ਸਫਾਈ ਕਰਮਚਾਰੀਆਂ ਦੀ ਹੜਤਾਲ ਨਾਲ ਦਿੱਲੀ ਬੇਹਾਲ, ਕੂੜੇ ''ਚ ਤਬਦੀਲ ਹੋਇਆ ਸ਼ਹਿਰ
Monday, Oct 01, 2018 - 05:13 PM (IST)

ਨਵੀਂ ਦਿੱਲੀ—ਚਾਰ ਸਾਲ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਰਾਜਧਾਨੀ ਦਿੱਲੀ ਤੋਂ ਸ਼ੁਰੂ ਕੀਤਾ ਗਿਆ 'ਸਵੱਛ ਭਾਰਤ ਅਭਿਆਨ' ਦਿੱਲੀ 'ਚ ਹੀ ਫੇਲ ਹੁੰਦਾ ਨਜ਼ਰ ਆ ਰਿਹਾ ਹੈ। ਦਿੱਲੀ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 21 ਦਿਨਾਂ ਤੋਂ ਜਾਰੀ ਹੈ। ਸਥਿਤੀ ਇਹ ਹੈ ਕਿ ਰਾਜਧਾਨੀ ਦੀ ਹਰ ਗਲੀ ਤੇ ਹਰ ਚੌਕ ਕੂੜੇ 'ਚ ਤਬਦੀਲ ਹੋ ਗਿਆ ਹੈ ਤੇ ਸਹਿਰ 'ਚ ਇਸ ਸਮੱਸਿਆ ਨੂੰ ਸੁਣਨ ਵਾਲਾ ਕੋਈ ਨਹੀਂ ਹੈ।
ਲੋਕਾਂ ਨੇ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ 'ਸੈਲਫੀ ਵਿਦ ਗਾਰਬੇਜ ਕੰਪੇਨ' ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਪ੍ਰਧਾਨ ਵੀ.ਐਸ. ਵੋਹਰਾ ਦਾ ਕਹਿਣਾ ਹੈ ਕਿ ਕੂੜੇ ਕਾਰਨ ਪੂਰੀ ਦਿੱਲੀ ਨਰਕ 'ਚ ਤਬਦੀਲ ਹੁੰਦੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਦ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਓਦੋਂ ਤਕ ਦਿੱਲੀ ਦਾ ਕੂੜਾ ਸਾਫ ਨਹੀਂ ਕਰਨਗੇ ਪਰ ਇਸਦਾ ਅਸਰ ਸ਼ਹਿਰ 'ਚ ਪੂਰੀ ਤਰ੍ਹਾਂ ਦਿਖ ਰਿਹਾ ਹੈ ਤੇ ਲੋਕ ਗੰਦਗੀ ਤੋਂ ਕਾਫੀ ਪ੍ਰੇਸ਼ਾਨ ਹਨ।