UPSC ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਨਤੀਜੇ ਐਲਾਨੇ, ਸ਼ੁਭਮ ਕੁਮਾਰ ਨੇ ਕੀਤਾ ਟਾਪ

09/24/2021 7:56:23 PM

ਨਵੀਂ ਦਿੱਲੀ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ.ਐੱਸ.ਸੀ.) ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਫਾਈਨਲ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ 761 ਉਮੀਦਵਾਰਾਂ ਨੂੰ ਸਫਲਤਾ ਮਿਲੀ ਹੈ। ਸਿਵਲ ਸਰਵਿਸਿਜ਼ ਪ੍ਰੀਖਿਆ 2020 ’ਚ 761 ਉਮੀਦਵਾਰ ਪਾਸ ਹੋਏ, ਜਿਨ੍ਹਾਂ ’ਚ 545 ਪੁਰਸ਼ ਅਤੇ 216 ਔਰਤਾਂ ਸ਼ਾਮਲ ਹਨ। ਸ਼ੁਭਮ ਕੁਮਾਰ ਨੇ ਸਿਵਲ ਸੇਵਾ ਪ੍ਰੀਖਿਆ, 2020 ’ਚ ਟਾਪ ਕੀਤਾ ਹੈ। ਜਾਗ੍ਰਿਤੀ ਅਵਸਥੀ ਅਤੇ ਅੰਕਿਤਾ ਜੈਨ ਨੇ ਸਿਵਲ ਸੇਵਾ ਪ੍ਰੀਖਿਆ ’ਚਹ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਸ ਪ੍ਰੀਖਿਆ ’ਚ ਹਿੱਸਾ ਲਿਆ ਹੈ, ਉਹ ਅਧਿਕਾਰਤ ਵੈੱਬਸਾਈਟ upsc.gov.in ’ਤੇ ਜਾ ਕੇ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਦੇ ਹਨ।

ਇਹ ਵੀ ਪੜ੍ਹੋ : ਰਾਜਸੀ ਆਗੂਆਂ ਤੇ ਅਧਿਕਾਰੀਆਂ ਦੇ ਸੁਰੱਖਿਆ ਅਮਲੇ ਦੀ ਸਮੀਖਿਆ ਕਰਨ ਮੁੱਖ ਮੰਤਰੀ : ਅਮਨ ਅਰੋੜਾ

ਯੂ.ਪੀ.ਐੱਸ.ਸੀ. ਨੇ ਜਨਵਰੀ 2021 ’ਚ ਹੋਈ ਲਿਖਤੀ ਮੁੱਖ ਪ੍ਰੀਖਿਆ ਅਤੇ ਅਗਸਤ ਤੇ ਸਤੰਬਰ 2021 ਦਰਮਿਆਨ ਹੋਈ ਪਰਸਨੈਲਿਟੀ ਪ੍ਰੀਖਿਆ ਦੇ ਅਧਾਰ ’ਤੇ ਫਾਈਨਲ ਨਤੀਜਾ ਜਾਰੀ ਕੀਤਾ ਹੈ। ਜਨਰਲ ਸ਼੍ਰੇਣੀ ਦੇ 263, ਆਰਥਿਕ ਤੌਰ ’ਤੇ ਪੱਛੜੀਆਂ ਸ਼੍ਰੇਣੀਆਂ ਦੇ 86, ਹੋਰ ਪੱਛੜੀਆਂ ਸ਼੍ਰੇਣੀਆਂ ਦੇ 229, ਅਨੁਸੂਚਿਤ ਜਾਤੀਆਂ ਦੇ 122, ਅਨੁਸੂਚਿਤ ਜਨਜਾਤੀਆਂ ਦੇ 61 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜਿਸ ਤੋਂ ਬਾਅਦ ਕੁੱਲ 761 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਇਲਾਵਾ 150 ਉਮੀਦਵਾਰਾਂ ਨੂੰ ਰਿਜ਼ਰਵ ਰੱਖਿਆ ਗਿਆ ਹੈ।

