ਮਹਾਰਾਸ਼ਟਰ ’ਚ ਮੁੜ ਟਕਰਾਅ, ਹੁਣ ਸਟਿੰਗ ਆਪ੍ਰੇਸ਼ਨ ’ਤੇ ਆਹਮੋ-ਸਾਹਮਣੇ ਭਾਜਪਾ ਤੇ ਸ਼ਿੰਦੇ ਸੈਨਾ
Friday, Nov 28, 2025 - 08:02 AM (IST)
ਮੁੰਬਈ (ਇੰਟ.) - ਮਹਾਰਾਸ਼ਟਰ ਵਿਚ ਸੱਤਾਧਾਰੀ ਮਹਾਯੁਤੀ ਦੀਆਂ 2 ਸਹਿਯੋਗੀ ਪਾਰਟੀਆਂ ਭਾਵ ਭਾਜਪਾ ਅਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਵਿਚਕਾਰ ਟਕਰਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਨਵੇਂ ਵਿਵਾਦ ਵਿਚ ਭਾਜਪਾ ਕੋਟੇ ਤੋਂ ਮਾਲ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੇ ਸ਼ਿਵ ਸੈਨਾ ਦੇ ਵਿਧਾਇਕ ਨੀਲੇਸ਼ ਰਾਣੇ ਵੱਲੋਂ ਭਾਜਪਾ ਦੇ ਇਕ ਵਰਕਰ ਦੇ ਘਰ ਸਟਿੰਗ ਆਪ੍ਰੇਸ਼ਨ ਕਰਨ ’ਤੇ ਇਤਰਾਜ਼ ਪ੍ਰਗਟਾਇਆ ਹੈ ਅਤੇ ਪਾਰਟੀ ਵਰਕਰ ਦੇ ਘਰ ਵਿਚ ਉਨ੍ਹਾਂ ਦੇ ਦਾਖਲੇ ’ਤੇ ਸਵਾਲ ਉਠਾਏ ਹਨ।
ਪੜ੍ਹੋ ਇਹ ਵੀ : ਹੁਣ ਬਿਨ੍ਹਾਂ ਹੈਲਮੇਟ ਵਾਲੇ ਸਰਕਾਰੀ ਕਰਮਚਾਰੀਆਂ ਦੀ ਖੈਰ ਨਹੀਂ, ਜਾਰੀ ਹੋਏ ਸਖ਼ਤ ਹੁਕਮ
ਹਾਲਾਂਕਿ, ਬਾਵਨਕੁਲੇ ਨੇ ਵੀਰਵਾਰ ਨੂੰ ਕਿਹਾ ਕਿ ਸਿੰਧੁਦੁਰਗ ਵਿਚ ਭਾਜਪਾ ਦੇ ਇਕ ਵਰਕਰ ਦੇ ਘਰ ਤੋਂ ਕਥਿਤ ਤੌਰ ’ਤੇ ਵੋਟਰਾਂ ਨੂੰ ਵੰਡਣ ਲਈ ਰੱਖੀ ਗਈ ਨਕਦੀ ਦੀ ਜਬਤੀ ਵਿਚ ਜੇਕਰ ਕੋਈ ਗੜਬੜੀ ਪਾਈ ਜਾਂਦੀ ਹੈ ਤਾਂ ਉਹ ਸਖਤ ਕਾਨੂੰਨੀ ਕਾਰਵਾਈ ਦਾ ਸਮਰਥਨ ਕਰਦੇ ਹਨ। ਸੀਨੀਅਰ ਭਾਜਪਾ ਨੇਤਾ ਨੇ ਸ਼ਿਵ ਸੈਨਾ ਵਿਧਾਇਕ ਨੀਲੇਸ਼ ਰਾਣੇ ਵੱਲੋਂ ਵਰਕਰ ਦੇ ਬੈੱਡਰੂਮ ਸਮੇਤ ਹੋਰ ਥਾਵਾਂ ਵਿਚ ਵੜਨ ਅਤੇ ‘ਸਟਿੰਗ ਆਪ੍ਰੇਸ਼ਨ’ ਕਰਨ ਦੇ ਤਰੀਕੇ ’ਤੇ ਵੀ ਸਵਾਲ ਉਠਾਇਆ। ਦੂਜੇ ਪਾਸੇ, ਮੰਤਰੀ ਅਤੇ ਭਾਜਪਾ ਨੇਤਾ ਨਿਤੇਸ਼ ਰਾਣੇ ਨੇ ਵੀ ਆਪਣੇ ਵੱਡੇ ਭਰਾ ਨੀਲੇਸ਼ ਰਾਣੇ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਪਾਰਟੀ ਵਰਕਰਾਂ ਕੋਲ ਅਕਸਰ ਜਾਇਜ਼ ਵਪਾਰਕ ਆਮਦਨ ਹੁੰਦੀ ਹੈ ਅਤੇ ਕਿਸੇ ਦੇ ਘਰ ਨਕਦੀ ਦੀ ਮੌਜੂਦਗੀ ਨੂੰ ਦੂਜੇ ਤਰੀਕੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ।
ਪੜ੍ਹੋ ਇਹ ਵੀ : ਸਰਕਾਰੀ ਅਧਿਆਪਕ ਹੁਣ ਨਹੀਂ ਕਰਨਗੇ ਹੋਰ ਵਿਭਾਗਾਂ ਦੀ ਡਿਊਟੀ, ਸਰਕਾਰ ਨੇ ਜਾਰੀ ਕਰ 'ਤੇ ਹੁਕਮ
