ਸੂਅਰਾਂ ਲਈ ਕਲਾਸੀਕਲ ਸਵਾਈਨ ਫੀਵਰ ਰੋਧੀ ਟੀਕਾ ਜਾਰੀ

Monday, Feb 03, 2020 - 06:16 PM (IST)

ਸੂਅਰਾਂ ਲਈ ਕਲਾਸੀਕਲ ਸਵਾਈਨ ਫੀਵਰ ਰੋਧੀ ਟੀਕਾ ਜਾਰੀ

ਨਵੀਂ ਦਿੱਲੀ— ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਸਕੱਤਰ ਅਤੁਲ ਚਤੁਰਵੇਦੀ ਅਤੇ ਭਾਰਤੀ ਖੇਤੀਬਾੜੀ ਖੋਜ ਪਰੀਸ਼ਦ ਦੇ ਡਾਇਰੈਕਟਰ ਜਨਰਲ ਤ੍ਰਿਲੋਚਨ ਮਹਾਪਾਤਰਾ ਨੇ ਸੋਮਵਾਰ ਨੂੰ ਸੂਅਰਾਂ 'ਚ ਹੋਣ ਵਾਲੀ ਖਤਰਨਾਕ ਬੀਮਾਰੀ ਕਲਾਸੀਕਲ ਸਵਾਈਨ ਫੀਵਰ ਰੋਧੀ ਦੇਸੀ ਟੀਕਾ ਕਲਾਸੀਕਲ ਸਵਾਈਨ ਫੀਵਰ ਸੈੱਸ ਕਲਚਰ ਵੈਕਸੀਨ (ਸੀ. ਐੱਸ. ਐੱਫ.) ਜਾਰੀ ਕੀਤਾ। ਇਹ ਟੀਕਾ ਸਿਰਫ 2 ਰੁਪਏ ਦਾ ਹੈ ਅਤੇ ਇਸ ਦਾ ਅਸਰ ਦੋ ਸਾਲ ਤਕ ਰਹਿੰਦਾ ਹੈ। ਪਹਿਲਾਂ ਵਰਤੇ ਜਾ ਰਹੇ ਟੀਕੇ ਦੀ ਕੀਮਤ 20 ਰੁਪਏ ਸੀ ਅਤੇ ਇਸ ਦਾ ਅਸਰ 6 ਮਹੀਨੇ ਤਕ ਹੀ ਰਹਿੰਦਾ ਸੀ। ਇਸ ਤਰ੍ਹਾਂ ਕਿਸਾਨਾਂ ਨੂੰ ਕਲਾਸੀਕਲ ਸਵਾਈਨ ਫੀਵਰ ਰੋਧੀ ਟੀਕੇ 'ਤੇ 2 ਸਾਲ 'ਚ 80 ਰੁਪਏ ਖਰਚ ਕਰਨੇ ਪੈਂਦੇ ਸਨ।

ਅਤੁਲ ਚਤੁਰਵੇਦੀ ਅਤੇ ਡਾ. ਮਹਾਪਾਤਰਾ ਨੇ ਦੱਸਿਆ ਕਿ ਭਾਰਤੀ ਪਸ਼ੂ ਮੈਡੀਕਲ ਖੋਜ ਸੰਸਥਾਨ ਇੱਜ਼ਤਨਗਰ ਦੇ ਵਿਗਿਆਨੀਆਂ ਦੀ ਇਕ ਟੀਮ ਨੇ ਤਿੰਨ-ਚਾਰ ਸਾਲ ਦੀ ਖੋਜ ਤੋਂ ਬਾਅਦ ਸੀ.ਐੱਫ. ਐੱਲ. ਵਿਸ਼ਾਣੂ ਤੋਂ ਕਲਾਸੀਕਲ ਸਵਾਈਨ ਫੀਵਰ ਸੈੱਲ ਕਲਚਰ ਵੈਕਸੀਨ ਦਾ ਵਿਕਾਸ ਕੀਤਾ ਹੈ। ਖਰਗੋਸ਼ ਦੇ ਮਾਧਿਅਮ ਨਾਲ ਇਹ ਟੀਕਾ ਬਣਾਇਆ ਜਾਂਦਾ ਸੀ। ਖਰਗੋਸ਼ ਦੀ ਤਿੱਲੀ (ਸਪੀਲੀਨ) ਤੋਂ ਟੀਕਾ ਤਿਆਰ ਹੁੰਦਾ ਸੀ ਅਤੇ ਇਸ 'ਚ ਲੱਖਾਂ ਖਰਗੋਸ਼ਾਂ ਦੀ ਜਾਨ ਚਲੀ ਜਾਂਦੀ ਸੀ। ਇਕ ਖਰਗੋਸ਼ ਤੋਂ 50 ਤੋਂ 60 ਡੋਜ਼ ਟੀਕਾ ਤਿਆਰ ਹੁੰਦਾ ਸੀ।

ਇਸ ਮੌਕੇ 'ਤੇ ਪਸ਼ੂ ਮੈਡੀਕਲ ਖੋਜ ਸੰਸਥਾਨ ਦੇ ਡਾਇਰੈਕਟਰ ਡਾ. ਆਰ. ਕੇ. ਸਿੰਘ ਵੀ ਹਾਜ਼ਰ ਸਨ। ਅਤੁਲ ਚਤੁਰਵੇਦੀ ਅਤੇ ਡਾ. ਮਹਾਪਾਤਰਾ ਨੇ ਦੱਸਿਆ ਕਿ ਦੇਸ਼ 'ਚ ਸਾਲਾਨਾ ਦੋ ਕਰੋੜ ਟੀਕੇ ਦੀ ਲੋੜ ਹੈ ਪਰ ਉਤਪਾਦਨ 12 ਲੱਖ ਟੀਕੇ ਦਾ ਹੀ ਹੁੰਦਾ ਸੀ। ਹਾਲ ਹੀ ਸਾਲਾਂ 'ਚ ਦੇਸ਼ 'ਚ ਸੂਅਰਾਂ ਦੀ ਗਿਣਤੀ 'ਚ ਕਮੀ ਆਈ ਸੀ। ਦੇਸ਼ 'ਚ ਲਗਭਗ 90 ਲੱਖ ਸੂਅਰ ਹੋਣ ਦਾ ਅਨੁਮਾਨ ਹੈ। ਕਲਾਸੀਕਲ ਸਵਾਈਨ ਫੀਵਰ ਤੋਂ ਪੀੜਤ ਸੂਅਰਾਂ 'ਚ 100 ਫੀਸਦੀ ਮੌਤਾਂ ਹੁੰਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਨਵੇਂ ਟੀਕੇ ਦਾ ਛੇ ਮਹੀਨੇ ਦੇ ਅੰਦਰ ਵਪਾਰਕ ਉਤਪਾਦਨ ਸ਼ੁਰੂ ਹੋ ਜਾਵੇਗਾ।


author

Tanu

Content Editor

Related News