ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਝੜਪ; ਹੁਣ ਤੱਕ ਮਾਰੇ ਗਏ 40 ਅੱਤਵਾਦੀ, CM ਬੀਰੇਨ ਸਿੰਘ ਦਾ ਦਾਅਵਾ

Sunday, May 28, 2023 - 08:06 PM (IST)

ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਝੜਪ; ਹੁਣ ਤੱਕ ਮਾਰੇ ਗਏ 40 ਅੱਤਵਾਦੀ, CM ਬੀਰੇਨ ਸਿੰਘ ਦਾ ਦਾਅਵਾ

ਨੈਸ਼ਨਲ ਡੈਸਕ : ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਸੁਰੱਖਿਆ ਬਲਾਂ ਨੇ ਘਰਾਂ ਨੂੰ ਅੱਗ ਲਗਾਉਣ ਤੇ ਆਮ ਨਾਗਰਿਕਾਂ 'ਤੇ ਗੋਲ਼ੀਬਾਰੀ ਕਰਨ ਵਾਲੇ ਲਗਭਗ 40 ਹਥਿਆਰਬੰਦ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਸਿੰਘ ਦੀ ਇਹ ਟਿੱਪਣੀ ਅੱਜ ਸੂਬੇ 'ਚ ਅੱਧੀ ਦਰਜਨ ਤੋਂ ਵੱਧ ਥਾਵਾਂ 'ਤੇ ਹਥਿਆਰਬੰਦ ਸਮੂਹਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਤਾਜ਼ਾ ਝੜਪਾਂ ਦੇ ਪਿਛੋਕੜ 'ਚ ਆਈ ਹੈ। ਸੂਬਾ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਤਾਜ਼ਾ ਝੜਪਾਂ ਵਿਰੋਧੀ ਭਾਈਚਾਰਿਆਂ ਦਰਮਿਆਨ ਨਹੀਂ ਸਗੋਂ ਕੁਕੀ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਹੋਈਆਂ ਹਨ।

ਇਹ ਵੀ ਪੜ੍ਹੋ : ਜਾਣੋ ਦੇਸ਼ 'ਚ ਕਦੋਂ ਹੋਵੇਗੀ ਮਰਦਮਸ਼ੁਮਾਰੀ, ਕੀ ਹੈ ਮੋਦੀ ਸਰਕਾਰ ਦੀ ਯੋਜਨਾ?, ਪੁੱਛੇ ਜਾਣਗੇ ਇਹ ਸਵਾਲ

ਸਿੰਘ ਨੇ ਇਹ ਵੀ ਕਿਹਾ ਕਿ ਹਥਿਆਰਬੰਦ ਅੱਤਵਾਦੀਆਂ ਵੱਲੋਂ ਏਕੇ-47, ਐੱਮ-16 ਅਤੇ ਸਨਾਈਪਰ ਰਾਈਫਲਾਂ ਨਾਲ ਨਾਗਰਿਕਾਂ 'ਤੇ ਗੋਲ਼ੀਬਾਰੀ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਜਵਾਬੀ ਕਾਰਵਾਈ ਵਿੱਚ ਇਨ੍ਹਾਂ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਕਰਮੀਆਂ ਦੀ ਆਵਾਜਾਈ ਵਿੱਚ ਰੁਕਾਵਟ ਨਾ ਪਾਉਣ ਅਤੇ ਉਨ੍ਹਾਂ ਨੂੰ "ਸਰਕਾਰ ਵਿੱਚ ਵਿਸ਼ਵਾਸ ਰੱਖਣ ਅਤੇ ਸੁਰੱਖਿਆ ਬਲਾਂ ਦਾ ਸਮਰਥਨ ਕਰਨ" ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ...ਜਦੋਂ ਬਿਨਾਂ ਕੱਪੜਿਆਂ ਦੇ ਮੰਦਰ 'ਚ ਦਾਖਲ ਹੋਈ ਔਰਤ, ਕਰਨ ਲੱਗੀ ਅਜੀਬੋ-ਗਰੀਬ ਹਰਕਤਾਂ, ਮਚੀ ਹਫੜਾ-ਦਫੜੀ

ਸਿੰਘ ਨੇ ਕਿਹਾ, ''ਅਸੀਂ ਇੰਨੇ ਲੰਬੇ ਸਮੇਂ ਤੋਂ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ ਤੇ ਅਸੀਂ ਕਦੇ ਵੀ ਸੂਬੇ ਨੂੰ ਟੁੱਟਣ ਨਹੀਂ ਦੇਵਾਂਗੇ।'' ਉਨ੍ਹਾਂ ਕਿਹਾ ਕਿ ਨਾਗਰਿਕਾਂ ਦੇ ਕਤਲੇਆਮ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਘਰਾਂ ਨੂੰ ਅੱਗ ਲਾਉਣ 'ਚ ਸ਼ਾਮਲ ਕਈ ਕੁਕੀ ਖਾੜਕੂਆਂ ਨੂੰ ਜਾਟ ਰੈਜੀਮੈਂਟ ਨੇ ਕਾਬੂ ਕਰ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਤਾਜ਼ਾ ਝੜਪਾਂ ਐਤਵਾਰ ਤੜਕੇ ਸ਼ੁਰੂ ਹੋਈਆਂ, ਜਦੋਂ ਫੌਜ ਨੇ ਸ਼ਾਂਤੀ ਬਹਾਲ ਕਰਨ ਲਈ ਭਾਈਚਾਰਿਆਂ ਨੂੰ ਹਥਿਆਰਬੰਦ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

