ਆ ਗਿਆ 12ਵੀਂ ਦਾ ਰਿਜ਼ਲਟ, ਖ਼ਤਮ ਹੋਇਆ ਵਿਦਿਆਰਥੀਆਂ ਦਾ ਇੰਤਜ਼ਾਰ
Monday, May 05, 2025 - 04:57 PM (IST)

ਨੈਸ਼ਨਲ ਡੈਸਕ- ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਅੱਜ 12ਵੀਂ ਦਾ ਰਿਜ਼ਲਟ ਜਾਰੀ ਕਰ ਦਿੱਤਾ ਗਿਆ ਹੈ। ਗੁਜਰਾਤ ਸੂਬਾ ਸੈਕੰਡਰੀ ਅਤੇ ਉੱਚ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਐਲਾਨੀ ਗਈ 12ਵੀਂ ਜਮਾਤ ਦੀ ਜਨਰਲ ਸਟ੍ਰੀਮ ਪ੍ਰੀਖਿਆ 'ਚ ਇਸ ਵਾਰ 93.07 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ ਜੋ ਕਿ ਪਿਛਲੇ ਸਾਲ ਦੇ ਨਤੀਜੇ ਨਾਲੋਂ ਲਗਭਗ ਇਕ ਫ਼ੀਸਦੀ ਵੱਧ ਹੈ।
ਅੱਜ ਇੱਥੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਸੂਬੇ ਦੇ ਸਿੱਖਿਆ ਮੰਤਰੀ ਡਾ. ਕੁਬੇਰਭਾਈ ਡਿੰਡੋਰ ਨੇ ਕਿਹਾ ਕਿ ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਕੁੜੀਆਂ ਦੀ ਪਾਸ ਫ਼ੀਸਦੀ 95.23 ਹੈ, ਜੋ ਕਿ ਮੁੰਡਿਆਂ ਦੇ 90.78 ਫੀਸਦੀ ਨਾਲੋਂ ਲਗਭਗ 4.45 ਫ਼ੀਸਦੀ ਵੱਧ ਹੈ। ਇਸ ਪ੍ਰੀਖਿਆ ਵਿਚ ਕੁੱਲ 3,62,506 ਵਿਦਿਆਰਥੀ ਸ਼ਾਮਲ ਹੋਏ। ਇਸ ਸਾਲ ਬੋਰਡ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਪ੍ਰੀਖਿਆ ਵਿੱਚ ਕੁੱਲ 3,62,506 ਉਮੀਦਵਾਰ ਬੈਠੇ ਸਨ। ਇਨ੍ਹਾਂ ਵਿਚੋਂ 3,37,387 ਉਮੀਦਵਾਰ ਪਾਸ ਹੋਏ ਹਨ।
ਸਭ ਤੋਂ ਵਧੀਆ ਨਤੀਜਾ ਬਨਾਸਕਾਂਠਾ ਜ਼ਿਲ੍ਹੇ ਦਾ 97.20 ਫ਼ੀਸਦੀ ਅਤੇ ਸਭ ਤੋਂ ਕਮਜ਼ੋਰ 87.77 ਫ਼ੀਸਦੀ ਵਡੋਦਰਾ ਜ਼ਿਲ੍ਹੇ ਦਾ ਰਿਹਾ। ਜ਼ਿਕਰਯੋਗ ਹੈ ਕਿ 12ਵੀਂ ਜਮਾਤ ਦੀ ਸਾਇੰਸ ਸਟ੍ਰੀਮ ਪ੍ਰੀਖਿਆ ਦੇ ਨਤੀਜਿਆਂ ਵਿਚ 83.51 ਫ਼ੀਸਦੀ ਉਮੀਦਵਾਰ ਪਾਸ ਹੋਏ ਹਨ। ਇਸ ਦੇ ਨਤੀਜੇ ਅੱਜ ਬੋਰਡ ਦੀ ਵੈੱਬਸਾਈਟ 'ਤੇ ਵੀ ਉਪਲਬਧ ਹਨ। ਸਾਲ 2023 ਵਿਚ ਬੋਰਡ ਦੇ ਜਨਰਲ ਸਟ੍ਰੀਮ ਵਿਚ 73.27 ਫ਼ੀਸਦੀ ਉਮੀਦਵਾਰ ਪਾਸ ਹੋਏ ਸਨ ਅਤੇ ਸਾਲ 2024 ਵਿਚ 91.93 ਫ਼ੀਸਦੀ ਉਮੀਦਵਾਰ ਪਾਸ ਹੋਏ ਸਨ।