TikTok ਸਮੇਤ 59 ਚੀਨੀ ਐਪਸ 'ਤੇ ਪਾਬੰਦੀ, ਜਾਣੋ ਚੀਨ 'ਤੇ ਕੀ ਪਏਗਾ ਅਸਰ

06/30/2020 10:03:12 AM

ਨਵੀਂ ਦਿੱਲੀ : ਲੱਦਾਖ ਵਿਚ ਭਾਰਤ-ਚੀਨ ਵਿਚਾਲੇ ਜਾਰੀ ਤਣਾਅਪੂਰਨ ਸਥਿਤੀ ਦਰਮਿਆਨ ਭਾਰਤ ਸਰਕਾਰ ਨੇ ਬੀਤੇ ਦਿਨ ਚੀਨੀ ਮੋਬਾਇਲ ਐਪ‍ਸ 'ਤੇ ਵੱਡੀ ਕਾਰਵਾਈ ਕਰਦੇ ਹੋਏ ਪਾਬੰਦੀ ਲਗਾ ਕੇ ਕੂਟਨੀਤੀ ਦਾ ਇਕ ਨਵਾਂ ਪਾਸ ਸੁੱਟਿਆ ਹੈ। ਹਾਲਾਂਕਿ ਇਨ੍ਹਾਂ ਐਪ‍ਸ ਨਾਲ ਮਿਲਦੇ-ਜੁਲਦੇ ਫੀਚਰਸ ਵਾਲੇ ਐਪ ਦੀ ਕਮੀ ਨਹੀਂ,ਇਸ ਲਈ ਭਾਰਤ ਨੂੰ ਨੁਕਸਾਨ ਨਹੀਂ ਹੈ ਪਰ ਚੀਨ ਲਈ ਭਾਰਤ ਦਾ ਐਪ ਮਾਰਕਿਟ ਨਾ ਸਿਰਫ ਬਹੁਤ ਵੱਡਾ ਸੀ, ਸਗੋਂ ਉਹ ਵੱਧ ਵੀ ਰਿਹਾ ਸੀ। ਚੀਨੀ ਦੇ ਕਾਰੋਬਾਰੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਇਹ ਇਕ ਵੱਡਾ ਫੈਸਲਾ ਹੈ। ਇਨ੍ਹਾਂ ਐਪ‍ਸ ਨੂੰ ਹੁਣ ਭਾਰਤ ਵਿਚ ਡਾਊਨਲੋਡ ਅਤੇ ਇਸ‍ਤੇਮਾਲ ਨਹੀਂ ਕੀਤਾ ਜਾ ਸਕੇਗਾ। ਇਹ ਫੈਸਲਾ ਚੀਨੀ ਕਾਰੋਬਾਰੀਆਂ ਅਤੇ ਚੀਨ ਲਈ ਭਾਰਤ ਵੱਲੋਂ ਇਕ ਅਹਿਮ ਸੰਦੇਸ਼ ਹੈ।

ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਹੈ, ਜਿੱਥੇ ਇੰਟਰਨੈਟ ਦੇ ਮੁੱਲ ਦੁਨੀਆ ਵਿਚ ਸਭ ਤੋਂ ਘੱਟ ਹਨ। ਇੱਥੇ 80 ਕਰੋੜ ਤੋਂ ਜ਼ਿਆਦਾ ਉਪਭੋਗਤਾ ਹਨ। ਇਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਸ‍ਮਾਰਟਫੋਨ ਯੂਜ਼ਰਸ 25 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਹਨ। 59 ਚੀਨੀ ਐਪ‍ਸ ਨੂੰ ਬੰਦ ਕਰਕੇ ਭਾਰਤ ਨੇ ਨਾ ਸਿਰਫ ਆਪਣੇ ਇਰਾਦੇ ਸਾਫ਼ ਕੀਤੇ ਹਨ, ਸਗੋਂ ਚੀਨ ਨੂੰ ਸਾਫ਼ ਸੰਦੇਸ਼ ਦਿੱਤਾ ਹੈ। ਟਿਕ-ਟਾਕ ਭਾਰਤ ਵਿਚ ਸਭ ਤੋਂ ਜਿ‍ਆਦਾ ਡਾਊਨਲੋਡ ਕੀਤੀ ਜਾਣ ਵਾਲੀ ਐਪ ਹੈ। ਇਸ ਦੇ 12 ਕਰੋੜ ਤੋਂ ਵੀ ਜ਼ਿਆਦਾ ਐਕਟਿਵ ਯੂਜ਼ਰਸ ਸਨ। ਟਿਕਟਾਕ 'ਤੇ ਮੌਜੂਦ 30 ਫ਼ੀਸਦੀ ਵੀਡੀਓਜ਼ ਭਾਰਤੀ ਯੂਜ਼ਰਸ ਬਣਾਉਂਦੇ ਹਨ। ਭਾਰਤ ਨੇ ਪਾਬੰਦੀ ਲਗਾ ਕੇ ਇਨ੍ਹਾਂ ਚੀਨੀ ਐਪ‍ਸ ਲਈ ਇਕ ਬਹੁਤ ਵੱਡੀ ਮਾਰਕਿਟ ਦੇ ਦਰਵਾਜੇ ਬੰਦ ਕਰ ਦਿੱਤੇ ਹਨ। ਟਿਕਟਾਕ ਦੇ ਇਲਾਵਾ ਜਿਨ੍ਹਾਂ ਹੋਰ ਪ੍ਰਸਿੱਧ ਐਪਸ 'ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿਚ ਸ਼ੇਅਰਇਟ, ਹੈਲੋ, ਯੂ.ਯੀ. ਬ੍ਰਾਊਜ਼ਰ, ਲਾਇਕੀ ਅਤੇ ਵੀਚੈਟ ਸਮੇਤ ਕੁੱਲ 59 ਐਪ ਸ਼ਾਮਲ ਹਨ।

