ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਹੋਏ ਨਜ਼ਰਬੰਦ? ਸੁਬਰਮਣੀਅਮ ਸਵਾਮੀ ਦੇ ਟਵੀਟ ਨੇ ਫੈਲਾਈ ਸਨਸਨੀ
Saturday, Sep 24, 2022 - 03:19 PM (IST)

ਨੈਸ਼ਨਲ ਡੈਸਕ- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਐੱਸ.ਸੀ.ਓ. ਸਮਿਟ ਤੋਂ ਵਾਪਸ ਆਪਣੇ ਦੇਸ਼ ਪਰਤਣ 'ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਜੁੜੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਭਾਜਪਾ ਨੇਤਾ ਅਤੇ ਰਾਜ ਸਭਾ ਸੰਸਦ ਮੈਂਬਰ ਸੁਬਰਮਣੀਅਮ ਸਵਾਮੀ ਨੇ ਅਜਿਹਾ ਟਵੀਟ ਕੀਤਾ ਹੈ, ਜਿਸ ਨਾਲ ਸਨਸਨੀ ਫੈਲ ਗਈ ਹੈ। ਸੁਬਰਮਣੀਅਮ ਸਵਾਮੀ ਨੇ ਟਵੀਟ ਕੀਤਾ,''ਚੀਨ ਨੂੰ ਲੈ ਕੇ ਇਕ ਨਵੀਂ ਅਫਵਾਹ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ। ਕੀ ਸ਼ੀ ਜਿਨਪਿੰਗ ਨਜ਼ਰਬੰਦ ਹਨ?'' ਮੰਨਿਆ ਜਾ ਰਿਹਾ ਹੈ ਕਿ ਜਦੋਂ ਜਿਨਪਿੰਗ ਹਾਲ ਹੀ 'ਚ ਸਮਰਕੰਦ 'ਚ ਸਨ, ਉਦੋਂ ਚੀਨੀ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਨੇ ਫ਼ੌਜ ਦੇ ਪ੍ਰਧਾਨ ਅਹੁਦੇ ਤੋਂ ਹਟਾ ਦਿੱਤਾ। ਉਸ ਤੋਂ ਬਾਅਦ ਅਫਵਾਹ ਹੈ ਕਿ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ। ਇਸ ਟਵੀਟ ਦੇ ਨਾਲ ਹੀ ਉਨ੍ਹਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਹਾਲਾਂਕਿ ਅਜੇ ਤੱਕ ਖ਼ਬਰ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।
ਉੱਥੇ ਹੀ ਮੌਜੂਦਾ ਚੀਨੀ ਯੂਜ਼ਰਸ ਨੇ ਸਭ ਤੋਂ ਪਹਿਲਾਂ ਇਸ ਗੱਲ ਦਾ ਖੁਲਾਸਾ ਕੀਤਾ ਕਿ ਫ਼ੌਜ ਨੇ ਸਮਰਕੰਟ ਤੋਂ ਪਰਤਣ ਤੋਂ ਬਾਅਦ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਨਜ਼ਰਬੰਦ ਕਰ ਲਿਆ ਹੈ। ਚੀਨ 'ਤੇ ਰਿਪੋਰਟ ਕਰਨ ਵਾਲੀ ਨਿਊਜ਼ ਵੈੱਬਸਾਈਟ ਅਨੁਸਾਰ ਚੀਨੀ ਰਾਸ਼ਟਰਪਤੀ ਨੂੰ ਨਜ਼ਰਬੰਦ ਸਾਬਕਾ ਚੀਨੀ ਰਾਸ਼ਟਰਪਤੀ ਹੂ ਜਿੰਤਾਓ ਅਤੇ ਸਾਬਕਾ ਚੀਨੀ ਪ੍ਰੀਮੀਅਰ ਵੇਨ ਜਿਓਬਾਓ ਦੇ ਕਹਿਣ 'ਤੇ ਕੀਤਾ ਗਿਆ ਹੈ, ਜਿਨ੍ਹਾਂ ਨੇ ਸਥਾਈ ਕਮੇਟੀ ਦੇ ਸਾਬਕਾ ਮੈਂਬਰ ਸੋਂਗ ਪਿੰਗ ਨੂੰ ਚੀਨ ਦੀ ਸੈਂਟਰਲ ਗਾਰਡ ਬਿਊਰੋ (ਸੀ.ਜੀ.ਬੀ.) ਦਾ ਕੰਟਰੋਲ ਵਾਪਸ ਲੈਣ ਲਈ ਮਨ੍ਹਾ ਲਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