10ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਬੋਰਡ ਨੇ ਨਤੀਜਿਆਂ ਦਾ ਕੀਤਾ ਐਲਾਨ
Friday, May 02, 2025 - 11:41 AM (IST)

ਨੈਸ਼ਨਲ ਡੈਸਕ- ਵਿਦਿਆਰਥੀਆਂ ਦੀ ਲੰਬੀ ਉਡੀਕ ਆਖ਼ਰਕਾਰ ਖ਼ਤਮ ਹੋ ਗਈ ਹੈ। ਜਮਾਤ 10ਵੀਂ ਬੋਰਡ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਪੱਛਮੀ ਬੰਗਾਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (WBBSE) ਨੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ।
ਇਨ੍ਹਾਂ ਵਿਦਿਆਰਥੀਆਂ ਨੇ ਕੀਤਾ ਟਾਪ
ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 3 ਵਿਦਿਆਰਥੀ ਹਨ। ਰਾਏਗੰਜ ਕੋਰੋਨੇਸ਼ਨ ਹਾਈ ਸਕੂਲ ਦੇ ਆਦ੍ਰਿਤਾ ਸਰਕਾਰ ਨੇ 700 ਵਿਚੋਂ 696 ਅੰਕਾਂ ਨਾਲ ਪੱਛਮੀ ਬੰਗਾਲ ਜਮਾਤ 10ਵੀਂ ਬੋਰਡ ਪ੍ਰੀਖਿਆ 2025 ਵਿਚ ਟਾਪ ਕੀਤਾ ਹੈ। ਆਦ੍ਰਿਤਾ ਸਰਕਾਰ ਨੇ 99.43 ਫ਼ੀਸਦੀ ਪ੍ਰਭਾਵਸ਼ਾਲੀ ਫ਼ੀਸਦੀ ਪ੍ਰਾਪਤ ਕੀਤੀ ਹੈ। ਉਸ ਤੋਂ ਬਾਅਦ ਅਨੁਭਵ ਬਿਸਵਾਸ ਅਤੇ ਸੌਮਿਆ ਪਾਲ ਹਨ। ਅਨੁਭਵ ਬਿਸਵਾਸ ਨੇ 694 ਅੰਕ, ਜਦਕਿ ਸੌਮਿਆ ਪਾਲ ਨੇ ਵੀ 694 ਅੰਕ ਪ੍ਰਾਪਤ ਕੀਤੇ ਹਨ।
ਮੁੰਡਿਆਂ ਨੇ ਕੁੜੀਆਂ ਨੂੰ ਪਛਾੜਿਆ
ਇਸ ਸਾਲ ਮੁੰਡਿਆਂ ਨੇ 89.19 ਫ਼ੀਸਦੀ ਦੀ ਵੱਧ ਪਾਸ ਫ਼ੀਸਦੀ ਪ੍ਰਾਪਤ ਕੀਤੀ ਹੈ। ਪੱਛਮੀ ਬੰਗਾਲ 10ਵੀਂ ਜਮਾਤ ਦੇ ਬੋਰਡ ਨਤੀਜਿਆਂ ਵਿਚ ਕੁੜੀਆਂ ਨੇ 84.31 ਫ਼ੀਸਦੀ ਦੀ ਪਾਸ ਫ਼ੀਸਦੀ ਪ੍ਰਾਪਤ ਕੀਤੀ ਹੈ। ਇਸ ਸਾਲ ਪੱਛਮੀ ਬੰਗਾਲ ਦੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਕੁੱਲ 9,13,883 ਲੱਖ ਉਮੀਦਵਾਰ ਬੈਠੇ ਸਨ। ਇਨ੍ਹਾਂ ਵਿਚੋਂ 5,00,924 ਕੁੜੀਆਂ ਸਨ, ਜਦੋਂ ਕਿ 4,12,959 ਮੁੰਡੇ ਸਨ। ਇਸ ਤੋਂ ਇਲਾਵਾ ਇਸ ਸਾਲ WBBSE ਨਤੀਜਿਆਂ ਲਈ 66 ਉਮੀਦਵਾਰ ਚੋਟੀ ਦੇ 10 ਰੈਂਕ ਸੂਚੀ ਵਿਚ ਹਨ।
WBBSE ਕਲਾਸ 10ਵੀਂ ਦਾ ਨਤੀਜਾ 2025 ਕਿਵੇਂ ਡਾਊਨਲੋਡ ਕਰਨਾ ਹੈ?
1. ਸਭ ਤੋਂ ਪਹਿਲਾਂ wbbse.wb.gov.in, wbresults.nic.in ਸਮੇਤ ਕਿਸੇ ਵੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
2. ਪੱਛਮੀ ਬੰਗਾਲ (WBBSE) ਨਤੀਜਾ 2025 ਲਈ ਲਿੰਕ 'ਤੇ ਕਲਿੱਕ ਕਰੋ।
3. ਆਪਣੇ ਐਡਮਿਟ ਕਾਰਡ ਮੁਤਾਬਕ ਆਪਣਾ ਰੋਲ ਨੰਬਰ ਅਤੇ ਜਨਮ ਤਾਰੀਖ਼ ਦਰਜ ਕਰੋ।
4. ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ ਤੋਂ ਬਾਅਦ ਆਪਣਾ ਸਕੋਰਕਾਰਡ ਜਮ੍ਹਾਂ ਕਰੋ ਅਤੇ ਡਾਊਨਲੋਡ ਕਰੋ।