ਥੀਏਟਰ ਮਾਲਕ ਨੂੰ ਨਿਯਮ ਅਤੇ ਸ਼ਰਤਾਂ ਤੈਅ ਕਰਨ ਦਾ ਅਧਿਕਾਰ, ਗਾਹਕ ਚਾਹੁਣ ਤਾਂ ਨਾ ਖਰੀਦਣ : ਸੁਪਰੀਮ ਕੋਰਟ

01/04/2023 10:06:28 AM

ਨਵੀਂ ਦਿੱਲੀ (ਵਾਰਤਾ)- ਸਿਨੇਮਾਘਰਾਂ ਦੇ ਮਾਲਕਾਂ ਨੂੰ ਹਾਲ ਅੰਦਰ ਖਾਣ-ਪੀਣ ਦੀਆਂ ਵਸਤਾਂ (ਪੌਪਕੋਰਨ-ਸਮੋਸੇ) ਦੀ ਵਿਕਰੀ ਲਈ ਨਿਯਮ ਤੈਅ ਕਰਨ ਦਾ ਪੂਰਾ ਅਧਿਕਾਰ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਇਕ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਹ ਗੱਲ ਕਹੀ। ਸੁਪਰੀਮ ਕੋਰਟ ਨੇ ਕਿਹਾ ਕਿ ਫਿਲਮ ਵੇਖਣ ਲਈ ਆਉਣ ਵਾਲਿਆਂ ਕੋਲ ਇਹ ਚੀਜ਼ਾਂ ਨਾ ਖਰੀਦਣ ਦਾ ਬਦਲ ਹੈ। ਅਦਾਲਤ ਨੇ ਇਹ ਵੀ ਦੁਹਰਾਇਆ ਕਿ ਸਿਨੇਮਾਘਰਾਂ ਨੂੰ ਬਿਨਾਂ ਕਿਸੇ ਖਰਚੇ ਤੋਂ ਪੀਣ ਵਾਲਾ ਪਾਣੀ ਮੁਹੱਈਆ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਪੀ.ਐੱਸ. ਨਰਸਿਮ੍ਹਾ ਦੇ ਬੈਂਚ ਨੇ ਪਟੀਸ਼ਨ ’ਤੇ ਸੁਣਵਾਈ ਕੀਤੀ। ਬੈਂਚ ਨੇ ਕਿਹਾ ਕਿ ਸਿਨੇਮਾ ਹਾਲ ਨਿੱਜੀ ਜਾਇਦਾਦ ਹੈ। ਉਸ ਦਾ ਮਾਲਿਕ ਅਜਿਹੇ ਨਿਯਮ ਅਤੇ ਸ਼ਰਤਾਂ ਲਾ ਸਕਦਾ ਹੈ। ਜੇ ਕੋਈ ਦਰਸ਼ਕ ਸਿਨੇਮਾ ਹਾਲ ਵਿੱਚ ਦਾਖ਼ਲ ਹੁੰਦਾ ਹੈ ਤਾਂ ਉਸ ਨੂੰ ਸਿਨੇਮਾ ਦੇ ਮਾਲਕ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਮਲਟੀਪਲੈਕਸਾਂ ਵਿੱਚ ਖਾਣਾ ਵੇਚਣਾ ਇੱਕ ਵਪਾਰਕ ਮਾਮਲਾ ਹੈ। ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਹਾਈ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਲੋਕਾਂ ਨੂੰ ਮਲਟੀਪਲੈਕਸਾਂ ਅਤੇ ਸਿਨੇਮਾਘਰਾਂ 'ਚ ਆਪਣਾ ਖਾਣ-ਪੀਣ ਦਾ ਸਮਾਨ ਲਿਜਾਣ ਦੀ ਇਜਾਜ਼ਤ ਦਿੱਤੀ ਗਈ ਸੀ।


DIsha

Content Editor

Related News