ਦਿੱਲੀ ਦੇ IGI ਏਅਰਪੋਰਟ ’ਤੇ CISF ਜਵਾਨ ਨੇ ਖ਼ੁਦ ਨੂੰ ਮਾਰੀ ਗੋਲ਼ੀ, ਮੌਤ

Tuesday, Jan 10, 2023 - 10:58 PM (IST)

ਦਿੱਲੀ ਦੇ IGI ਏਅਰਪੋਰਟ ’ਤੇ CISF ਜਵਾਨ ਨੇ ਖ਼ੁਦ ਨੂੰ ਮਾਰੀ ਗੋਲ਼ੀ, ਮੌਤ

ਨੈਸ਼ਨਲ ਡੈਸਕ : ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ. ਜੀ. ਆਈ.) ਏਅਰਪੋਰਟ ’ਤੇ ਮੰਗਲਵਾਰ ਨੂੰ  ਸੀ.ਆਈ.ਐੱਸ.ਐੱਫ. ਦੇ ਇਕ ਜਵਾਨ ਨੇ ਆਪਣੇ ਸਰਵਿਸ ਹਥਿਆਰ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸਿਪਾਹੀ ਰੈਂਕ ਦੇ ਜਵਾਨ ਦੀ ਪਛਾਣ ਜਤਿੰਦਰ ਕੁਮਾਰ ਵਜੋਂ ਹੋਈ ਹੈ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਵਾਨ ਨੇ ਆਈ.ਜੀ.ਆਈ. ਏਅਰਪੋਰਟ ਦੇ ਟਰਮੀਨਲ 3 ਦੇ ਬਾਥਰੂਮ ’ਚ ਦੁਪਹਿਰ ਤਕਰੀਬਨ 3.45 ਵਜੇ 9 ਐੱਮ.ਐੱਮ. ਦੀ ਪਿਸਤੌਲ ਨਾਲ ਖ਼ੁਦ ਨੂੰ ਗੋਲ਼ੀ ਮਾਰ ਲਈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ, ਜਦਕਿ ਸੀ.ਆਈ.ਐੱਸ.ਐੱਫ. ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਰਾਹੁਲ ਗਾਂਧੀ ਪਹੁੰਚੇ ਫਤਿਹਗੜ੍ਹ ਸਾਹਿਬ, ਭਲਕੇ ਹੋਵੇਗੀ ਯਾਤਰਾ ਆਰੰਭ

ਅਕਸਰ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਜਦੋਂ ਡਿਊਟੀ ’ਤੇ ਤਾਇਨਾਤ ਜਵਾਨ ਆਪਣੇ ਆਪ ਨੂੰ ਗੋਲ਼ੀ ਮਾਰ ਲੈਂਦਾ ਹੈ। ਨਵੰਬਰ ’ਚ ਦੱਖਣੀ ਮੁੰਬਈ ਦੇ ਕੋਲਾਬਾ ਦੇ ਨੇਵੀ ਨਗਰ ਖੇਤਰ ’ਚ ਇੱਕ 25 ਸਾਲਾ ਭਾਰਤੀ ਜਲ ਸੈਨਾ ਦੇ ਜਵਾਨ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਲਈ ਸੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਭਾਰਤ ਦੇ ਬੀੜੀ ਮਜ਼ਦੂਰ ਨੇ ਸਖ਼ਤ ਮਿਹਨਤ ਨਾਲ ਬਦਲੀਆਂ ਕਿਸਮਤ ਦੀਆਂ ਲਕੀਰਾਂ, ਅਮਰੀਕਾ ’ਚ ਜਾ ਕੇ ਬਣਿਆ ਜੱਜ

 

 


author

Manoj

Content Editor

Related News