ਚੀਨ ਦੇ ਰੈਸਤਰਾਂ ਨੇ ਇਤਰਾਜ਼ ਤੋਂ ਬਾਅਦ ਨਵਾਬ ਦੀ ਧੀ ਦੀਆਂ ਤਸਵੀਰਾਂ ਵਾਲਾ ਹਟਾਇਆ ਮੈਨਿਊ ਕਾਰਡ
Monday, Jun 15, 2020 - 10:29 PM (IST)
ਬੀਜ਼ਿੰਗ - ਸ਼ੰਘਾਈ ਦੇ ਇਕ ਮਸ਼ਹੂਰ ਭਾਰਤੀ ਰੈਸਤਰਾਂ ਨੇ ਉੱਤਰ ਪ੍ਰਦੇਸ਼ ਦੇ ਇਕ ਸਾਬਕਾ ਨਵਾਬ ਦੀ ਧੀ ਦੀਆਂ ਤਸਵੀਰਾਂ ਵਾਲੇ ਆਪਣੇ 'ਮੈਨਿਊ ਕਾਰਡ' ਨੂੰ ਹਟਾ ਲਿਆ ਹੈ। ਪਰਿਵਾਰ ਦੇ ਮੈਂਬਰਾਂ ਨੇ ਇਸ ਸਬੰਧੀ ਇਥੇ ਸਥਿਤ ਭਾਰਤੀ ਦੂਤਘਰ ਵਿਚ ਸ਼ਿਕਾਇਤ ਦਰਜ ਕਰਾਈ ਸੀ। ਮੁਗਲਈ ਪਕਵਾਨਾਂ ਦੇ ਸਭਿਆਚਾਰਕ ਜੁੜਾਅ ਨੂੰ ਦਰਸਾਉਣ ਦੇ ਮਕਸਦ ਨਾਲ ਚੀਨ ਦੇ ਪੂਰਬੀ ਮਹਾਨਗਰ ਦੇ ਇਕ ਰੈਸਤਰਾਂ ਨੇ ਰਾਮਪੁਰ ਦੇ ਸਾਬਕਾ ਨਵਾਬ ਸਇਦ ਰਜ਼ਾ ਅਲੀ ਖਾਨ ਦੀ ਧੀ ਮੇਹਰੂਤ੍ਰੀਸਾ ਖਾਨ ਦੀਆਂ ਤਸਵੀਰਾਂ ਆਪਣੇ ਮੈਨਿਊ ਕਾਰਡ 'ਤੇ ਛਪਵਾਈਆਂ ਸਨ।
ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਮੇਹਰੂਤ੍ਰੀਸਾ ਦੇ ਕਰੀਬੀ ਰਿਸ਼ਤੇਦਾਰ ਨਵਾਬ ਕਾਜ਼ਿਮ ਅਲੀ ਦੀ ਸ਼ਿਕਾਇਤ ਦੇ ਬਾਰੇ ਵਿਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਰੈਸਤਰਾਂ ਦੇ ਮਾਲਕ ਨੂੰ ਜਾਣੂ ਕਰਾਇਆ ਗਿਆ, ਜਿਸ ਤੋਂ ਬਾਅਦ ਰੈਸਤਰਾਂ ਨੇ ਤੱਤਕਾਲ ਤਸਵੀਰਾਂ ਵਾਲੇ ਮੈਨਿਊ ਕਾਰਡ ਨੂੰ ਹਟਾ ਲਿਆ। ਸ਼ਿਕਾਇਤ ਦੇ ਮੁਤਾਬਕ, ਰੈਸਤਰਾਂ ਨੇ ਤਸਵੀਰਾਂ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਰਾਮਪੁਰ ਨਵਾਬ ਪਰਿਵਾਰ ਤੋਂ ਇਜਾਜ਼ਤ ਨਹੀਂ ਲਈ ਸੀ। ਸ਼ੰਘਾਈ ਤੋਂ ਇਕ ਭਾਰਤੀ ਅਧਿਕਾਰੀ ਨੇ ਕਿਹਾ ਕਿ ਮਾਮਲਾ ਹੱਲ ਹੋ ਗਿਆ ਹੈ। ਰੈਸਤਰਾਂ ਤੱਤਕਾਲ ਮੈਨਿਊ ਕਾਰਡ ਹਟਾਉਣ ਨੂੰ ਰਾਜ਼ੀ ਹੋ ਗਿਆ ਅਤੇ ਇਸ ਬਾਰੇ ਵਿਚ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।