ਸਰਹੱਦ ''ਤੇ ਨਹੀਂ ਚੱਲੀ ਗੋਲੀ, ਮੇਖ ਵਾਲੇ ਡੰਡਿਆਂ ਨਾਲ ਕੀਤਾ ਚੀਨੀ ਫ਼ੌਜੀਆਂ ਨੇ ਹਮਲਾ
Tuesday, Jun 16, 2020 - 07:25 PM (IST)
ਨਵੀਂ ਦਿੱਲੀ - ਭਾਰਤ ਅਤੇ ਚੀਨ ਵਿਚਾਲੇ ਲੱਦਾਖ ਬਾਰਡਰ 'ਤੇ ਗਲਵਾਨ ਘਾਟੀ ਕੋਲ ਹਾਲਾਤ ਗੰਭੀਰ ਹੋ ਗਏ ਹਨ। ਸੋਮਵਾਰ ਰਾਤ ਨੂੰ ਇੱਥੇ ਭਾਰਤ ਅਤੇ ਚੀਨੀ ਫ਼ੌਜੀਆਂ ਵਿਚਾਲੇ ਹਿੰਸਕ ਝੜਪ ਹੋਈ, ਇਸ 'ਚ ਭਾਰਤ ਦੇ ਇੱਕ ਅਫਸਰ ਅਤੇ ਦੋ ਜਵਾਨ ਸ਼ਹੀਦ ਹੋ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਚੀਨੀ ਫ਼ੌਜੀਆਂ ਨੇ ਇਸ ਦੌਰਾਨ ਮੇਖ ਲੱਗੇ ਡੰਡਿਆਂ ਨਾਲ ਜਵਾਨਾਂ 'ਤੇ ਹਮਲਾ ਕੀਤਾ।
ਸੂਤਰਾਂ ਮੁਤਾਬਕ ਜਦੋਂ ਬਾਰਡਰ ਕਮਾਂਡਰ ਦੀ ਬੈਠਕ ਹੋਈ ਤਾਂ ਉਸ 'ਚ ਤੈਅ ਹੋਇਆ ਕਿ PP14-15-17 'ਤੇ ਚੀਨ LAC ਦੇ ਦੂਜੇ ਪਾਸੇ ਜਾਵੇਗਾ ਪਰ ਚੀਨੀ ਫ਼ੌਜੀਆਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਭਾਰਤ ਵਲੋਂ ਵਾਰ-ਵਾਰ ਚੀਨ ਨੂੰ ਸਮਝਾਇਆ ਗਿਆ, ਚੀਨ ਨੇ ਇਸ ਦੌਰਾਨ ਹਮਲਾ ਕਰ ਗਿਆ।
ਸੂਤਰਾਂ ਨੇ ਕਿਹਾ ਕਿ ਚੀਨੀ ਫ਼ੌਜੀਆਂ ਨੇ ਭਾਰਤੀ ਫ਼ੌਜੀਆਂ 'ਤੇ ਪੱਥਰਬਾਜੀ ਕੀਤੀ, ਉਨ੍ਹਾਂ ਕੋਲ ਲੋਹੇ ਦੀਆਂ ਨਾਲੀਆਂ, ਮੇਖ ਵਾਲੇ ਡੰਡਿਆਂ ਨਾਲ ਭਾਰਤ ਦੇ ਫ਼ੌਜ 'ਤੇ ਹਮਲਾ ਕੀਤਾ। ਜੋ ਅਫਸਰ ਇਸ ਮਾਮਲੇ ਦੀ ਅਗਵਾਈ ਕਰ ਰਹੇ ਸਨ, ਉਨ੍ਹਾਂ ਨੂੰ ਇਸ ਪੱਥਰਾਅ-ਝੜਪ 'ਚ ਕਾਫ਼ੀ ਡੂੰਘੀਆਂ ਸੱਟਾਂ ਲੱਗੀਆਂ ਹਨ।
ਸੂਤਰਾਂ ਨੇ ਦੱਸਿਆ ਕਿ ਭਾਰਤ ਦੇ 10-12 ਜਵਾਨ ਜ਼ਖ਼ਮੀ ਹੋਏ ਹਨ ਅਤੇ ਚੀਨ ਦੇ ਵੀ ਇੰਨੇ ਹੀ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਹਾਲਾਂਕਿ, ਅਜੇ ਪੂਰੀ ਤਰ੍ਹਾਂ ਫ਼ੌਜ ਵਲੋਂ ਆਧਿਕਾਰਕ ਬਿਆਨ ਦਿੱਤਾ ਜਾਵੇਗਾ ਪਰ ਇਸ 'ਚ ਚੀਨ ਨੇ ਉਲਟਾ ਭਾਰਤ 'ਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨੀ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਭਾਰਤ ਵਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਫ਼ੌਜੀਆਂ 'ਚ ਝੜਪ ਹੋਈ। ਹੁਣ ਅਸੀਂ ਭਾਰਤ ਨੂੰ ਅਪੀਲ ਕਰਦੇ ਹਾਂ ਕਿ ਇਕਪਾਸੜ ਕਾਰਵਾਈ ਨਾ ਕਰੇ।
ਇਸ ਪੂਰੇ ਮਾਮਲੇ ਨੂੰ ਲੈ ਕੇ ਭਾਰਤੀ ਫ਼ੌਜ ਵਲੋਂ ਜਾਰੀ ਕੀਤੇ ਗਏ ਆਧਿਕਾਰਕ ਬਿਆਨ 'ਚ ਕਿਹਾ ਗਿਆ ਹੈ, ‘ਗਲਵਾਨ ਘਾਟੀ 'ਚ ਸੋਮਵਾਰ ਦੀ ਰਾਤ ਨੂੰ ਡਿ-ਏਸਕੇਲੇਸ਼ਨ ਦੀ ਪ੍ਰਕਿਰਿਆ ਦੌਰਾਨ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਹਿੰਸਕ ਝੜਪ ਹੋਈ। ਇਸ ਦੌਰਾਨ ਭਾਰਤੀ ਫੌਜ ਦੇ ਇੱਕ ਅਫਸਰ ਅਤੇ ਦੋ ਜਵਾਨ ਸ਼ਹੀਦ ਹੋ ਗਏ ਹਨ। ਦੋਨਾਂ ਦੇਸ਼ਾਂ ਦੇ ਸੀਨੀਅਰ ਫ਼ੌਜੀ ਅਧਿਕਾਰੀ ਇਸ ਸਮੇਂ ਇਸ ਮਾਮਲੇ ਨੂੰ ਸ਼ਾਂਤ ਕਰਣ ਲਈ ਵੱਡੀ ਬੈਠਕ ਕਰ ਰਹੇ ਹਨ।’