ਅੰਗਰੇਜ਼ੀ ਦੇ ਪੇਪਰ ''ਚ ਫ਼ੇਲ ਹੋਣ ਤੋਂ ਬਾਅਦ 12ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

04/30/2022 2:16:36 PM

ਬਾਲਾਘਾਟ (ਭਾਸ਼ਾ)- ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ 'ਚ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ 'ਚ ਅੰਗਰੇਜ਼ੀ ਦੇ ਪੇਪਰ 'ਚ ਫ਼ੇਲ ਹੋਣ ਤੋਂ ਦੁਖ਼ੀ ਇਕ 17 ਸਾਲਾ ਕੁੜੀ ਨੇ ਖੂਹ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੱਧ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਨੂੰ ਐਲਾਨ ਕਰ ਦਿੱਤਾ ਗਿਆ। ਤਿਰੋੜੀ ਥਾਣਾ ਇੰਚਾਰਜ ਚੇਨ ਸਿੰਘ ਉਈਕੇ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਰਾਤ ਬਾਲਾਘਾਟ ਜ਼ਿਲ੍ਹੇ ਦੇ ਗੁਡਰੂਘਾਟ ਪਿੰਡ 'ਚ ਹੋਈ। ਰਜਨੀ ਲਿਹਾਰੇ ਅੰਗਰੇਜ਼ੀ ਦੇ ਪੇਪਰ 'ਚ ਫ਼ੇਲ ਹੋਣ ਕਾਰਨ ਨਿਰਾਸ਼ ਸੀ। ਉਸ ਨੇ ਕਿਹਾ ਕਿ ਉਹ ਘਰੋਂ ਨਿਕਲੀ ਅਤੇ ਆਪਣੇ ਚਚੇਰੇ ਭਰਾ ਨਾਲ ਫ਼ੋਨ 'ਤੇ ਗੱਲ ਕਰ ਰਹੀ ਸੀ ਕਿ ਉਸ ਨੇ ਖੂਹ 'ਚ ਛਾਲ ਮਾਰ ਦਿੱਤੀ।

ਅਧਿਕਾਰੀ ਨੇ ਕਿਹਾ ਕਿ ਫ਼ੋਨ 'ਤੇ ਉਸ ਦੇ ਛਾਲ ਮਾਰਨ ਦੀ ਆਵਾਜ਼ ਸੁਣ ਕੇ ਕੁੜੀ ਦੇ ਚਚੇਰੇ ਭਰਾ ਨੇ ਪਰਿਵਾਰ ਨੂੰ ਸੂਚਿਤ ਕੀਤਾ। ਹਾਲਾਂਕਿ ਜਦੋਂ ਤੱਕ ਰਜਨੀ ਦਾ ਪਰਿਵਾਰ ਹਾਦਸੇ ਵਾਲੀ ਜਗ੍ਹਾ ਪਹੁੰਚਿਆ, ਉਦੋਂ ਤੱਕ ਕੁੜੀ ਦੀ ਮੌਤ ਹੋ ਚੁਕੀ ਸੀ ਅਤੇ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ ਸੀ। ਪੁਲਸ ਨੇ ਕਿਹਾ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।


DIsha

Content Editor

Related News