CISF ਮਹਿਲਾ ਬਟਾਲੀਅਨ ਹਵਾਈ ਅੱਡਿਆਂ, ਮੈਟਰੋ ਅਤੇ VIP ਨੂੰ ਸੁਰੱਖਿਆ ਕਰੇਗੀ ਪ੍ਰਦਾਨ
Wednesday, Nov 13, 2024 - 06:44 PM (IST)
ਨਵੀਂ ਦਿੱਲੀ (ਏਜੰਸੀ)– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਦੀ ਛੇਤੀ ਹੀ ਗਠਿਤ ਹੋਣ ਵਾਲੀ ਮਹਿਲਾ ਬਟਾਲੀਅਨ ਹਵਾਈ ਅੱਡਿਆਂ ਅਤੇ ਮੈਟਰੋ ਰੇਲ ਵਰਗੇ ਦੇਸ਼ ਦੇ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੇਗੀ ਅਤੇ ਕਮਾਂਡੋ ਦੇ ਰੂਪ ’ਚ ਅਤਿ-ਵਿਸ਼ੇਸ਼ ਵਿਅਕਤੀਆਂ (ਵੀ. ਆਈ. ਪੀ.) ਨੂੰ ਸੁਰੱਖਿਆ ਮੁਹੱਈਆ ਕਰੇਗੀ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਕਾਸ਼ ਪਟੇਲ ਨਹੀਂ ਡੋਨਾਲਡ ਟਰੰਪ ਨੇ ਇਸ ਵਿਅਕਤੀ ਨੂੰ CIA ਡਾਇਰੈਕਟਰ ਕੀਤਾ ਨਿਯੁਕਤ
ਕੇਂਦਰ ਸਰਕਾਰ ਨੇ ਅਤਿ-ਵਿਸ਼ੇਸ਼ ਵਿਅਕਤੀਆਂ, ਹਵਾਈ ਅੱਡਿਆਂ ਅਤੇ ਹੋਰ ਮਹੱਤਵਪੂਰਨ ਅਦਾਰਿਆਂ 'ਤੇ ਫੋਰਸ ਦੀ ਵਧਦੀ ਤਾਇਨਾਤੀ ਨੂੰ ਧਿਆਨ ’ਚ ਰੱਖਦੇ ਹੋਏ ਸੀ. ਆਈ. ਐੱਸ. ਐੱਫ. ’ਚ 1,000 ਤੋਂ ਵੱਧ ਕਰਮਚਾਰੀਆਂ ਵਾਲੀ ਪਹਿਲੀ ਪੂਰਨ ਮਹਿਲਾ ਬਟਾਲੀਅਨ ਨੂੰ ਸੋਮਵਾਰ ਨੂੰ ਮਨਜ਼ੂਰੀ ਦਿੱਤੀ ਸੀ। ਸ਼ਾਹ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ, ‘‘ਰਾਸ਼ਟਰ ਨਿਰਮਾਣ ਦੇ ਹਰ ਖੇਤਰ ’ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਦੇ ਮੋਦੀ ਜੀ ਦੇ ਨਜ਼ਰੀਏ ਨੂੰ ਸਾਕਾਰ ਕਰਨ ਦੀ ਦਿਸ਼ਾ ’ਚ ਇਕ ਮਜ਼ਬੂਤ ਕਦਮ ਚੁੱਕਦੇ ਹੋਏ ਮੋਦੀ ਸਰਕਾਰ ਨੇ ਸੀ. ਆਈ. ਐੱਸ. ਐੱਫ. ਦੀ ਪਹਿਲੀ ਪੂਰਨ ਮਹਿਲਾ ਬਟਾਲੀਅਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ।’’
ਇਹ ਵੀ ਪੜ੍ਹੋ: ਦੋ ਹਫਤਿਆਂ 'ਚ 5 ਲੱਖ ਬਜ਼ੁਰਗਾਂ ਨੇ ਆਯੁਸ਼ਮਾਨ ਕਾਰਡ ਲਈ ਦਿੱਤੀ ਅਰਜ਼ੀ, ਇੰਝ ਕਰੋ ਅਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8