PunjabKesari

ਤਿੰਨ ਪੜਾਵਾਂ ’ਚ ਹੁੰਦੀਆਂ ਹਨ ਪ੍ਰੀਖਿਆਵਾਂ
ਸਿਵਲ ਸਰਵਿਸਿਜ਼ ਪ੍ਰੀਖਿਆਵਾਂ ਦਾ ਆਯੋਜਨ ਹਰ ਸਾਲ ਯੂ. ਪੀ. ਐੱਸ. ਸੀ. ਤਿੰਨ ਪੜਾਵਾਂ ’ਚ ਕਰਦਾ ਹੈ, ਜਿਸ ’ਚ ਮੁੱਢਲੀ ਪ੍ਰੀਖਿਆ, ਮੁੱਖ ਪ੍ਰੀਖਿਆ ਅਤੇ ਇੰਟਰਵਿਊ ਸ਼ਾਮਲ ਹਨ। ਇਨ੍ਹਾਂ ਪ੍ਰੀਖਿਆਵਾਂ ਰਾਹੀਂ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.), ਭਾਰਤੀ ਵਿਦੇਸ਼ ਸੇਵਾ (ਆਈ.ਐੱਫ. ਐੱਸ.) ਅਤੇ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਸਮੇਤ ਕਈ ਹੋਰ ਸੇਵਾਵਾਂ ਲਈ ਉਮੀਦਵਾਰਾਂ ਦੀ ਚੋਣ ਹੁੰਦੀ ਹੈ।

ਇਥੇ ਵੇਖੋ ਟਾਪ-10 ਦੀ ਸੂਚੀ

ਸ਼ੁਭਮ ਕੁਮਾਰ
ਜਾਗ੍ਰਿਤੀ ਅਵਸਥੀ
ਅੰਕਿਤਾ ਜੈਨ
ਯਸ਼ ਜਾਲੁਕਾ
ਮਮਤਾ ਯਾਦਵ
ਮੀਰਾ ਕੇ
ਪ੍ਰਵੀਨ ਕੁਮਾਰ
ਜੀਵਾਨੀ ਕਾਰਤਿਕ ਨਾਗਜੀਭਾਈ
ਅਪਲਾ ਮਿਸ਼ਰਾ
ਸੱਤਿਅਮ ਗਾਂਧੀ

UPSC ਸਿਵਲ ਸੇਵਾਵਾਂ ਦਾ ਨਤੀਜਾ 2021 : ਇਨ੍ਹਾਂ ਸਟੈੱਪਸ ਨਾਲ ਚੈੱਕ ਕਰੋ ਨਤੀਜਾ

ਆਫੀਸ਼ੀਅਲ ਵੈੱਬਸਾਈਟ upsc.gov.in ’ਤੇ ਜਾਓ।
ਵੈੱਬਸਾਈਟ ’ਤੇ ਦਿੱਤੇ ਗਏ ਨਤੀਜਿਆਂ ਦੇ ਲਿੰਕ ’ਤੇ ਕਲਿੱਕ ਕਰੋ।
ਹੁਣ ਤੁਹਾਡੀ ਸਕ੍ਰੀਨ ’ਤੇ ਇਕ PDF ਦਿਖਾਈ ਦੇਵੇਗੀ।
ਇਸ ’ਚ ਆਪਣਾ ਰੋਲ ਨੰਬਰ ਤੇ ਨਾਂ ਖੋਜੋ।
ਜੇ ਤੁਹਾਡਾ ਰੋਲ ਨੰਬਰ ਅਤੇ ਨਾਂ ਇਸ ’ਚ ਹੈ, ਤਾਂ ਤੁਸੀਂ ਪਾਸ ਹੋ ਗਏ ਹੋ।
ਤੁਸੀਂ ਇਸ ਪੀ.ਡੀ.ਐੱਫ. ਫਾਈਲ ਨੂੰ ਡਾਊਨਲੋਡ ਕਰ ਸਕਦੇ ਹੋ।
ਡਾਇਰੈਕਟ ਲਿੰਕ ’ਤੇ ਕਲਿੱਕ ਕਰਕੇ ਨਤੀਜਾ ਵੇਖੋ


Manoj

Content Editor

Related News