ਲੰਬੀ ਉਡੀਕ ਮਗਰੋਂ ਇਸ ਦਿਨ ਖੁੱਲ੍ਹਣ ਜਾ ਰਹੇ ਨੇ ''ਸਿਨੇਮਾ ਹਾਲ'', ਮੂਵੀ ਦੇਖਣ ਲਈ ਹੋ ਜਾਓ ਤਿਆਰ

Tuesday, Oct 06, 2020 - 01:44 PM (IST)

ਨਵੀਂ ਦਿੱਲੀ— ਦੇਸ਼ ਭਰ ਵਿਚ ਫੈਲੀ ਮਹਾਮਾਰੀ ਦੀ ਵਜ੍ਹਾ ਤੋਂ ਬੰਦ ਚੱਲ ਰਹੇ ਸਿਨੇਮਾ ਹਾਲ ਅਤੇ ਮਲਟੀਪਲੈਕਸ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ ਅਨਲੌਕ-5 ਦੇ ਦਿਸ਼ਾ-ਨਿਰਦੇਸ਼ ਮੁਤਾਬਕ ਦੇਸ਼ ਵਿਚ 15 ਅਕਤੂਬਰ 2020 ਤੋਂ ਸਾਰੇ ਸਿਨੇਮਾ ਹਾਲ, ਮਲਟੀਪਲੈਕਸ ਅਤੇ ਥੀਏਟਰ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਸਾਰੇ ਦਿਸ਼ਾ-ਨਿਰਦੇਸ਼ ਤਹਿਤ ਖੋਲ੍ਹੇ ਜਾਣਗੇ। ਨਾਲ ਹੀ ਇਸ ਵਿਚ 50 ਤੋਂ ਵਧੇਰੇ ਲੋਕਾਂ ਨੂੰ ਇਕੱਠੇ ਸ਼ਾਮਲ ਨਹੀਂ ਹੋ ਦਿੱਤਾ ਜਾਵੇਗਾ।

PunjabKesari
ਦੱਸ ਦੇਈਏ ਕਿ ਕੋਰੋਨਾ ਆਫ਼ਤ ਦਰਮਿਆਨ ਹੌਲੀ-ਹੌਲੀ ਹਟਾਈਆਂ ਜਾ ਰਹੀਆਂ ਪਾਬੰਦੀਆਂ ਤਹਿਤ ਸਰਕਾਰ ਨੇ ਹਾਲ ਹੀ 'ਚ ਅਨਲੌਕ-5 ਦਾ ਐਲਾਨ ਕੀਤਾ। ਅਨਲੌਕ-5 ਵਿਚ ਸਭ ਤੋਂ ਜ਼ਿਆਦਾ ਰਾਹਤ ਮਲਟੀਪਲੈਕਸ ਅਤੇ ਸਿਨੇਮਾ ਹਾਲ ਮਾਲਕਾਂ ਨੂੰ ਦਿੱਤੀ ਗਈ ਹੈ। 15 ਅਕਤੂਬਰ ਤੋਂ 50 ਫੀਸਦੀ ਸਮਰੱਥਾ ਨਾਲ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਬਾਬਤ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਸਿਹਤ ਮੰਤਰਾਲਾ ਦੀ ਸਲਾਹ ਨਾਲ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਇਕ ਮਾਨਕ ਸੰਚਾਲਨ ਪ੍ਰਕਿਰਿਆ ਐਲਾਨ ਕੀਤੀ ਹੈ, ਜਿਸ ਦੇ ਤਹਿਤ ਸਿਨੇਮਾ ਹਾਲ 'ਚ 50 ਫੀਸਦੀ ਲੋਕਾਂ ਨੂੰ ਹੀ ਬੈਠਣ ਦੀ ਆਗਿਆ ਹੋਵੇਗੀ।  
PunjabKesari

ਇਹ ਨੇ ਸਿਨੇਮਾ ਹਾਲ ਲਈ ਦਿਸ਼ਾ-ਨਿਰਦੇਸ਼—
— ਹਾਲ 'ਚ ਸਿਰਫ 50 ਫੀਸਦੀ ਸੀਟਾਂ ਦਾ ਹੀ ਇਸਤੇਮਾਲ ਹੋਵੇਗਾ।
— ਇਕ ਸੀਟ ਛੱਡ ਕੇ ਦੂਜੀ ਸੀਟ 'ਤੇ ਬੈਠਣਾ ਹੋਵੇਗਾ। ਯਾਨੀ ਕਿ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੋਵੇਗੀ।
— ਸਿਨੇਮਾ ਹਾਲ ਦੇ ਅੰਦਰ ਵੀ ਚਿਹਰੇ 'ਤੇ ਮਾਸਕ ਲਾਉਣਾ ਲਾਜ਼ਮੀ ਹੈ।
— ਟਿਕਟਾਂ ਆਨਲਾਈਨ ਬੁੱਕ ਕੀਤੀਆਂ ਜਾਣਗੀਆਂ।
— ਕੋਰੋਨਾ 'ਤੇ ਇਕ ਮਿੰਟ ਦੀ ਛੋਟੀ ਫ਼ਿਲਮ ਨੂੰ ਮੂਵੀ ਸ਼ੁਰੂ ਹੋਣ ਤੋਂ ਪਹਿਲਾਂ ਦਿਖਾਇਆ ਜਾਵੇਗਾ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਿਨੇਮਾ ਹਾਲ, ਮਲਟੀਪਲੈਕਸ ਬੰਦ ਕਰ ਦਿੱਤੇ ਗਏ ਸਨ। ਤਕਰੀਬਨ 6 ਮਹੀਨੇ ਬਾਅਦ ਲੋਕਾਂ ਦੇ ਮਨੋਰੰਜਨ ਲਈ ਸਿਨੇਮਾ ਹਾਲ ਖੁੱਲ੍ਹਣ ਜਾ ਰਹੇ ਹਨ ਅਤੇ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਮਾਜਿਕ ਦੂਰੀ ਬਣਾ ਕੇ ਰੱਖੀਏ ਤਾਂ ਕਿ ਕੋਰੋਨਾ ਤੋਂ ਬਚਾਅ ਰਹੇ।


Tanu

Content Editor

Related News