ਇਹ ਵੀ ਪੜ੍ਹੋ : ਚਿੱਟਾ ਹੋਇਆ ਖੂਨ; ਮਾਮੂਲੀ ਝਗੜੇ ਤੋਂ ਬਾਅਦ ਭਰਾ ਵੱਲੋਂ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਇਕ ਚੋਟੀ ਦੇ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਇੰਫਾਲ ਦੇ ਉਰੀਪੋਕ ਵਿੱਚ ਭਾਜਪਾ ਦੇ ਵਿਧਾਇਕ ਖਵਾਇਰਕਪਮ ਰਘੁਮਣੀ ਸਿੰਘ ਦੇ ਘਰ ਦੀ ਭੰਨ-ਤੋੜ ਕੀਤੀ ਗਈ ਤੇ ਉਨ੍ਹਾਂ ਦੀਆਂ 2 ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਇੰਫਾਲ ਘਾਟੀ ਦੇ ਆਸ-ਪਾਸ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਤੜਕੇ ਕਈ ਥਾਵਾਂ 'ਤੇ ਝੜਪਾਂ ਹੋਈਆਂ।

ਇਹ ਵੀ ਪੜ੍ਹੋ : ਇਟਲੀ 'ਚ ਬੱਚਿਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਵਿੱਚ ਚੋਖਾ ਵਾਧਾ, ਅੱਧ ਤੋਂ ਵੱਧ ਵਿਦੇਸ਼ੀ ਬੱਚੇ ਲਾਪਤਾ

ਅਧਿਕਾਰੀ ਨੇ ਕਿਹਾ, "ਸਾਡੀ ਜਾਣਕਾਰੀ ਦੇ ਅਨੁਸਾਰ ਕਾਕਚਿੰਗ ਵਿੱਚ ਸੁਗਨੂ, ਚੁਰਾਚੰਦਪੁਰ 'ਚ ਕਾਂਗਵੀ, ਪੱਛਮੀ ਇੰਫਾਲ 'ਚ ਕੰਗਚੁਪ, ਪੂਰਬੀ ਇੰਫਾਲ 'ਚ ਸਗੋਲਮਾਂਗ, ਬਿਸ਼ਨਪੁਰ 'ਚ ਨੰਗੋਇਪੋਕਪੀ, ਪੱਛਮੀ ਇੰਫਾਲ 'ਚ ਖੁਰਖੁਲ ਅਤੇ ਕੰਗਪੋਕਪੀ 'ਚ ਵਾਈਕੇਪੀਆਈ ਤੋਂ ਗੋਲ਼ੀਬਾਰੀ ਦੀ ਸੂਚਨਾ ਮਿਲੀ ਹੈ।" ਅਧਿਕਾਰੀ ਨੇ ਦੱਸਿਆ ਕਿ ਕਾਕਚਿੰਗ ਥਾਣੇ ਤੋਂ ਮੇਈਤੀ ਗਰੁੱਪ ਵੱਲੋਂ ਹਥਿਆਰ ਲੁੱਟੇ ਜਾਣ ਦੀ ਅਪੁਸ਼ਟ ਸੂਚਨਾ ਵੀ ਮਿਲੀ ਹੈ।

ਇਹ ਵੀ ਪੜ੍ਹੋ : ਉੱਤਰੀ ਕੋਰੀਆ 'ਚ ਬੇਰਹਿਮੀ ਦੀਆਂ ਹੱਦਾਂ ਪਾਰ, 2 ਸਾਲ ਦੇ ਬੱਚੇ ਨੂੰ ਉਮਰ ਕੈਦ, ਜਾਣੋ ਕੀ ਹੈ ਪੂਰਾ ਮਾਮਲਾ

ਮਨੀਪੁਰ 'ਚ ਅਨੁਸੂਚਿਤ ਜਨਜਾਤੀ (ਐੱਸਟੀ) ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ਵਿੱਚ ਮੇਈਤੀ ਭਾਈਚਾਰੇ ਵੱਲੋਂ 'ਕਬਾਇਲੀ ਏਕਤਾ ਮਾਰਚ' ਦਾ ਆਯੋਜਨ ਕੀਤੇ ਜਾਣ ਤੋਂ ਬਾਅਦ ਨਸਲੀ ਝੜਪਾਂ ਵਿੱਚ 75 ਤੋਂ ਵੱਧ ਲੋਕ ਮਾਰੇ ਗਏ ਸਨ। ਸੂਬੇ 'ਚ ਆਮ ਸਥਿਤੀ ਬਹਾਲ ਕਰਨ ਲਈ ਅਰਧ ਸੈਨਿਕ ਬਲਾਂ ਤੋਂ ਇਲਾਵਾ ਫੌਜ ਅਤੇ ਅਸਾਮ ਰਾਈਫਲਜ਼ ਦੀਆਂ ਲਗਭਗ 140 ਕੰਪਨੀਆਂ, ਜਿਨ੍ਹਾਂ 'ਚ 10,000 ਤੋਂ ਵੱਧ ਜਵਾਨ ਸ਼ਾਮਲ ਹਨ, ਨੂੰ ਤਾਇਨਾਤ ਕਰਨਾ ਪਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News