ਬਦਰੀਨਾਥ ਧਾਮ ’ਚ ਚਲਾਈ ਸਵੱਛਤਾ ਮੁਹਿੰਮ, ਕੂੜਾ ਵੇਚ ਕੇ ਹੋਈ 8 ਲੱਖ ਦੀ ਆਮਦਨ
Wednesday, Nov 20, 2024 - 11:12 PM (IST)
ਦੇਹਰਾਦੂਨ, (ਭਾਸ਼ਾ)- ਯਾਤਰਾ ਦੀ ਸਮਾਪਤੀ ਤੋਂ ਬਾਅਦ ਬਦਰੀਨਾਥ ਧਾਮ ’ਚ ਸਫਾਈ ਮੁਹਿੰਮ ਚਲਾਈ ਗਈ ਅਤੇ ਇਸ ਦੌਰਾਨ ਲੱਗਭਗ ਡੇਢ ਟਨ ਨਾਨ-ਆਰਗੈਨਿਕ ਕੂੜਾ ਇਕੱਠਾ ਕੀਤਾ ਗਿਆ।
ਇੱਥੇ ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਸਮੇਂ ਦੌਰਾਨ ਬਦਰੀਨਾਥ ਨਗਰ ਪੰਚਾਇਤ ਨੇ ਕੁੱਲ 180.70 ਟਨ ਕੂੜਾ ਇਕੱਠਾ ਕੀਤਾ ਅਤੇ ਉਸ ’ਚੋਂ 110.97 ਟਨ ਨਾਨ-ਆਰਗੈਨਿਕ ਕੂੜਾ ਵੇਚ ਕੇ 8 ਲੱਖ ਰੁਪਏ ਦੀ ਆਮਦਨ ਹਾਸਲ ਕੀਤੀ।
ਬਦਰੀਨਾਥ ਧਾਮ ਦੇ ਕਿਵਾੜ 17 ਨਵੰਬਰ ਦੀ ਰਾਤ ਨੂੰ ਬੰਦ ਹੋਏ ਸਨ, ਜਿਸ ਨਾਲ ਇਸ ਸਾਲ ਦੀ ਚਾਰਧਾਮ ਯਾਤਰਾ ਦੀ ਵੀ ਸਮਾਪਤੀ ਹੋ ਗਈ ਸੀ। ਇਸ ਯਾਤਰਾ ਸਾਲ ’ਚ ਸਵਾ 14 ਲੱਖ ਸ਼ਰਧਾਲੂਆਂ ਨੇ ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨ ਕੀਤੇ।