ਆਸਾਮ ''ਚ ਇੰਟਰਨੈੱਟ ਬਹਾਲ, CM ਸੋਨੋਵਾਲ ਬੋਲੇ- ''ਕੁਝ ਲੋਕ ਫੈਲਾ ਰਹੇ ਹਨ ਅਫਵਾਹ''

Friday, Dec 20, 2019 - 10:46 AM (IST)

ਆਸਾਮ ''ਚ ਇੰਟਰਨੈੱਟ ਬਹਾਲ, CM ਸੋਨੋਵਾਲ ਬੋਲੇ- ''ਕੁਝ ਲੋਕ ਫੈਲਾ ਰਹੇ ਹਨ ਅਫਵਾਹ''

ਗੁਹਾਟੀ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਦੇਸ਼ ਭਰ 'ਚ ਪ੍ਰਦਰਸ਼ਨ ਹੋ ਰਿਹਾ ਹੈ। ਉੱਥੇ ਹੀ ਨਾਰਥ ਈਸਟ (ਉੱਤਰ-ਪੂਰਬ) 'ਚ ਵੀ ਇਸ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਹਾਲਾਂਕਿ ਹੁਣ ਆਸਾਮ 'ਚ ਪ੍ਰਦਰਸ਼ਨ ਘੱਟ ਰਿਹਾ ਹੈ, ਜਿਸ ਕਾਰਨ ਆਸਾਮ 'ਚ ਇੰਟਰਨੈੱਟ ਸੇਵਾ ਨੂੰ ਬਹਾਲ ਕਰ ਦਿੱਤਾ ਗਿਆ ਹੈ। ਆਸਾਮ 'ਚ ਇੰਟਰਨੈੱਟ ਸੇਵਾ ਨੂੰ ਫਿਰ ਤੋਂ ਚਾਲੂ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਕੁਝ ਲੋਕ ਗਲਤ ਸੂਚਨਾ ਅਤੇ ਫਰਜ਼ੀ ਖਬਰਾਂ ਫੈਲਾ ਰਹੇ ਹਨ। ਇਹ ਲੋਕ ਸਮਾਜ ਦੇ ਦੁਸ਼ਮਣ ਹਨ। ਉਨ੍ਹਾਂ ਨੇ ਕਿਹਾ ਕਿ ਅਸਮੀਆ ਭਾਸ਼ਾ ਨੂੰ ਹਮੇਸ਼ਾ ਲਈ ਰਾਜ ਭਾਸ਼ਾ ਦੇ ਰੂਪ 'ਚ ਸੁਰੱਖਿਅਤ ਕੀਤੀ ਜਾਵੇਗੀ ਅਤੇ ਸਰਕਾਰ ਇਸ ਨੂੰ ਕਰੇਗੀ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਆਸਾਮ ਦਾ ਸਨਮਾਨ ਪ੍ਰਭਾਵਿਤ ਨਹੀਂ ਹੋਵੇਗਾ। ਅਸੀਂ ਲੋਕਾਂ ਦੇ ਸਮਰਥਨ 'ਚ ਹਮੇਸ਼ਾ ਰਹਾਂਗੇ ਅਤੇ ਰਾਜ 'ਚ ਸ਼ਾਂਤੀ ਨਾਲ ਅੱਗੇ ਵਧਾਂਗੇ।

ਹਿੰਸਕ ਪ੍ਰਦਰਸ਼ਨ ਕਾਰਨ ਬੰਦ ਕੀਤਾ ਗਿਆ ਸੀ ਇੰਟਰਨੈੱਟ
ਆਸਾਮ ਦੇ ਲੋਕਾਂ 'ਚ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ.ਆਰ.ਸੀ. ਨੂੰ ਲੈ ਕੇ ਗੁੱਸਾ ਦੇਖਿਆ ਜਾ ਰਿਹਾ ਹੈ। ਆਸਾਮ ਦੇ ਕਈ ਲੋਕ ਐੱਨ.ਆਰ.ਸੀ. ਦੀ ਮਾਰ ਪਹਿਲਾਂ ਹੀ ਝੱਲ ਚੁਕੇ ਹਨ। ਇਸ ਤੋਂ ਬਾਅਦ ਹੁਣ ਨਾਗਰਿਕਤਾ ਸੋਧ ਕਾਨੂੰਨ 'ਤੇ ਲੋਕਾਂ ਦਾ ਗੁੱਸਾ ਨਿਕਲ ਰਿਹਾ ਹੈ। ਪਿਛਲੇ ਦਿਨੀਂ ਆਸਾਮ 'ਚ ਕਈ ਹਿੱਸਿਆਂ 'ਚ ਹਿੰਸਕ ਪ੍ਰਦਰਸ਼ਨ ਦੇਖਿਆ ਗਿਆ ਸੀ। ਜਿਸ ਕਾਰਨ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ।

ਪ੍ਰਦਰਸ਼ਨ ਕਾਰਨ ਸਰਕਾਰ ਨੂੰ ਹੋਇਆ 400 ਕਰੋੜ ਦਾ ਘਾਟਾ
ਆਸਾਮ ਸੈਰ-ਸਪਾਟਾ ਵਿਭਾਗ ਅਨੁਸਾਰ ਵਿਰੋਧ ਪ੍ਰਦਰਸ਼ਨ ਕਾਰਨ ਸਰਕਾਰ ਨੂੰ 400 ਕਰੋੜ ਦਾ ਘਾਟਾ ਹੋਇਆ ਹੈ। ਨਾਗਰਿਕਤਾ ਕਾਨੂੰਨ ਨੂੰ ਲੈ ਕੇ ਜਦੋਂ ਤੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਹੈ, ਉਦੋਂ ਤੋਂ ਰਾਸ਼ਟਰੀ ਅਤੇ ਕੌਮਾਂਤਰੀ ਸੈਲਾਨੀਆਂ ਨੇ ਇੱਥੇ ਆਉਣਾ ਬੰਦ ਕਰ ਦਿੱਤਾ ਹੈ। ਜਿਨ੍ਹਾਂ ਦੇ ਪਹਿਲਾਂ ਤੋਂ ਆਉਣ ਦੀ ਯੋਜਨਾ ਸੀ, ਉਨ੍ਹਾਂ ਨੇ ਆਪਣੀ ਯੋਜਨਾ ਬਦਲ ਦਿੱਤੀ।


author

DIsha

Content Editor

Related News