ਡਾਕ ਮਹਿਕਮੇ 'ਚ ਸਟਾਫ਼ ਡਰਾਈਵਰਾਂ ਦੀ ਭਰਤੀ, ਜਾਣੋ ਯੋਗਤਾ ਤੇ ਹੋਰ ਸ਼ਰਤਾਂ
Friday, Dec 20, 2024 - 09:32 AM (IST)
ਨਵੀਂ ਦਿੱਲੀ- ਡਰਾਈਵਰ ਦੀ ਸਰਕਾਰੀ ਨੌਕਰੀ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਡਾਕ ਵਿਭਾਗ ਵਿਚ ਭਰਤੀ ਨਿਕਲੀ ਹੈ। ਡਾਕ ਵਿਭਾਗ, ਬਿਹਾਰ ਸਰਕਿਲ ਦੇ ਵੱਖ-ਵੱਖ ਡਿਵੀਜ਼ਨ ਲਈ ਸਟਾਫ਼ ਡਰਾਈਵਰ ਦੀ ਭਰਤੀ ਕੱਢੀ ਹੈ। ਇਸ ਭਰਤੀ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਸਟਾਫ਼ ਡਰਾਈਵਰ ਲਈ ਉਮੀਦਵਾਰ ਆਖ਼ਰੀ ਤਾਰੀਖ਼ 12 ਜਨਵਰੀ 2025 ਤੱਕ ਅਧਿਕਾਰਤ ਵੈੱਬਸਾਈਟ 'ਤੇ ਅਪਲਾਈ ਕਰ ਸਕਦੇ ਹਨ।
ਭਰਤੀ ਡਿਟੇਲ
ਇੰਡੀਆ ਪੋਸਟ ਬਿਹਾਰ ਡਰਾਈਵਰ ਦੀ ਇਹ ਅਸਾਮੀ ਬਿਹਾਰ ਦੇ ਸਰਕਿਲ ਆਫਿਸ, ਪਟਨਾ ਡਿਵੀਜ਼ਨ, ਗਯਾ ਡਿਵੀਜ਼ਨ, ਭੋਜਪੁਰੀ ਡਿਵੀਜ਼ਨ, ਪਟਨਾ, ਰੋਹਤਾਸ਼, ਬੇਰੂਸਰਾਏ, ਦਰਭੰਗਾ, ਮੋਤੀਗਾੜੀ ਅਤੇ ਹੋਰ ਡਿਵੀਜ਼ਨਾਂ ਲਈ ਹੈ। ਕੁੱਲ 19 ਅਸਾਮੀਆਂ ਲਈ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ 17 ਅਸਾਮੀਆਂ ਅਣਰਾਖਵੀਆਂ ਹਨ, 01 ਪੋਸਟ EWS ਲਈ ਅਤੇ 01 ਅਸਾਮੀਆਂ ST ਵਰਗ ਲਈ ਰਾਖਵੀਆਂ ਹਨ। ਅਜਿਹੀ ਸਥਿਤੀ ਵਿਚ ਉਮੀਦਵਾਰ ਵੰਡ ਮੁਤਾਬਕ ਅਰਜ਼ੀ ਫਾਰਮ ਭਰ ਸਕਦੇ ਹਨ।
ਯੋਗਤਾ
ਡਾਕ ਵਿਭਾਗ ਬਿਹਾਰ ਸਰਕਲ ਦੀ ਇਸ ਅਸਾਮੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਕੋਲ ਹਲਕੇ ਅਤੇ ਭਾਰੀ ਵਾਹਨਾਂ ਦਾ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਡਰਾਈਵਿੰਗ ਦਾ ਤਿੰਨ ਸਾਲ ਦਾ ਤਜਰਬਾ ਹੋਣਾ ਵੀ ਜ਼ਰੂਰੀ ਹੈ। ਉਮੀਦਵਾਰ ਭਰਤੀ ਦੀ ਅਧਿਕਾਰਤ ਸੂਚਨਾ ਤੋਂ ਯੋਗਤਾ ਨਾਲ ਸਬੰਧਤ ਹੋਰ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ।
ਉਮਰ ਹੱਦ
ਬਿਹਾਰ ਸਰਕਲ ਸਟਾਫ ਡਰਾਈਵਰ ਦੀ ਇਸ ਭਰਤੀ ਪ੍ਰਕਿਰਿਆ ਵਿਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 27 ਸਾਲ ਹੋਣੀ ਚਾਹੀਦੀ ਹੈ। ਰਾਖਵੀਆਂ ਸ਼੍ਰੇਣੀਆਂ ਲਈ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਦੇਣ ਦਾ ਪ੍ਰਬੰਧ ਹੈ। ਉਮਰ ਦੀ ਗਣਨਾ ਅਰਜ਼ੀ ਦੀ ਆਖਰੀ ਤਾਰੀਖ਼ ਮੁਤਾਬਕ ਕੀਤੀ ਜਾਵੇਗੀ।
ਤਨਖਾਹ
ਡਾਕ ਵਿਭਾਗ ਦੇ ਸਟਾਫ ਕਾਰ ਡਰਾਈਵਰ ਨੂੰ 19,900 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਇਸ ਭਰਤੀ ਵਿਚ ਉਮੀਦਵਾਰਾਂ ਦੀ ਚੋਣ ਟਰੇਡ ਟੈਸਟ/ਡਰਾਈਵਿੰਗ ਟੈਸਟ ਰਾਹੀਂ ਕੀਤੀ ਜਾਵੇਗੀ। ਪ੍ਰੀਖਿਆ ਦੀ ਤਾਰੀਖ਼ ਅਤੇ ਸਥਾਨ ਦੀ ਜਾਣਕਾਰੀ ਉਮੀਦਵਾਰਾਂ ਨੂੰ ਵੱਖਰੇ ਤੌਰ 'ਤੇ ਦਿੱਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।