ਪਾਲਸਟਿਕ ਕੂੜੇ ਤੋਂ ਛੁਟਕਾਰੇ ਲਈ ਕਲੀਨ ਇੰਡੀਆ ਮੁਹਿੰਮ, ਅਨੁਰਾਗ ਠਾਕੁਰ ਦੀ ਲੋਕਾਂ ਨੂੰ ਅਪੀਲ- ਜ਼ਰੂਰ ਜੁੜੋ ਇਸ ਨਾਲ

Sunday, Sep 26, 2021 - 03:08 PM (IST)

ਪਾਲਸਟਿਕ ਕੂੜੇ ਤੋਂ ਛੁਟਕਾਰੇ ਲਈ ਕਲੀਨ ਇੰਡੀਆ ਮੁਹਿੰਮ, ਅਨੁਰਾਗ ਠਾਕੁਰ ਦੀ ਲੋਕਾਂ ਨੂੰ ਅਪੀਲ- ਜ਼ਰੂਰ ਜੁੜੋ ਇਸ ਨਾਲ

ਨੈਸ਼ਨਲ ਡੈਸਕ- ਕੇਂਦਰੀ ਸੂਚਨਾ ਅਤੇ ਪ੍ਰਸਾਰਨ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਖ਼ਾਸ ਅਪੀਲ ਕੀਤੀ ਹੈ। ਅਨੁਰਾਗ ਠਾਕੁਰ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ,‘‘ਦੇਸ਼ ਨੂੰ ਪਾਲਸਟਿਕ ਕੂੜੇ ਤੋਂ ਆਜ਼ਾਦੀ ਦਿਵਾਉਣ ਲਈ ਇਕਜੁਟ ਹੋਵੋ ਅਤੇ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਨਾਲ ਜੁੜੋ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਸਵੱਛਤਾ ਸਰਵਉੱਚ ਹੈ। #AzadiKaAmritMahotsav ’ਚ ਆਪਸੀ ਸਹਿਯੋਗ ਨਾਲ ਦੇਸ਼ ਨੂੰ ਪਲਾਸਟਿਕ ਕੂੜੇ ਤੋਂ ਆਜ਼ਾਦੀ ਦਿਵਾਉਣ ਲਈ ਸੰਕਲਪ ਨਾਲ ਸਿੱਧੀ ਮੂਲ ਮੰਤਰ ਵਲੋਂ 1 ਤੋਂ 31 ਅਕਤੂਬਰ ਤੱਕ ਚੱਲਣ ਵਾਲੇ #CleanIndia ਨਾਲ ਜੁੜੋ। ਅਨੁਰਾਗ ਨੇ ਆਪਣੇ ਟਵੀਟ ਨਾਲ ਇਕ ਲਿੰਕ ਵੀ ਸ਼ੇਅਰ ਕੀਤਾ ਹੈ, ਜਿਸ ’ਤੇ ਕਲਿੱਕ ਕਰ ਕੇ ਤੁਸੀਂ ਖ਼ੁਦ ਨੂੰ ਰਜਿਸਟਰਡ ਕਰ ਸਕਦੇ ਹੋ।

PunjabKesari

ਦੱਸਣਯੋਗ ਹੈ ਕਿ ਦੇਸ਼ ਨੂੰ ਪਾਲਸਟਿਕ ਮੁਕਤ ਕਰਨ ਅਤੇ ਵਾਤਾਵਰਣ ਨੂੰ ਬਚਾਉਣ ਲਈ ਵਾਤਾਵਰਣ ਮੰਤਰਾਲਾ ਨੇ 2022 ਤੋਂ ਸਿੰਗਲ ਯੂਜ਼ ਪਲਾਸਟਿਕ ਨੂੰ ਬੈਨ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਬੈਨ ਹੋਣ ਜਾ ਰਹੀਆਂ ਹਨ। ਸਰਕਾਰ ਨੇ ਇਕ ਜੁਲਾਈ 2022 ਤੋਂ ਸਿੰਗਲ ਯੂਜ਼ ਪਾਲਸਟਿਕ ਨੂੰ ਬੈਨ ਕਰਨ ਦਾ ਫ਼ੈਸਲਾ ਕੀਤਾ ਹੈ। ਇਕ ਜੁਲਾਈ 2022 ਤੋਂ ਬਾਅਦ ਦੇਸ਼ ’ਚ ਸਿੰਗਲ ਯੂਜ਼ ਪਾਲਸਟਿਕ ਤੋਂ ਬਣਨ ਵਾਲੇ ਸਾਮਾਨ, ਸਟਾਕ ’ਚ ਰੱਖਣ ਅਤੇ ਵੇਚਣਾ ਪੂਰੀ ਤਰ੍ਹਾਂ ਬੈਨ ਹੋਵੇਗਾ।

ਇਹ ਵੀ ਪੜ੍ਹੋ : ਅਨੁਰਾਗ ਠਾਕੁਰ ਨੇ ਕਾਰਗਿਲ ’ਚ ਦੁਨੀਆ ਦੇ ਸਭ ਤੋਂ ਉੱਚੇ ਰੇਡੀਓ ਸਟੇਸ਼ਨ ਦਾ ਕੀਤਾ ਉਦਘਾਟਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News