ਸਹਿਯੋਗੀ ਸ਼ਿਵ ਸੈਨਾ ਵਿਧਾਇਕ ਨੇ 2022 ’ਚ ਪਾਲਾ ਬਦਲਣ ਲਈ 50 ਕਰੋੜ ਲਏ ਸਨ : ਭਾਜਪਾ ਵਿਧਾਇਕ
ਮਹਾਰਾਸ਼ਟਰ ’ਚ ਸੱਤਾਧਾਰੀ ਗੱਠਜੋੜ ਪਾਰਟੀਆਂ ਵਿਚਾਲੇ ਵਧਦੀ ਅਸਹਿਜਤਾ ਦੇ ਇਕ ਹੋਰ ਮਾਮਲੇ ’ਚ ਭਾਜਪਾ ਦੇ ਇਕ ਵਿਧਾਇਕ ਨੇ ਵੀਰਵਾਰ ਨੂੰ ਸਹਿਯੋਗੀ ਸ਼ਿਵ ਸੈਨਾ ਦੇ ਇਕ ਵਿਧਾਇਕ ’ਤੇ ਗੰਭੀਰ ਦੋਸ਼ ਲਾਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ 2022 ’ਚ ਪਾਰਟੀ ਟੁੱਟਣ ਦੌਰਾਨ ਊਧਵ ਠਾਕਰੇ ਧੜਾ ਛੱਡ ਕੇ ਏਕਨਾਥ ਸ਼ਿੰਦੇ ਧੜੇ ’ਚ ਜਾਣ ਲਈ ਉਸ ਵਿਧਾਇਕ ਨੇ ਕਥਿਤ ਤੌਰ ’ਤੇ ਪੈਸੇ ਲਏ ਸਨ। ਭਾਜਪਾ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ, ਅਜੀਤ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨਾਲ ਮਹਾਯੁਤੀ ਗੱਠਜੋੜ ਤਹਿਤ ਸੂਬੇ ’ਚ ਸੱਤਾ ਸਾਂਝੀ ਕਰ ਰਹੀ ਹੈ।
ਪੜ੍ਹੋ ਇਹ ਵੀ : Work From Home ਨੂੰ ਲੈ ਕੇ ਹੋ ਗਏ ਨਵੇਂ ਹੁਕਮ ਜਾਰੀ, ਜਾਣੋ ਕਿੰਨਾ ਨੂੰ ਨਹੀਂ ਮਿਲੇਗਾ ਲਾਭ
ਹਿੰਗੋਲੀ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਭਾਜਪਾ ਵਿਧਾਇਕ ਤਾਨਾਜੀ ਮੁਟਕੁਲੇ ਨੇ ਦੋਸ਼ ਲਾਇਆ ਕਿ ਹਿੰਗੋਲੀ ਜ਼ਿਲ੍ਹੇ ਦੀ ਕਲਮਨੁਰੀ ਸੀਟ ਤੋਂ ਸ਼ਿਵ ਸੈਨਾ ਵਿਧਾਇਕ ਸੰਤੋਸ਼ ਬਾਂਗਰ ਨੇ 2022 ’ਚ ਪਾਲਾ ਬਦਲਣ ਲਈ 50 ਕਰੋਡ਼ ਰੁਪਏ ਲਏ ਸਨ। ਹਾਲਾਂਕਿ, ਕਈ ਕੋਸ਼ਿਸ਼ਾਂ ਦੇ ਬਾਵਜੂਦ ਬਾਂਗਰ ਨਾਲ ਇਸ ਦੋਸ਼ ’ਤੇ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ। ਮੁਟਕੁਲੇ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਬਾਂਗਰ ਨੇ ਪਹਿਲਾਂ ਲੋਕਾਂ ਨੂੰ ਠਾਕਰੇ ਤੋਂ ਦੂਰੀ ਨਾ ਬਣਾਉਣ ਦੀ ਅਪੀਲ ਕੀਤੀ ਸੀ ਪਰ ਰਾਤੋ-ਰਾਤ ਉਨ੍ਹਾਂ ਨੇ ਆਪਣਾ ਰੁਖ਼ ਬਦਲ ਦਿੱਤਾ। ਮੁਟਕੁਲੇ ਨੇ ਦੋਸ਼ ਲਾਇਆ, ਅਜਿਹੀਆਂ ਚਰਚਾਵਾਂ ਹਨ ਕਿ ਉਨ੍ਹਾਂ ਨੇ ਪਾਰਟੀ ਬਦਲਣ ਲਈ 50 ਕਰੋਡ਼ ਰੁਪਏ ਲਏ। ਮੈਨੂੰ ਭਰੋਸਾ ਹੈ ਕਿ ਇਹ ਚਰਚਾਵਾਂ ਸੱਚ ਹੋਣਗੀਆਂ, ਕਿਉਂਕਿ ਉਹ ਬਿਨਾਂ ਪੈਸੇ ਦੇ ਕੋਈ ਕੰਮ ਨਹੀਂ ਕਰਦੇ।
ਪੜ੍ਹੋ ਇਹ ਵੀ : WhatsApp ਯੂਜ਼ਰ ਲਈ ਵੱਡੀ ਖ਼ਬਰ : ਇਸ ਗਲਤ ਕੰਮ ਨਾਲ ਬੈਨ ਹੋ ਸਕਦਾ ਹੈ ਤੁਹਾਡਾ ਖਾਤਾ
