ਚੀਨੀ ਵਾਇਰਸ ਦਾ ਭਾਰਤ ''ਚ ਤੀਜਾ ਮਾਮਲਾ, 2 ਮਹੀਨੇ ਦਾ ਬੱਚਾ ਨਿਕਲਿਆ ਪਾਜ਼ੇਵਿਟ

Monday, Jan 06, 2025 - 01:59 PM (IST)

ਚੀਨੀ ਵਾਇਰਸ ਦਾ ਭਾਰਤ ''ਚ ਤੀਜਾ ਮਾਮਲਾ, 2 ਮਹੀਨੇ ਦਾ ਬੱਚਾ ਨਿਕਲਿਆ ਪਾਜ਼ੇਵਿਟ

ਗੁਜਰਾਤ- ਚੀਨ 'ਚ ਫੈਲੇ ਕੋਰੋਨਾ ਵਰਗੇ ਵਾਇਰਸ HMPV ਦਾ ਭਾਰਤ 'ਚ ਤੀਜਾ ਮਾਮਲਾ ਮਿਲ ਗਿਆ ਹੈ। ਗੁਜਰਾਤ ਦੇ ਅਹਿਮਦਾਬਾਦ 'ਚ 2 ਮਹੀਨੇ ਦਾ ਬੱਚਾ ਹਿਊਮਨ ਮੈਟਾਪਨੀਓਮੋਵਾਇਰਸ (HMPV) ਨਾਲ ਇਨਫੈਕਟਿਡ ਪਾਇਆ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਕਰਨਾਟਕ 'ਚ 3 ਮਹੀਨੇ ਦੀ ਬੱਚੀ ਅਤੇ 8 ਮਹੀਨੇ ਦੇ ਬੱਚੀ 'ਚ ਇਹੀ ਵਾਇਰਸ ਮਿਲਿਆ ਸੀ। ਕਰਨਾਟਕ ਦੇ ਦੋਵੇਂ ਮਾਮਲਿਆਂ ਬਾਰੇ ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਬੱਚੇ ਰੂਟੀਨ ਜਾਂਚ ਲਈ ਹਸਪਤਾਲ ਪਹੁੰਚੇ ਸਨ। ਟੈਸਟ ਕਰਵਾਉਣ 'ਤੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ। ਹਾਲਾਂਕਿ ਕਰਨਾਟਕ ਦੇ ਸਿਹਤ ਵਿਭਾਗ ਨੇ ਸਾਫ਼ ਕੀਤਾ ਕਿ ਬੱਚਿਆਂ ਦੇ ਸੈਂਪਲ ਨਿੱਜੀ ਹਸਪਤਾਲ 'ਚ ਜਾਂਚੇ ਗਏ ਅਤੇ ਉਨ੍ਹਾਂ ਨੇ ਸਰਕਾਰੀ ਲੈਬ 'ਚ ਜਾਂਚ ਨਹੀਂ ਕਰਵਾਈ। 

ਇਹ ਵੀ ਪੜ੍ਹੋ : ਭਾਰਤ 'ਚ HMPV ਵਾਇਰਸ ਤੋਂ 2 ਬੱਚੇ ਸੰਕਰਮਿਤ, ਕੇਂਦਰੀ ਸਿਹਤ ਮੰਤਰਾਲਾ ਦੀ ਵੱਡੀ ਅਪਡੇਟ

ਉੱਥੇ ਹੀ ਗੁਜਾਰਤ ਦੇ ਓਰੇਂਜ ਹਸਪਤਾਲ ਦੇ ਡਾ. ਨੀਰਵ ਪਟੇਲ ਨੇ ਕਿਹਾ,''ਅਹਿਮਦਾਬਾਦ 'ਚ 2 ਮਹੀਨੇ ਦੇ ਬੱਚੇ ਦੀ ਸਿਹਤ ਖ਼ਰਾਬ ਹੋਣ 'ਤੇ 15 ਦਿਨ ਪਹਿਲੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਬੱਚੇ ਨੂੰ ਸਰਦੀ ਅਤੇ ਤੇਜ਼ ਬੁਖਾਰ ਸੀ। ਸ਼ੁਰੂਆਤ 'ਚ ਉਸ ਨੂੰ 5 ਦਿਨਾਂ ਤੱਕ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ ਸੀ। ਇਸ ਤੋਂ ਬਾਅਦ ਹੋਈਆਂ ਕਈ ਜਾਂਚਾਂ 'ਚ ਬੱਚੇ ਦੇ ਵਾਇਰਸ ਨਾਲ ਪੀੜਤ ਹੋਣ ਦੀ ਗੱਲ ਸਾਹਮਣੇ ਆਈ। HMPV ਵਾਇਰਸ ਨਾਲ ਪੀੜਤ ਹੋਣ 'ਤੇ ਮਰੀਜ਼ਾਂ 'ਚ ਸਰਦੀ ਅਤੇ ਕੋਵਿਡ-19 ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਦਾ ਸਭ ਤੋਂ ਜ਼ਿਆਦਾ ਅਸਰ ਛੋਟੇ ਬੱਚਿਆਂ 'ਤੇ ਦੇਖਿਆ ਜਾ ਰਿਹਾ ਹੈ। ਇਨ੍ਹਾਂ 'ਚ 2 ਸਾਲ ਤੋਂ ਘੱਟ ਉਮਰ ਦੇ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News