CISF 'ਚ ਨਿਕਲੀ ਭਰਤੀ, ਜਾਣੋ ਯੋਗਤਾ ਸਣੇ ਹੋਰ ਸ਼ਰਤਾਂ
Monday, Dec 09, 2024 - 10:00 AM (IST)
ਨਵੀਂ ਦਿੱਲੀ- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) 'ਚ ਅਸਿਸਟੈਂਟ ਕਮਾਂਡੈਂਟ (ਐਗਜੀਕਿਊਟਿਵ) ਦੇ ਅਹੁਦੇ 'ਤੇ ਅਸਾਮੀਆਂ ਕੱਢੀਆਂ ਹਨ। ਜਿਸ ਲਈ 4 ਦਸੰਬਰ ਤੋਂ ਅਧਿਕਾਰਤ ਵੈੱਬਸਾਈਟ 'ਤੇ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਉਮੀਦਵਾਰ ਆਖਰੀ ਤਾਰੀਖ਼ 24 ਦਸੰਬਰ ਸ਼ਾਮ 6 ਵਜੇ ਤੱਕ ਅਪਲਾਈ ਕਰ ਸਕਦੇ ਹਨ।
ਯੋਗਤਾ
CISF ਅਸਿਸਟੈਂਟ ਕਮਾਂਡੈਂਟ ਦੀ ਇਸ ਭਰਤੀ ਲਈ ਬਿਨੈ ਕਰਨ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਰੀਰਕ ਯੋਗਤਾ ਵੀ ਨਿਰਧਾਰਤ ਕੀਤੀ ਗਈ ਹੈ।
ਕੱਦ
ਸਹਾਇਕ ਕਮਾਂਡੈਂਟ ਦੇ ਅਹੁਦੇ ਲਈ ਪੁਰਸ਼ ਉਮੀਦਵਾਰਾਂ ਦਾ ਕੱਦ 165 ਸੈਂਟੀਮੀਟਰ ਹੋਣਾ ਚਾਹੀਦਾ ਹੈ। ਜਦਕਿ ST ਵਰਗ ਦੇ ਪੁਰਸ਼ਾਂ ਦਾ ਕੱਦ 162.5 ਸੈਂਟੀਮੀਟਰ ਰੱਖਿਆ ਗਿਆ ਹੈ। ਪੁਰਸ਼ ਉਮੀਦਵਾਰਾਂ ਦੀ ਛਾਤੀ 81 ਸੈਂਟੀਮੀਟਰ ਹੋਣੀ ਚਾਹੀਦੀ ਹੈ। ਜਿਸ ਵਿਚ 5 ਸੈਂਟੀਮੀਟਰ ਦਾ ਫੁਲਾਵ ਵੀ ਹੋਣਾ ਚਾਹੀਦਾ ਹੈ। ਮਹਿਲਾ ਉਮੀਦਵਾਰਾਂ ਲਈ ਉਚਾਈ 157 ਸੈਂਟੀਮੀਟਰ ਰੱਖੀ ਗਈ ਹੈ। ST ਮਹਿਲਾ ਉਮੀਦਵਾਰਾਂ ਦਾ ਕੱਦ 154 ਸੈਂਟੀਮੀਟਰ ਹੋਣਾ ਚਾਹੀਦਾ ਹੈ।
ਉਮਰ ਹੱਦ
UPSC CISF ਦੀ ਇਸ ਭਰਤੀ ਲਈ ਬਿਨੈ ਕਰਨ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 35 ਸਾਲ ਨਿਰਧਾਰਤ ਕੀਤੀ ਗਈ ਹੈ। ਉਮਰ ਦੀ ਗਣਨਾ 1 ਜਨਵਰੀ 2025 ਨੂੰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਿਯਮਾਂ ਅਨੁਸਾਰ ਰਾਖਵੀਆਂ ਸ਼੍ਰੇਣੀਆਂ ਲਈ ਛੋਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ, ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਆਦਿ ਪੜਾਵਾਂ ਰਾਹੀਂ ਕੀਤੀ ਜਾਵੇਗੀ।
ਆਨਲਾਈਨ ਅਰਜ਼ੀ ਤੋਂ ਇਲਾਵਾ ਉਮੀਦਵਾਰਾਂ ਨੂੰ ਇਸ ਭਰਤੀ ਲਈ ਅਰਜ਼ੀ ਫਾਰਮ ਦੀ ਹਾਰਡ ਕਾਪੀ ਵੀ CISF ਨੂੰ ਭੇਜਣੀ ਪਵੇਗੀ। ਬਿਨੈ ਪੱਤਰ ਭੇਜਣ ਦੀ ਆਖਰੀ ਤਾਰੀਖ਼10 ਜਨਵਰੀ 2025 ਹੈ। ਪਤਾ ਹੈ- "ਡਾਇਰੈਕਟਰ ਜਨਰਲ, ਕੇਂਦਰੀ ਉਦਯੋਗਿਕ ਸੁਰੱਖਿਆ ਬਲ, 13, CGO ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ-110003।" CISF ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ UPSC ਜਾਂ CISF ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।