੀ ਅਜੇ ਜਾਰੀ ਨਹੀਂ ਹੋਈ ਹੈ।
ਮਹੱਤਵਪੂਰਨ ਤਾਰੀਖ਼ਾਂ
ਅਪਲਾਈ ਕਰਨ ਦੀ ਤਾਰੀਖ਼ 7 ਜਨਵਰੀ 2025 ਹੈ।
ਉਮੀਦਵਾਰ 27 ਜਨਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ 12ਵੀਂ ਪਾਸ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 21 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।