ਗਾਲ੍ਹ ਕੱਢਣ ’ਤੇ ਝਗੜਾ, 12ਵੀਂ ਦੇ ਵਿਦਿਆਰਥੀ ਦੀ ਚਾਕੂ ਮਾਰ ਕੀਤਾ ਕਤਲ
Friday, Mar 11, 2022 - 12:02 PM (IST)
 
            
            ਨਵੀਂ ਦਿੱਲੀ- ਸਕੂਲ ’ਚ ਸਾਥੀ ਵਿਦਿਆਰਥੀਆਂ ਵੱਲੋਂ ਗਾਲ੍ਹ ਕੱਢਣ ਤੇ ਹੋਏ ਝਗੜੇ ’ਚ ਇਕ ਵਿਦਿਆਰਥੀ ਨੇ ਆਪਣੀ ਹੀ ਜਮਾਤ ਦੇ 2 ਵਿਦਿਆਰਥੀਆਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਦੋਸ਼ੀ ਵਿਦਿਆਰਥੀ ਦੇ ਸਕੂਲ ’ਚ ਪੜ੍ਹਨ ਵਾਲੇ 3 ਹੋਰ ਨਾਬਾਲਗ ਵੀ ਸ਼ਾਮਲ ਸਨ। ਚਾਕੂ ਦੇ ਵਾਰ ਨਾਲ ਇਕ ਵਿਦਿਆਰਥੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਪਹਿਲਾਂ ਪਰਿਵਾਰ ਨਾਲ ਅੰਬੇਡਕਰ ਨਗਰ ਇਲਾਕੇ ’ਚ ਰਹਿੰਦਾ ਸੀ ਤੇ ਘਰ ਦੇ ਕੋਲ ਦੇ ਹੀ ਸਰਕਾਰੀ ਸਕੂਲ ’ਚ 12ਵੀਂ ਜਮਾਤ ’ਚ ਪੜ੍ਹਦਾ ਸੀ।
9 ਮਾਰਚ ਨੂੰ ਪ੍ਰਥਮ ਆਪਣੇ ਦੋਸਤ ਰੋਹਨ ਨਾਲ ਸਕੂਲ ਜਾ ਰਿਹਾ ਸੀ। ਮਦਨਗੀਰ ’ਚ ਰਹਿਣ ਵਾਲਾ ਕੁਣਾਲ (18) ਵੀ ਆਪਣੇ 3 ਨਾਬਾਲਗ ਦੋਸਤਾਂ ਨਾਲ ਸਕੂਲ ਜਾ ਰਿਹਾ ਸੀ। ਰਸਤੇ ’ਚ ਕੁਣਾਲ ਅਤੇ ਪ੍ਰਥਮ ਦੀ ਲੜਾਈ ਹੋ ਗਈ। ਇਸ ਦੌਰਾਨ ਕੁਣਾਲ ਨੇ ਚਾਕੂ ਨਾਲ ਰੋਹਨ ਤੇ ਪ੍ਰਥਮ ’ਤੇ ਹਮਲਾ ਕਰ ਦਿੱਤਾ। ਦੋਸ਼ੀ ਨੇ ਦੋਹਾਂ ’ਤੇ ਅੱਧਾ ਦਰਜਨ ਤੋਂ ਵੀ ਜ਼ਿਆਦਾ ਵਾਰ ਕੀਤੇ। ਬਾਅਦ ’ਚ ਪ੍ਰਥਮ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਦਕਿ ਰਾਹੁਲ ਦਾ ਇਲਾਜ ਕੀਤਾ ਜਾ ਰਿਹਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            