ਚੀਨੀ ਐਪ‍ਸ 'ਤੇ ਪਾਬੰਦੀ ਲਗਾਉਣ ਨਾਲ ਭਾਰਤ 'ਤੇ ਕੋਈ ਅਸਰ ਨਹੀਂ ਪਵੇਗਾ। ਜੋ ਯੂਜ਼ਰਸ ਉਨ੍ਹਾਂ ਐਪ‍ਸ ਦੀ ਵਰਤੋਂ ਕਰਦੇ ਸਨ, ਉਨ੍ਹਾਂ ਨੂੰ ਹੁਣ ਬਦਲ ਲੱਭਣੇ ਪੈਣਗੇ ਜੋ ਮਾਰਕਿਟ ਵਿਚ ਘੱਟ ਨਹੀਂ ਹਨ। ਦੂਜੀ ਗੱਲ ਇਸ ਬੈਨ ਦੇ ਚਲਦੇ ਕਈ ਭਾਰਤੀ ਡਿਵੈਲਪਰ ਐਪ‍ਸ ਬਣਾਉਣ ਲਈ ਉਤ‍ਸ਼ਾਹਿਤ ਹੋਣਗੇ। ਕਈਆਂ ਨੇ ਤਾਂ ਆਪਣੇ ਐਪ‍ਸ ਵਿਚ ਮੇਕ ਇਨ ਇੰਡੀਆ ਲਿਖਣਾ ਸ਼ੁਰੂ ਵੀ ਕਰ ਦਿੱਤਾ ਹੈ। ਦੱਸ ਦੇਈਏ ਕਿ ਜਲਦ ਹੀ ਭਾਰਤ ਸਰਕਾਰ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਹੋਵੇਗੀ, ਜਿਸ ਵਿਚ ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਵੱਲੋਂ ਇਨ੍ਹਾਂ ਐਪ‍ਸ ਨੂੰ ਬ‍ਲਾਕ ਕਰਨ ਲਈ ਕਿਹਾ ਜਾਵੇਗਾ। ਐਪ ਦੇ ਯੂਜ਼ਰਸ ਨੂੰ ਜਲ‍ਦ ਹੀ ਸ‍ਕਰੀਨ 'ਤੇ ਮੈਸੇਜ ਦਿਸਣ ਲੱਗੇਗਾ ਕਿ ਸਰਕਾਰ ਦੇ ਨਿਰਦੇਸ਼ 'ਤੇ ਐਪ ਦਾ ਐਕਸੈੱਸ ਰੋਕਿਆ ਗਿਆ ਹੈ। ਗੂਗਲ ਪ‍ਲੇਅ ਸ‍ਟੋਰ ਅਤੇ ਐਪਲ ਦੇ ਐਪ ਸ‍ਟੋਰ 'ਤੇ ਵੀ ਇਹੀ ਮੈਸੇਜ ਦਿਸੇਗਾ। ਦੱਸ ਦਈਏ ਕਿ ਹਾਲ ਹੀ 'ਚ ਸੁਰੱਖਿਆ ਏਜੰਸੀਆਂ ਨੇ ਸਰਕਾਰ ਨੂੰ ਕਰੀਬ 52 ਐਪਸ ਦੀ ਲਿਸਟ ਸੌਂਪੀ ਸੀ, ਜਿਨ੍ਹਾਂ 'ਤੇ ਭਾਰਤ ਵਲੋਂ ਡਾਟਾ ਚੋਰੀ ਕਰਣ ਦੇ ਦੋਸ਼ ਲੱਗੇ ਸਨ।

PunjabKesari


cherry

Content Editor

Related News