ਮੋਬਾਈਲ ਫ਼ੋਨ ਯੂਜ਼ਰਸ ਲਈ Good News ! MP ਰਾਘਵ ਚੱਢਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
Sunday, Sep 27, 2026 - 12:57 PM (IST)
ਨਵੀਂ ਦਿੱਲੀ- ਭਾਰਤ 'ਚ ਪ੍ਰੀਪੇਡ ਮੋਬਾਈਲ ਯੂਜ਼ਰਸ ਲਈ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੇ 'ਐਕਸ' 'ਤੇ ਪੋਸਟ ਕਰ ਕੇ 30 ਦਿਨਾਂ ਦੇ ਰੀਚਾਰਜ ਪਲਾਨ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ 'ਐਕਸ' 'ਤੇ ਪੋਸਟ ਕਰ ਕਿਹਾ,''ਸਰਕਾਰ ਨੇ ਹਾਲ ਹੀ 'ਚ 'ਟੈਲੀਕਾਮ ਕੰਜਿਊਮਰ ਪ੍ਰੋਟੈਕਸ਼ਨ (13ਵਾਂ ਸੋਧ) ਰੈਗੂਲੇਸ਼ਨਜ਼ 2026' ਪੇਸ਼ ਕੀਤੇ ਹਨ, ਜਿਸ ਨਾਲ ਗਾਹਕਾਂ ਨੂੰ ਇਹ ਸਹੂਲਤਾਂ ਮਿਲਣਗੀਆਂ।
- 30 ਦਿਨਾਂ ਦੇ ਰੀਚਾਰਜ ਪਲਾਨ, ਜਿਸ ਨਾਲ ਸਾਲ 'ਚ 13 ਵਾਰ ਰੀਚਾਰਜ ਕਰਵਾਉਣ ਦੀ ਜ਼ਰੂਰਤ ਘੱਟ ਕੇ 12 ਵਾਰ ਰਹਿ ਜਾਵੇਗੀ।
- ਸਿਰਫ਼ ਵੌਇਸ ਅਤੇ ਐੱਸਐੱਮਐੱਸ ਵਾਲੇ ਪਲਾਨ, ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਡਾਟਾ ਦੀ ਲੋੜ ਨਹੀਂ ਹੈ।
- ਘੱਟ ਬਜਟ ਵਾਲੇ ਗਾਹਕਾਂ ਲਈ ਜ਼ਿਆਦਾ ਸਹੀ ਵਿਕਲਪ, ਜਿਨ੍ਹਾਂ ਨੂੰ ਮੁੱਖ ਰੂਪ ਨਾਲ ਬੇਸਿਕ ਵੌਇਸ ਕਾਲ ਦੀ ਲੋੜ ਹੁੰਦੀ ਹੈ।

ਉਨ੍ਹਾਂ ਕਿਹਾ,''ਤੁਹਾਡੇ 'ਚੋਂ ਕਈ ਲੋਕਾਂ ਨੇ ਸੀਮਿਤ ਅਤੇ ਘੱਟ ਲਚੀਲੇ ਰੀਚਾਰਜ ਵਿਕਲਪਾਂ ਬਾਰੇ ਆਪਣੀਆਂ ਚਿੰਤਾਵਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਸਨ। ਮੈਂ 11 ਮਾਰਚ ਨੂੰ ਸੰਸਦ 'ਚ ਇਹ ਮੁੱਦਾ ਚੁੱਕਿਆ ਸੀ ਅਤੇ ਗਾਹਕਾਂ ਲਈ ਜ਼ਿਆਦਾ ਵਿਕਲਪ ਅਤੇ ਸਸਤੇ ਪਲਾਨ ਦੀ ਮੰਗ ਕੀਤੀ ਸੀ। ਗਾਹਕਾਂ ਦੀ ਬਿਹਤਰ ਪਸੰਦ ਅਤੇ ਸਹੂਲਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਚਿੰਤਾਵਾਂ ਦਾ ਹੱਲ ਕਰਨ ਲਈ ਮੈਂ ਭਾਰਤ ਸਰਕਾਰ ਅਤੇ ਟ੍ਰਾਈ ਦਾ ਧੰਨਵਾਦੀ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
